ਆਕਸੀਜਨ ਸੰਕਟ ’ਤੇ PM ਮੋਦੀ ਨੂੰ ਬੋਲੇ ਕੇਜਰੀਵਾਲ- ‘ਮੈਂ CM ਹੋ ਕੇ ਵੀ ਕੁਝ ਨਹੀਂ ਕਰ ਪਾ ਰਿਹਾ’

Friday, Apr 23, 2021 - 02:42 PM (IST)

ਨਵੀਂ ਦਿੱਲੀ– ਕੋਰੋਨਾ ਦੇ ਵਿਗੜਦੇ ਹਾਲਾਤ ਵਿਚਕਾਰ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਇਸ ਬੈਠਕ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ, ਜਿਸ ਵਿਚ ਉਨ੍ਹਾਂ ਦਿੱਲੀ ’ਚ ਚੱਲ ਰਹੀ ਆਕਸੀਜਨ ਦੀ ਕਮੀ ਦਾ ਮਾਮਲਾ ਚੁੱਕਿਆ। 

ਇਹ ਵੀ ਪੜ੍ਹੋ– ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ 25 ਮਰੀਜ਼ਾਂ ਦੀ ਮੌਤ, ਸਿਰਫ਼ 2 ਘੰਟਿਆਂ ਲਈ ਬਚੀ ਆਕਸੀਜਨ

ਦਿੱਲੀ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਆਕਸੀਜਨ ਦੀ ਕਮੀ ਕਾਫੀ ਜ਼ਿਆਦਾ ਹੈ, ਸਰਕਾਰ ਨੂੰ ਦੇਸ਼ ਦੇ ਆਕਸੀਜਨ ਪਲਾਂਟ ਨੂੰ ਕੰਟਰੋਲ ’ਚ ਲਿਆ ਕੇ ਫੌਜ ਨੂੰ ਸੌਂਪ ਦੇਣਾ ਚਾਹੀਦਾ ਹੈ ਤਾਂ ਜੋ ਸਾਰੇ ਸੂਬਿਆਂ ਨੂੰ ਆਕਸੀਜਨ ਤੁਰੰਤ ਮਿਲ ਸਕੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਮੈਂ ਮੁੱਖ ਮੰਤਰੀ ਹੋ ਕੇ ਵੀ ਕੁਝ ਨਹੀਂ ਕਰ ਪਾ ਰਿਹਾ ਹਾਂ’

 ਇਹ ਵੀ ਪੜ੍ਹੋ– ਬੇਕਾਬੂ ਹੋਇਆ ਕੋਰੋਨਾ, ਪਿਛਲੇ 24 ਘੰਟਿਆਂ ’ਚ ਆਏ 3.32 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ, 2263 ਮਰੀਜ਼ਾਂ ਦੀ ਮੌਤ

ਅਰਵਿੰਦ ਕੇਜਰੀਵਾਲ ਨੇ ਅਪੀਲ ਕੀਤੀ ਹੈ ਕਿ ਹਵਾਈ ਮਾਰਗ ਰਾਹੀਂ ਵੀ ਆਕਸੀਜਨ ਮਿਲਣੀ ਚਾਹੀਦੀ ਹੈ, ਜਦਕਿ ਆਕਸੀਜਨ ਐਕਸਪ੍ਰੈੱਸ ਦੀ ਸੁਵਿਧਾ ਦਿੱਲੀ ’ਚ ਵੀ ਸ਼ੁਰੂ ਹੋਣੀ ਚਾਹੀਦੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਆਕਸੀਜਨ ਦੇ ਸੰਕਟ ਨੂੰ ਦੂਰ ਨਹੀਂ ਕੀਤਾ ਗਿਆ ਤਾਂ ਦਿੱਲੀ ’ਚ ਆਫ਼ਤ ਆ ਸਕਦੀ ਹੈ।

 ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ

ਕੇਜਰੀਵਾਲ ਨੇ ਕਿਹਾ ਕਿ ਦੇਸ਼ ’ਚ ਵੈਕਸੀਨ ਸਾਰਿਆਂ ਨੂੰ ਇਕ ਹੀ ਕੀਮਤ ’ਤੇ ਮਿਲਣੀ ਚਾਹੀਦੀ ਹੈ, ਕੇਂਦਰ-ਸੂਬਿਆਂ ਨੂੰ ਵੱਖ-ਵੱਖ ਕੀਮਤ ’ਚ ਵੈਕਸੀਨ ਨਹੀਂ ਮਿਲਣੀ ਚਾਹੀਦੀ। 

ਇਹ ਵੀ ਪੜ੍ਹੋ– ਗੁਜਰਾਤ ’ਚ ਕਿਸਾਨ ਨੇ ਬਣਾਈ ਭੱਠੀ, ਜੋ ਘੱਟ ਲੱਕੜੀ ਅਤੇ ਘੱਟ ਸਮੇਂ ’ਚ ਕਰਦੀ ਹੈ ਲਾਸ਼ਾਂ ਦਾ ਅੰਤਿਮ ਸੰਸਕਾਰ

ਅਰਵਿੰਦ ਕੇਜਰੀਵਾਲ ਨੇ ਪੀ.ਐੱਮ. ਮੋਦੀ ਦੇ ਸਾਹਮਣੇ ਕਿਹਾ ਕਿ ਕਈ ਹਸਪਤਾਲਾਂ ਦਾ ਫੋਨ ਲਗਾਤਾਰ ਆ ਰਿਹਾ ਹੈ ਕਿ ਇਕ ਹੀ ਘੰਟੇ ਦੀ ਆਕਸੀਜਨ ਬਚੀ ਹੈ, ਅਸੀਂ ਕੀ ਕਰ ਸਕਦੇ ਹਾਂ। ਕੁਝ ਸੂਬਿਆਂ ਨੇ ਆਕਸੀਜਨ ਦੇ ਟੈਂਕਰ ਰੋਕੇ ਹਨ। ਕੇਜਰੀਵਾਲ ਨੇ ਕਿਹਾ ਕਿ ਕਈ ਵਾਰ ਉਨ੍ਹਾਂ ਨੇ ਕੇਂਦਰੀ ਮੰਤਰੀਆਂ ਤੋਂ ਮਦਦ ਮੰਗੀ, ਜੋ ਮਿਲੀ ਵੀ ਸੀ ਪਰ ਉਹ ਵੀ ਹੁਣ ਥੱਕ ਗਏ ਹਨ। 

ਇਹ ਵੀ ਪੜ੍ਹੋ : ਕੋਰੋਨਾ ਬੇਲਗਾਮ, ਮਾਹਿਰਾਂ ਦੀ ਰਾਏ- ਘੱਟੋ -ਘੱਟ ਇੰਨੇ ਸਾਲਾਂ ਲਈ ਭਾਰਤ ਕਰੇ ਤਿਆਰੀ

ਜ਼ਿਕਰਯੋਗ ਹੈ ਕਿ ਦਿੱਲੀ ’ਚ ਐਕਸੀਜਨ ਦੀ ਕਮੀ ਨਾਲ ਇਸ ਸਮੇਂ ਕਈ ਹਸਪਤਾਲ ਜੂਝ ਰਹੇ ਹਨ। ਸ਼ੁੱਕਰਵਾਰ ਸਵੇਰੇ ਹੀ ਦਿੱਲੀ ਦੇ ਮੈਕਸ, ਸਰ ਗੰਗਾਰਾਮ ਹਸਪਤਾਲ ’ਚ ਆਖਰੀ ਸਮੇਂ ’ਚ ਆਕਸੀਜਨ ਸਪਲਾਈ ਪਹੁੰਚੀ। ਹਾਲਾਂਕਿ, ਅਜੇ ਵੀ ਕੁਝ ਹੀ ਘੰਟਿਆਂ ਦਾ ਸਟਾਕ ਪਹੁੰਚ ਸਕਿਆ ਹੈ। 


Rakesh

Content Editor

Related News