ਜੰਤਰ-ਮੰਤਰ 'ਤੇ 'ਜਨਤਾ ਦੀ ਅਦਾਲਤ' 'ਚ ਕੇਜਰੀਵਾਲ ਬੋਲੇ- 'ਮੈਨੂੰ CM ਦੀ ਕੁਰਸੀ ਦੀ ਭੁੱਖ ਨਹੀਂ'

Sunday, Sep 22, 2024 - 01:36 PM (IST)

ਨਵੀਂ ਦਿੱਲੀ- ਦਿੱਲੀ ਦੇ ਜੰਤਰ-ਮੰਤਰ 'ਤੇ ਐਤਵਾਰ ਯਾਨੀ ਕਿ ਅੱਜ ਆਮ ਆਦਮੀ ਪਾਰਟੀ ਨੇ 'ਜਨਤਾ ਦੀ ਅਦਾਲਤ' ਪ੍ਰੋਗਰਾਮ ਦਾ ਆਯੋਜਨ ਕੀਤਾ। 'ਜਨਤਾ ਦੀ ਅਦਾਲਤ' ਨੂੰ ਸੰਬੋਧਿਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ 10 ਸਾਲ ਬਾਅਦ ਮੈਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਮੁੱਖ ਮੰਤਰੀ ਆਵਾਸ ਵੀ ਛੱਡ ਦੇਵਾਂਗਾ। ਅੱਜ ਦਿੱਲੀ ਵਿਚ ਰਹਿਣ ਲਈ ਮੇਰੇ ਕੋਲ ਘਰ ਵੀ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਅਸਤੀਫ਼ਾ ਇਸ ਲਈ ਦਿੱਤਾ ਕਿਉਂਕਿ ਮੈਨੂੰ ਸੀ. ਐੱਮ. ਦੀ ਕੁਰਸੀ ਦੀ ਭੁੱਖ ਨਹੀਂ ਹੈ। ਅਸੀਂ ਦੇਸ਼ ਦੀ ਸਿਆਸਤ ਬਦਲਣ ਆਏ ਸੀ।

ਇਹ ਵੀ ਪੜ੍ਹੋ- ਅਮਿਤ ਸ਼ਾਹ ਬੋਲੇ- ਪਾਕਿਸਤਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਡਰਦੈ

ਕੇਜਰੀਵਾਲ ਨੇ ਕਿਹਾ ਕਿ ਮੈਂ ਭ੍ਰਿਸ਼ਟਾਚਾਰ ਕਰਨ ਜਾਂ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਲਈ ਸਿਆਸਤ ਵਿਚ ਨਹੀਂ ਆਇਆ ਹਾਂ। ਮੈਂ ਅਸਤੀਫ਼ਾ ਇਸ ਲਈ ਦਿੱਤਾ ਕਿਉਂਕਿ ਮੈਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਦੁਖੀ ਹੋਇਆ, ਮੈਂ ਸਿਰਫ ਇੱਜ਼ਤ ਕਮਾਈ ਹੈ, ਪੈਸਾ ਨਹੀਂ। ਪਿਛਲੇ 10 ਸਾਲਾਂ ਵਿਚ ਸਿਰਫ਼ ਪਿਆਰ ਇਕੱਠਾ ਕੀਤਾ ਹੈ, ਇਸ ਲਈ ਲੋਕ ਮੈਨੂੰ ਰਹਿਣ ਲਈ ਆਪਣਾ ਘਰ ਦੇ ਰਹੇ ਹਨ। ਦਿੱਲੀ ਦੇ ਕਈ ਲੋਕਾਂ ਦਾ ਮੈਸੇਜ ਆਇਆ ਕਿ ਤੁਸੀਂ ਮੇਰੇ ਘਰ ਵਿਚ ਆ ਕੇ ਰਹੋ।

ਕੇਜਰੀਵਾਲ ਨੇ ਕਿਹਾ ਕਿ ਨਰਾਤੇ ਸ਼ੁਰੂ ਹੋਣ 'ਤੇ ਮੁੱਖ ਮਤੰਰੀ ਆਵਾਸ ਛੱਡ ਦੇਵਾਂਗਾ ਅਤੇ ਤੁਹਾਡੇ ਘਰਾਂ ਵਿਚ ਆ ਕੇ ਰਹਾਂਗਾ। ਆਪਣੇ ਸੰਬੋਧਨ ਵਿਚ ਕੇਜਰੀਵਾਲ ਨੇ ਕਿਹਾ ਕਿ ਮੈਂ ਇੱਥੇ ਤੁਹਾਨੂੰ ਇਹ ਪੁੱਛਣ ਆਇਆ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਕੇਜਰੀਵਾਲ ਚੋਰ ਹੈ ਜਾਂ ਉਹ ਲੋਕ ਚੋਰ ਹਨ, ਜਿਨ੍ਹਾਂ ਨੇ ਮੈਨੂੰ ਜੇਲ੍ਹ ਭੇਜਿਆ। ਮੈਨੂੰ ਚੋਰ ਅਤੇ ਭ੍ਰਿਸ਼ਟਾਚਾਰੀ ਕਿਹਾ ਜਾਂਦਾ ਹੈ ਤਾਂ ਇਸ ਗੱਲ ਦਾ ਮੈਨੂੰ ਫਰਕ ਪੈਂਦਾ ਹੈ। ਮੈਂ ਬਹੁਤ ਦੁਖੀ ਹਾਂ ਇਸ ਲਈ ਅਸਤੀਫ਼ਾ ਦਿੱਤਾ। ਮੈਂ ਨੇਤਾ ਨਹੀਂ ਹਾਂ, ਮੇਰੀ ਮੋਟੀ ਚਮੜੀ ਨਹੀਂ ਹੈ। ਭਾਜਪਾ ਵਾਲੇ ਜਦੋਂ ਮੈਨੂੰ ਚੋਰ ਅਤੇ ਭ੍ਰਿਸ਼ਟਾਚਾਰੀ ਕਹਿੰਦੇ ਹਨ ਤਾਂ ਮੈਨੂੰ ਫਰਕ ਪੈਂਦਾ ਹੈ। 

ਇਹ ਵੀ ਪੜ੍ਹੋ- ਦਿੱਲੀ ਦੀ ਮੁੱਖ ਮੰਤਰੀ ਬਣੀ ਆਤਿਸ਼ੀ

ਕੇਜਰੀਵਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਕੀਤਾ ਹੁੰਦਾ ਤਾਂ 10 ਸਾਲਾਂ ਵਿਚ 10 ਕੋਠੀਆਂ, ਘਰ ਬਣ ਜਾਂਦੇ ਪਰ 10 ਸਾਲ ਵਿਚ ਜਨਤਾ ਦਾ ਪਿਆਰ ਕਮਾਇਆ। ਭ੍ਰਿਸ਼ਟਾਚਾਰ ਦੇ ਦਾਗ ਨਾਲ ਮੁੱਖ ਮੰਤਰੀ ਦੀ ਕੁਰਸੀ 'ਤੇ ਨਹੀਂ ਬੈਠ ਸਕਦਾ। ਇਸ ਲਈ ਮੈਂ ਅਸਤੀਫਾ ਦੇ ਕੇ ਜਨਤਾ ਦੀ ਅਦਾਲਤ ਵਿਚ ਜਾਣਾ ਤੈਅ ਕੀਤਾ। ਇੱਥੇ ਮੌਜੂਦ ਦਿੱਲੀ ਦੀ ਜਨਤਾ ਦੱਸੇ, ਮੈਂ ਬੇਈਮਾਨ ਹੁੰਦਾ ਤਾਂ ਬਿਜਲੀ ਫਰੀ ਕਰਦਾ? ਬੇਈਮਾਨ ਹੁੰਦਾ ਤਾਂ ਔਰਤਾਂ ਦਾ ਬੱਸ  ਕਿਰਾਇਆ ਫਰੀ ਹੁੰਦਾ? ਬੇਈਮਾਨ ਹੁੰਦਾ ਤਾਂ ਬੱਚਿਆਂ ਦੇ ਸਕੂਲ ਬਣਾਉਂਦਾ? ਬੇਈਮਾਨ ਹੁੰਦਾ ਤਾਂ ਇਲਾਜ ਮੁਫ਼ਤ ਕਰਾਉਂਦਾ?

ਇਹ ਵੀ ਪੜ੍ਹੋ- ਸੁਪਰੀਮ ਕੋਰਟ ਦੇ YouTube ਚੈਨਲ 'ਤੇ ਸੇਵਾਵਾਂ ਬਹਾਲ, ਇਸ ਕਾਰਨ ਹੋਇਆ ਸੀ 'ਹੈਕ'


Tanu

Content Editor

Related News