ਕੁੱਟਮਾਰ ਮਾਮਲੇ ''ਚ ਕੇਜਰੀਵਾਲ ਦੇ ਪੀ. ਏ. ਤੋਂ ਦਿੱਲੀ ਪੁਲਸ ਨੇ ਕੀਤੀ ਪੁੱਛਗਿਛ
Tuesday, Jul 03, 2018 - 05:29 PM (IST)
ਨਵੀਂ ਦਿੱਲੀ— ਦਿੱਲੀ ਦੇ ਮੁੱਖ ਸਕੱਤਰ ਨਾਲ ਕੁੱਟਮਾਰ ਮਾਮਲੇ 'ਚ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀ. ਏ. ਵਿਭਵ ਤੋਂ ਦਿੱਲੀ ਪੁਲਸ ਨੇ ਪੁੱਛਗਿਛ ਕੀਤੀ ਹੈ। ਇਹ ਪੁੱਛਗਿਛ ਕਰੀਬ ਇਕ ਘੰਟੇ ਤੱਕ ਚੱਲੀ ਹੈ। ਦਿੱਲੀ ਪੁਲਸ ਵੱਲੋਂ ਵਿਭਵ ਨੂੰ ਇਸ ਗੱਲ ਦੀ ਜਾਣਕਾਰੀ ਲੈਣ ਲਈ ਬੁਲਾਇਆ ਸੀ ਕੀ ਸੀ. ਐੱਮ ਹਾਊਸ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਪਿਛਲੇ 40 ਮਿੰਟ ਪਿੱਛੇ ਚੱਲ ਰਹੇ ਸਨ? ਕੀ 6 ਕੈਮਰਿਆਂ ਦੀ ਰਿਕਾਰਡਿੰਗ ਇਕ ਸਾਲ ਤੋਂ ਨਹੀਂ ਹੋ ਰਹੀ? ਦੱਸ ਦੇਈਏ ਕਿ ਇਸ ਮਾਮਲੇ 'ਚ ਸੀ. ਐੱਮ. ਹਾਊਸ 'ਚ ਲੱਗੇ ਸੀ. ਸੀ. ਟੀ. ਵੀ. ਦੀ ਐੱਫ. ਐੱਸ. ਐੱਲ. ਰਿਪਰੋਟ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਕੈਮਰੇ ਕਰੀਬ 40 ਮਿੰਟ ਪਿੱਛੇ ਚੱਲ ਰਹੇ ਸਨ। ਇੰਨਾ ਹੀ ਨਹੀਂ ਦਿੱਲੀ ਪੁਲਸ ਵੱਲੋਂ ਪੀ. ਡਬਲਯੂ. ਡੀ. ਦੇ ਅਫਸਰਾਂ ਨਾਲ ਵੀ ਪੁੱਛਗਿਛ ਕੀਤੀ ਗਈ।
ਜਾਣਕਾਰੀ ਮੁਤਾਬਕ ਪੁੱਛਗਿਛ ਦੌਰਾਨ ਪੁਲਸ ਨੇ ਅਫਸਰਾਂ ਤੋਂ ਪੁੱਛਿਆ ਕੀ ਸੀ. ਐੱਮ. ਹਾਊਸ 'ਚ ਕੈਮਰੇ ਖਰਾਬ ਹੋਣ ਦੀ ਸ਼ਿਕਾਇਤ ਮਿਲੀ ਸੀ? ਜੇਕਰ ਮਿਲੀ ਸੀ ਤਾਂ ਇਸ ਨੂੰ ਠੀਕ ਕਿਉਂ ਨਹੀਂ ਕੀਤਾ ਗਿਆ? ਇਸ ਨੂੰ ਲੈ ਕੇ ਦਿੱਲੀ ਪੁਲਸ ਦਾ ਇਹ ਕਹਿਣਾ ਹੈ ਕਿ ਸੀ. ਐੱਮ. ਦੇ ਪੀ. ਏ. ਨੇ ਮਾਮਲੇ 'ਚ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ 'ਤੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ 'ਚ ਚਾਰਜਸ਼ੀਟ ਦਰਜ ਕਰਨ ਤੋਂ ਪਹਿਲਾਂ ਆਈ. ਫੋਰੈਂਸਿਕ ਰਿਪੋਰਟ 'ਚ ਇਕ ਅਹਿਮ ਖੁਲਾਸਾ ਹੋਇਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਾਰਦਾਤ ਦੀ ਰਾਤ ਸੀ. ਐੱਮ. ਦੇ ਰਿਹਾਇਸ਼ ਦੇ ਕੈਮਰਿਆਂ 'ਚ ਨਜ਼ਰ ਆ ਰਿਹਾ ਸਮਾਂ ਕਰੀਬ 40 ਮਿੰਟ ਪਿੱਛੇ ਹਨ।
ਜਾਂਚ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਹਫਤੇ ਫੋਰੈਂਸਿਕ ਰਿਪੋਰਟ ਮਿਲੀ ਹੈ, ਜਦਕਿ ਰਿਪੋਰਟ 'ਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਅੰਸ਼ੂ ਪ੍ਰਕਾਸ਼ 'ਤੇ ਹਮਲੇ ਦੇ ਸਮੇਂ ਦੇ ਕਰੀਬ ਕੈਮਰੇ ਜਾਂ ਘੜੀ 'ਚ ਛੇੜਛਾੜ ਕੀਤੀ ਗਈ ਸੀ, ਜਾਂ ਨਹੀਂ, ਜਾਂ ਫਿਰ ਇਸ ਨੂੰ ਇਸ ਤਰ੍ਹਾਂ ਸੈੱਟ ਕੀਤਾ ਗਿਆ ਸੀ। ਅਸਲ 'ਚ ਦਿੱਲੀ ਪੁਲਸ ਨੇ ਸਿਵਲ ਲਾਈਨ 'ਚ ਕੇਜਰੀਵਾਲ ਦੇ ਘਰ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 23 ਫਰਵਰੀ ਨੂੰ ਖੰਗਾਲੇ ਸਨ ਅਤੇ ਜਾਂਚ ਲਈ ਸੀ. ਸੀ. ਟੀ. ਵੀ. ਪ੍ਰਣਾਲੀ ਦੀ ਹਾਰਡ ਡਿਸਕ ਬਰਾਮਦ ਕਰ ਲਈ ਸੀ। ਮੁੱਖ ਮੰਤਰੀ ਦੇ ਘਰ 'ਚ 14 ਕੈਮਰੇ ਕੰਮ ਕਰ ਰਹੇ ਸਨ, ਜਦਕਿ 7 ਕੰਮ ਨਹੀਂ ਕਰ ਰਹੇ ਸਨ। ਪੁਲਸ ਨੇ ਕਿਹਾ ਸੀ ਕਿ ਕੈਮਰਿਆਂ ਤੋਂ ਲੱਗਦਾ ਹੈ ਕਿ ਹਮਲੇ ਦੇ ਸਮੇਂ 40.43 ਮਿੰਟ ਪਿੱਛੇ ਚੱਲ ਰਿਹਾ ਹੈ। ਹੁਣ ਫੋਰੈਂਸਿਕ ਰਿਪੋਰਟ 'ਚ ਉਸ ਦੀ ਪੁਸ਼ਟੀ ਹੋਈ ਹੈ।
