1.5 ਕਰੋੜ ਦਾ Kitchen, 28 ਲੱਖ ਦਾ TV ਤੇ 88 ਲੱਖ ਦਾ ਝੂਮਰ ! BJP ਆਗੂ ਪਰਵੇਸ਼ ਨੇ ਦਿਖਾਇਆ 'ਸ਼ੀਸ਼ ਮਹਿਲ'
Thursday, Mar 26, 2026 - 01:59 PM (IST)
ਨਵੀਂ ਦਿੱਲੀ- ਦਿੱਲੀ ਦੇ ਲੋਕ ਨਿਰਮਾਣ ਵਿਭਾਗ (PWD) ਦੇ ਮੰਤਰੀ ਅਤੇ ਉਪ ਮੁੱਖ ਮੰਤਰੀ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 'ਸ਼ੀਸ਼ ਮਹਿਲ' ਦੀ ਮੁਰੰਮਤ 'ਤੇ ਆਏ ਕਰੋੜਾਂ ਦੇ ਖ਼ਰਚੇ ਸਬੰਧੀ CAG ਰਿਪੋਰਟ 'ਤੇ ਬਹਿਸ ਦੌਰਾਨ ਵਰਮਾ ਨੇ ਕੇਜਰੀਵਾਲ ਦੀ ਤੁਲਨਾ ਫ਼ਿਲਮੀ ਕਿਰਦਾਰ 'ਰਹਿਮਾਨ ਡਕੈਤ' ਨਾਲ ਕਰਦਿਆਂ ਉਨ੍ਹਾਂ 'ਤੇ ਜਨਤਾ ਦਾ ਪੈਸਾ ਲੁੱਟਣ ਦੇ ਦੋਸ਼ ਲਾਏ ਸਨ।
ਇਸ ਦੇ ਅਗਲੇ ਹੀ ਦਿਨ, ਭਾਵ ਵੀਰਵਾਰ ਨੂੰ ਪਰਵੇਸ਼ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਸ਼ੀਸ਼ ਮਹਿਲ ਪਹੁੰਚੇ ਹੋਏ ਦਿਖਾਈ ਦੇ ਰਹੇ ਹਨ ਤੇ ਦੱਸ ਰਹੇ ਹਨ ਕਿ ਕਿਵੇਂ ਕੇਜਰੀਵਾਲ ਨੇ ਜਨਤਾ ਦਾ ਪੈਸਾ ਆਪਣਾ ਸ਼ੀਸ਼ ਮਹਿਲ ਤਿਆਰ ਕਰਨ 'ਤੇ ਖ਼ਰਚਿਆ ਹੈ।
ਇਹ ਵੀ ਪੜ੍ਹੋ- ਤੜਕੇ ਹੀ ਲੱਗ ਗਈਆਂ ਪੈਟਰੋਲ ਪੰਪਾਂ 'ਤੇ ਲੰਬੀਆਂ ਲਾਈਨਾਂ ! ਜੰਗ ਨੇ ਹੁਣ ਭਾਰਤ ਦੇ ਲੋਕਾਂ 'ਚ ਵੀ ਪਾ'ਤਾ 'ਡਰ'
ਉਨ੍ਹਾਂ ਕਿਹਾ ਕਿ ਕਰੀਬ 1.5 ਏਕੜ 'ਚ ਤਿਆਰ ਹੋਇਆ ਸ਼ੀਸ਼ ਮਹਿਲ ਬੇਹੱਦ ਸ਼ਾਨਦਾਰ ਤਰੀਕੇ ਨਾਲ ਬਣਵਾਇਆ ਗਿਆ ਹੈ। ਇਸ ਦੇ ਦਰਵਾਜ਼ੇ ਤਾੜੀ ਵਜਾਉਣ ਨਾਲ ਖੁੱਲ੍ਹ ਜਾਂਦੇ ਹਨ। ਕਮਰਿਆਂ 'ਚ 2-2 ਏ.ਸੀ. ਲਗਵਾਏ ਗਏ ਹਨ ਤੇ ਨਾਲ ਹੀ ਇੱਥੇ 28 ਲੱਖ ਦਾ ਟੀ.ਵੀ., ਆਟੋਮੈਟਿਕ ਪਰਦੇ ਤੇ ਲੈਦਰ ਫਿਨਿਸ਼ ਵਾਲੇ ਸੋਫੇ ਲਗਾਏ ਗਏ ਹਨ।
ਉਨ੍ਹਾਂ ਨੇ ਕਿਚਨ ਵੀ ਦਿਖਾਇਆ, ਜਿੱਥੇ 5 ਲੱਖ ਦੀ ਚਿਮਨੀ ਲੱਗੀ ਹੈ, ਕ੍ਰੌਕਰੀ ਬੈਲਜੀਅਮ ਤੋਂ ਮੰਗਵਾਈ ਗਈ ਹੈ ਤੇ ਜਦੋਂ ਉਨ੍ਹਾਂ ਪੁੱਛਿਆ ਤਾਂ ਪਤਾ ਲੱਗਾ ਕਿ ਕਿਚਨ ਤਿਆਰ ਕਰਨ 'ਤੇ ਹੀ ਕਰੀਬ 1.5 ਕਰੋੜ ਰੁਪਏ ਖ਼ਰਚਾ ਆਇਆ ਹੈ। ਇਹੀ ਨਹੀਂ, ਖਾਣਾ ਉੱਪਰ ਲਿਜਾਣ ਲਈ ਵੀ ਇੱਥੇ ਲਿਫਟ ਲਗਾਈ ਗਈ ਹੈ। ਇਸ ਤੋਂ ਇਲਾਵਾ ਘਰ 'ਚ 88 ਲੱਖ ਤੱਕ ਦੇ ਝੂਮਰ ਵੀ ਲੱਗੇ ਹੋਏ ਹਨ। ਬਾਥਰੂਮ 'ਚ 2 ਲੱਖ ਦੀ ਸੀਟ ਲਗਾਈ ਗਈ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ੀਸ਼ ਮਹਿਲ 'ਚ ਕਿੰਨਾ ਖੁੱਲ੍ਹਾ ਖ਼ਰਚਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਟਰੰਪ ਨੂੰ ਮਹਿੰਗੀ ਪਈ ਜੰਗ ! ਇਰਾਨ ਨੇ ਅਮਰੀਕਾ ਦੇ 13 Army Base ਕਰ'ਤੇ ਤਬਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
