ਕੇਜਰੀਵਾਲ ਸਰਕਾਰ ਨੂੰ ਬਰਖ਼ਾਸਤ ਕਰੇ ਰਾਸ਼ਟਰਪਤੀ- ਸਵਾਮੀ

04/26/2017 4:30:16 PM

ਨਵੀਂ ਦਿੱਲੀ— ਐੱਮ.ਸੀ.ਡੀ. ਚੋਣਾਂ ''ਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਸਵਾਮੀ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਇਸ ਬਾਰੇ ਸੋਚਣਾ ਚਾਹੀਦਾ ਅਤੇ ਨਵੀਂਆਂ ਚੋਣਾਂ ਕਰਵਾਉਣ ਲਈ ਆਦੇਸ਼ ਦੇਣੇ ਚਾਹੀਦੇ ਹਨ, ਕਿਉਂਕਿ ਆਮ ਆਦਮੀ ਪਾਰਟੀ ਕੋਲ ਜਨਾਧਾਰ ਨਹੀਂ ਹੈ। ਸਵਾਮੀ ਨੇ ਕਿਹਾ ਕਿ 1977 ''ਚ ਅਜਿਹਾ ਹੋ ਚੁਕਿਆ ਹੈ ਅਤੇ ਸੁਪਰੀਮ ਕੋਰਟ ਨੇ ਵੀ ਮਨਜ਼ੂਰ ਕਰਾਰ ਦਿੱਤਾ ਸੀ।
ਐੱਮ.ਸੀ.ਡੀ. ਚੋਣਾਂ ''ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਅਤੇ ਮੰਤਰ ''ਤੇ ਚੋਣਾਂ ਲੜਨ ਵਾਲੀ ਭਾਜਪਾ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪਛਾੜਦੇ ਹੋਏ ਸਭ ਤੋਂ ਜ਼ਿਆਦਾ ਸੀਟਾਂ ਹਾਸਲ ਕੀਤੀਆਂ ਹਨ। ਹੁਣ ਤੱਕ ਰੁਝਾਨਾਂ ਅਨੁਸਾਰ ਭਾਜਪਾ 180 ਸੀਟਾਂ ''ਤੇ ਅੱਗੇ ਹਨ, ਜਦੋਂ ਕਿ ਆਮ ਆਦਮੀ ਪਾਰਟੀ 46 ਸੀਟਾਂ ਨਾਲ ਦੂਜੇ ਨੰਬਰ ''ਤੇ ਹੈ। ਕਾਂਗਰਸ 31 ਸੀਟਾਂ ਨਾਲ ਤੀਜੇ ਅਤੇ ਹੋਰ ਦੇ ਹਿੱਸੇ ''ਚ 12 ਸੀਟਾਂ ਹਨ।


Disha

News Editor

Related News