FSSAI ਦੀ ਭਾਰਤੀਆਂ ਨੂੰ ਸਖ਼ਤ ਚਿਤਾਵਨੀ, ਜ਼ਹਿਰ ਤੋਂ ਘੱਟ ਨਹੀਂ ਹੈ ਮਿਲਾਵਟੀ ਪਨੀਰ

Sunday, Aug 31, 2025 - 09:47 AM (IST)

FSSAI ਦੀ ਭਾਰਤੀਆਂ ਨੂੰ ਸਖ਼ਤ ਚਿਤਾਵਨੀ, ਜ਼ਹਿਰ ਤੋਂ ਘੱਟ ਨਹੀਂ ਹੈ ਮਿਲਾਵਟੀ ਪਨੀਰ

ਨੈਸ਼ਨਲ ਡੈਸਕ : ਭਾਰਤ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਇੱਕ ਆਮ ਸਮੱਸਿਆ ਬਣ ਗਈ ਹੈ। ਇਹ ਸਮੱਸਿਆ ਖਾਸ ਕਰਕੇ ਪਨੀਰ ਵਿੱਚ ਦੇਖੀ ਜਾਂਦੀ ਹੈ। ਤਿਉਹਾਰੀ ਸੀਜ਼ਨ ਦੌਰਾਨ ਇਸਦੀ ਮੰਗ ਨੂੰ ਦੇਖਦੇ ਹੋਏ ਬਹੁਤ ਸਾਰੇ ਕਾਰੋਬਾਰੀ ਨਕਲੀ ਪਨੀਰ ਬਣਾਉਣ ਤੋਂ ਨਹੀਂ ਡਰਦੇ। ਭਾਰਤ ਵਿੱਚ ਭੋਜਨ ਦੀ ਗੁਣਵੱਤਾ ਦਾ ਧਿਆਨ ਰੱਖਣ ਵਾਲੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਹਾਲ ਦੇ ਦਿਨਾਂ ਵਿੱਚ ਦੇਸ਼ ਭਰ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਹੈ। ਪਿਛਲੇ ਕੁਝ ਦਿਨਾਂ ਵਿੱਚ ਦੇਸ਼ ਭਰ 'ਚ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਨਕਲੀ ਪਨੀਰ ਬਰਾਮਦ ਕੀਤਾ ਗਿਆ ਹੈ। ਇਹ ਨਕਲੀ ਪਨੀਰ ਸਿਹਤ ਲਈ ਬਹੁਤ ਹਾਨੀਕਾਰਕ ਹੈ। ਜੇਕਰ ਤੁਸੀਂ ਲਗਾਤਾਰ ਨਕਲੀ ਪਨੀਰ ਖਾਂਦੇ ਹੋ ਤਾਂ ਇਹ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੀ ਪੈਦਾ ਕਰ ਸਕਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : PM, CM ਨੂੰ ਅਹੁਦੇ ਤੋਂ ਹਟਾਉਣ ਸਬੰਧੀ ਬਿੱਲਾਂ ’ਤੇ ਜਲਦੀ ਬਣੇਗੀ ਸੰਸਦੀ ਕਮੇਟੀ

ਕਿਵੇਂ ਬਣਦਾ ਹੈ ਨਕਲੀ ਪਨੀਰ
ਮਿਲਾਵਟੀ ਪਨੀਰ ਆਮ ਤੌਰ 'ਤੇ ਸਿੰਥੈਟਿਕ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਵਿੱਚ ਬੇਕਿੰਗ ਸੋਡਾ, ਪਾਮ ਤੇਲ, ਰਿਫਾਇੰਡ ਆਟਾ, ਡਿਟਰਜੈਂਟ, ਯੂਰੀਆ, ਸਲਫਿਊਰਿਕ ਐਸਿਡ ਆਦਿ ਮਿਲਾਇਆ ਜਾਂਦਾ ਹੈ।

ਸਿਹਤ 'ਤੇ ਪੈਣ ਵਾਲੇ ਖ਼ਤਰਨਾਕ ਪ੍ਰਭਾਵ
1. ਇਸ ਨੂੰ ਖਾਣ ਨਾਲ ਬਦਹਜ਼ਮੀ, ਫੂਡ ਪਾਇਜ਼ਨਿੰਗ, ਪੇਟ ਵਿੱਚ ਜਲਣ, ਗੈਸ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
2. ਈ-ਕੋਲਾਈ ਅਤੇ ਸਾਲਮੋਨੇਲਾ ਵਰਗੇ ਬੈਕਟੀਰੀਆ ਦਾ ਪ੍ਰਭਾਵ, ਜੋ ਗੰਦੇ ਪਾਣੀ ਤੋਂ ਬਣੇ ਪਨੀਰ ਵਿੱਚ ਮੌਜੂਦ ਹੋ ਸਕਦੇ ਹਨ।
3. ਗੁਰਦਿਆਂ ਅਤੇ ਸਰੀਰ ਦੇ ਹੋਰਨਾਂ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
4. ਨਕਲੀ ਪਨੀਰ ਖਾਣ ਨਾਲ ਐਲਰਜੀ, ਚਮੜੀ 'ਤੇ ਧੱਫੜ, ਗਲੇ ਜਾਂ ਬੁੱਲ੍ਹਾਂ ਵਿੱਚ ਸੋਜ ਅਤੇ ਸਾਹ ਲੈਣ ਵਿੱਚ ਮੁਸ਼ਕਲ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ : ਫਰਾਂਸ, ਕੈਨੇਡਾ, ਮੈਕਸੀਕੋ ਅਤੇ ਆਸਟ੍ਰੇਲੀਆ ਨੇ UK ਦੀ ਯਾਤਰਾ ਲਈ ਜਾਰੀ ਕੀਤੀਆਂ ਚਿਤਾਵਨੀਆਂ

ਨਕਲੀ ਪਨੀਰ ਦਾ ਪਤਾ ਕਿਵੇਂ ਲਾਈਏ
FSSAI ਅਨੁਸਾਰ, ਨਕਲੀ ਪਨੀਰ ਨੂੰ ਫੜਨ ਦਾ ਇੱਕ ਆਸਾਨ ਤਰੀਕਾ ਹੈ ਕਿ ਗਰਮ ਪਾਣੀ ਵਿੱਚ ਪਨੀਰ ਦਾ ਇੱਕ ਟੁਕੜਾ ਪਾਓ। ਇਸ ਵਿੱਚ ਆਇਓਡੀਨ ਟਿੰਚਰ ਪਾਓ। ਜੇਕਰ ਪਨੀਰ ਦਾ ਰੰਗ ਨੀਲਾ ਹੋ ਜਾਵੇ ਤਾਂ ਉਸ ਵਿੱਚ ਸਟਾਰਚ ਦੀ ਮਿਲਾਵਟ ਹੈ। ਮਤਲਬ ਉਹ ਨਕਲੀ ਹੈ। ਰੰਗ ਨਾ ਬਦਲਣ 'ਤੇ ਸੰਭਾਵਨਾ ਹੈ ਕਿ ਪਨੀਰ ਅਸਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News