ਕੇਜਰੀਵਾਲ ਦੇ 21 ਵਿਧਾਇਕਾਂ ਦੀ ਛੁੱਟੀ ਤੈਅ!

10/21/2016 4:30:02 PM

ਨਵੀਂ ਦਿੱਲੀ— ਲਾਭ ਦੇ ਅਹੁਦੇ ਦੇ ਮਾਮਲੇ ''ਚ ਫਸੇ ''ਆਪ'' ਦੇ 21 ਵਿਧਾਇਕਾਂ ਦੀ ਛੁੱਟੀ ਲਗਭਗ ਤੈਅ ਮੰਨੀ ਜਾ ਰਹੀ ਹੈ। ਇਨ੍ਹਾਂ ਵਿਧਾਇਕਾਂ ਕੋਲ ਆਪਣਾ ਪੱਖ ਰੱਖਣ ਲਈ ਸਿਰਫ ਅੱਜ (ਸ਼ੁੱਕਰਵਾਰ) ਦਾ ਦਿਨ ਹੈ। ਇਸ ਤੋਂ ਬਾਅਦ ਚੋਣ ਕਮਿਸ਼ਨ ਆਪਣੀ ਸਿਫਾਰਿਸ਼ ਰਾਸ਼ਟਰਪਤੀ ਨੂੰ ਭੇਜ ਦੇਵੇਗਾ। ਇਨ੍ਹਾਂ 21 ਵਿਧਾਇਕਾਂ ''ਚੋਂ 2 ਵਿਧਾਇਕਾਂ ਨੇ 17 ਅਕਤੂਬਰ ਨੂੰ ਚੋਣ ਕਮਿਸ਼ਨ ਕੋਲ ਆਪਣਾ ਪੱਖ ਰੱਖ ਦਿੱਤਾ ਸੀ। ਇਸ ਤੋਂ ਪਹਿਲਾਂ ''ਆਪ'' ਦੇ 21 ਵਿਧਾਇਕ ਚੋਣ ਕਮਿਸ਼ਨ ਦੇ ਪੱਖ ਰੱਖਣ ਲਈ ਵਾਰ-ਵਾਰ ਤਰੀਕੇ ਮੰਗ ਕੇ ਟਾਲ-ਮਟੋਲ ਕਰਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਕਿ ਗੈਰ-ਸਰਕਾਰੀ ਸੰਗਠਨ (ਐੱਨ.ਜੀ.ਓ.) ਵੱਲੋਂ ਹਾਈ ਕੋਰਟ ''ਚ ਇਸ ਨਿਯੁਕਤੀ ਨੂੰ ਚੁਣੌਤੀ ਦਿੱਤੀ ਗਈ, ਜਿਸ ''ਚ ਕਿਹਾ ਗਿਆ ਸੀ ਕਿ ਸੰਸਦੀ ਸਕੱਤਰ ਦੇ ਅਹੁਦੇ ''ਤੇ ''ਆਪ'' ਦੇ 21 ਵਿਧਾਇਕਾਂ ਦੀ ਨਿਯੁਕਤੀ ਗੈਰ-ਸੰਵਿਧਾਨਕ ਹੈ। ਇਸ ਤੋਂ ਬਾਅਦ ਵਕੀਲ ਪ੍ਰਸ਼ਾਂਤ ਪਟੇਲ ਨੇ ਰਾਸ਼ਟਰਪਤੀ ਕੋਲ ਇਕ ਪਟੀਸ਼ਨ ਲਾਈ। ਇਨ੍ਹਾਂ ਨੂੰ ਪ੍ਰਸ਼ਾਂਤ ਪਟੇਲ ਦੀ ਪਟੀਸ਼ਨ ''ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝਟਕਾ ਲੱਗਾ ਹੈ।


Disha

News Editor

Related News