ਕੇਜਰੀਵਾਲ ਨੇ ਪਾਕਿ ਦੇ ਸਾਬਕਾ ਮੰਤਰੀ ਨੂੰ ਲਾਈ ਫਟਕਾਰ, ਕਿਹਾ- ਅੱਤਵਾਦ ਦੇ ਸਪਾਂਸਰਾਂ ਦਾ ਦਖ਼ਲ ਬਰਦਾਸ਼ਤ ਨਹੀਂ

05/25/2024 5:22:56 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਪਾਕਿਸਤਾਨ ਦੇ ਸਾਬਕਾ ਮੰਤਰੀ ਚੌਧਰੀ ਫਵਾਦ ਹੁਸੈਨ ਨੂੰ ਉਨ੍ਹਾਂ ਦੇ ਉਸ ਬਿਆਨ ਨੂੰ ਲੈ ਕੇ ਫਟਕਾਰ ਲਾਈ ਹੈ, ਜਿਸ ਵਿਚ ਚੌਧਰੀ ਨੇ ਲੋਕ ਸਭਾ ਚੋਣਾਂ 'ਚ ਨਫ਼ਰਤ ਫੈਲਾਉਣ ਵਾਲੀ ਅਤੇ ਕੱਟੜਪੰਥੀ ਤਾਕਤਾਂ ਦੀ ਹਾਰ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਚੋਣਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਇਹ ਅੱਤਵਾਦ ਦੇ ਸਭ ਤੋਂ ਵੱਡੇ ਸਪਾਂਸਰਾਂ ਦੇ ਦਖ਼ਲ ਨੂੰ ਬਰਦਾਸ਼ਤ ਨਹੀਂ ਕਰੇਗਾ। ਕੇਜਰੀਵਾਲ ਦੀ ਪੋਸਟ ਨੂੰ 'ਐਕਸ' 'ਤੇ ਸਾਂਝਾ ਕਰਦਿਆਂ 'ਮੋਰ ਪਾਵਰ' ਅਤੇ 'ਇੰਡੀਆ ਇਲੈਕਸ਼ਨ 2024' ਹੈਸ਼ਟੈਗ ਨਾਲ ਹੁਸੈਨ ਨੇ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਨਫ਼ਰਤ ਫੈਲਾਉਣ ਵਾਲੀ ਅਤੇ ਕੱਟੜਪੰਥੀ ਤਾਕਤਾਂ ਨੂੰ ਹਰਾ ਦੇਵੇ। ਹੁਸੈਨ ਦੇ ਪੋਸਟ ਦੇ ਕੁਝ ਮਿੰਟ ਬਾਅਦ ਕੇਜਰੀਵਾਲ ਨੇ ਉਨ੍ਹਾਂ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੋਸਟ ਗੈਰ-ਜ਼ਰੂਰੀ ਹੈ।

PunjabKesari

ਕੇਜਰੀਵਾਲ ਨੇ ਆਪਣੀ ਪੋਸਟ ਵਿਚ ਕਿਹਾ ਕਿ ਚੌਧਰੀ ਸਾਹਿਬ, ਮੇਰੇ ਦੇਸ਼ ਦੇ ਲੋਕ ਅਤੇ ਮੈਂ ਆਪਣੇ ਮਸਲਿਆਂ ਨੂੰ ਸੰਭਾਲਣ ਵਿਚ ਪੂਰੀ ਤਰ੍ਹਾਂ ਸਮਰੱਥ ਹਾਂ। ਤੁਹਾਡੀ ਟਿੱਪਣੀ ਦੀ ਲੋੜ ਨਹੀਂ ਹੈ। ਪਾਕਿਸਤਾਨ ਦੇ ਹਾਲਤ ਫ਼ਿਲਹਾਲ ਬਹੁਤ ਖਰਾਬ ਹਨ। ਤੁਸੀਂ ਆਪਣੇ ਦੇਸ਼ ਦਾ ਖਿਆਲ ਰੱਖੋ। ਇਕ ਹੋਰ ਪੋਸਟ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਦੇਸ਼ ਅੱਤਵਾਦ ਦੇ ਸਭ ਤੋਂ ਵੱਡੇ ਸਪਾਂਸਰਾਂ ਦੇ ਦਖ਼ਲ ਨੂੰ ਬਰਦਾਸ਼ਤ ਨਹੀਂ ਕਰੇਗਾ। ਕੇਜਰੀਵਾਲ ਦੇ ਪੋਸਟ ਦੇ ਜਵਾਬ ਵਿਚ ਹੁਸੈਨ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ! ਅਸਲ ਵਿਚ ਚੋਣਾਂ ਤੁਹਾਡਾ ਆਪਣਾ ਮਾਮਲਾ ਹੈ ਪਰ ਉਮੀਦ ਹੈ ਕਿ ਤੁਹਾਨੂੰ ਇਹ ਅਹਿਸਾਸ ਹੋਵੇਗਾ ਕਿ ਕੱਟੜਵਾਦ, ਭਾਵੇਂ ਪਾਕਿਸਤਾਨ ਹੋਵੇ ਜਾਂ ਭਾਰਤ 'ਚ, ਇਕ ਸਰਹੱਦ ਰਹਿਤ ਸੰਕਲਪ ਹੈ ਅਤੇ ਹਰ ਕਿਸੇ ਲਈ ਖ਼ਤਰਨਾਕ ਹੈ, ਭਾਵੇਂ ਉਹ ਬੰਗਲਾਦੇਸ਼, ਪਾਕਿਸਤਾਨ ਜਾਂ ਭਾਰਤ ਹੋਵੇ। ਇਸ ਲਈ ਹਰ ਵਿਅਕਤੀ ਜਿਸ ਕੋਲ ਕੁਝ ਚੇਤਨਾ ਹੈ, ਨੂੰ ਚਿੰਤਾ ਕਰਨੀ ਚਾਹੀਦੀ ਹੈ...'' ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਹਾਲਾਤ ਆਦਰਸ਼ ਸਥਿਤੀ ਤੋਂ ਦੂਰ ਹਨ ਪਰ ਲੋਕਾਂ ਨੂੰ ਇਕ ਬਿਹਤਰ ਸਮਾਜ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਹ ਜਿੱਥੇ ਵੀ ਹੋਣ।

ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਵੀ 'ਆਪ' ਨੇਤਾ ਦੀ ਭ੍ਰਿਸ਼ਟਾਚਾਰ ਦੀ ਰਾਜਨੀਤੀ ਦੇ ਸਮਰਥਨ 'ਚ ਆ ਗਿਆ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਹਿੰਦੀ ਰਹੀ ਹੈ ਕਿ "ਕੇਜਰੀਵਾਲ ਦੇਸ਼ ਦੇ ਦੁਸ਼ਮਣਾਂ ਨਾਲ ਮਿਲੇ ਹੋਏ ਹਨ।" ਉਨ੍ਹਾਂ ਨੇ ਕੇਜਰੀਵਾਲ ਦੀ ਰਿਹਾਈ 'ਤੇ ਸੋਸ਼ਲ ਮੀਡੀਆ ਪੋਸਟ ਵੀ ਲਿਖੀ। ਪੰਜ ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ ਹਨ ਪਰ ਕੋਈ ਟਿੱਪਣੀ ਨਹੀਂ ਕੀਤੀ ਗਈ, ਹੁਣ ਜਦੋਂ ਦਿੱਲੀ ਵਿਚ ਚੋਣਾਂ ਹੋ ਰਹੀਆਂ ਹਨ ਤਾਂ ਪਾਕਿਸਤਾਨ ਤੋਂ ਇਕ ਬਿਆਨ ਆਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕੇਜਰੀਵਾਲ ਨੂੰ ਪਾਕਿਸਤਾਨ ਦਾ ਸਮਰਥਨ ਹਾਸਲ ਹੈ।


Tanu

Content Editor

Related News