ਅਰਵਿੰਦ ਕੇਜਰੀਵਾਲ ਨੇ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨਾਲ ਕੀਤੀ ਮੁਲਾਕਾਤ
Tuesday, Sep 14, 2021 - 05:12 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨਾਲ ਇੱਥੇ ਮੰਗਲਵਾਰ ਨੂੰ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਹਰਿਆਣਾ ਦੇ ਪਹਿਲਵਾਨ ਇਸ ਸਾਲ ਓਲੰਪਿਕ ਖੇਡਾਂ ’ਚ ਪਹਿਲੀ ਵਾਰ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਕਾਂਸੀ ਤਮਗਾ ਜਿੱਤਿਆ ਸੀ। ਪੂਨੀਆ ਨੇ ਕਜਾਖਿਸਤਾਨ ਦੇ ਦੌਲਤ ਨਿਯਾਜਬੇਕੋਵ ਨੂੰ ਹਰਾਇਆ ਸੀ।
ਕੇਜਰੀਵਾਲ ਨੇ ਟਵੀਟ ਕੀਤਾ,‘‘ਓਲੰਪਿਕ ਖੇਡਾਂ ’ਚ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਨਾਲ ਅੱਜ ਘਰ ’ਚ ਮੁਲਾਕਾਤ ਕਰ ਕੇ ਖ਼ੁਸ਼ ਹੋਈ।’’ ਉਨ੍ਹਾਂ ਕਿਹਾ ਕਿ ਪੂਨੀਆ ਨੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ ਅਤੇ ਉਹ ਭਾਰਤ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਦਿੱਲੀ ਦੇ ਸਿਵਲ ਲਾਈਨਜ਼ ਇਲਾਕੇ ’ਚ ਸਥਿਤ ਮੁੱਖ ਮੰਤਰੀ ਘਰ ’ਤੇ ਪੂਨੀਆ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੇਜਰੀਵਾਲ ਨੇ ਟਵੀਟ ਕੀਤਾ,‘‘ਬਜਰੰਗ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਇਆ। ਤੁਸੀਂ ਲੱਖਾਂ ਨੌਜਵਾਨਾਂ ਦੀ ਪ੍ਰੇਰਨਾ ਹੋ।’’ ਬਾਅਦ ’ਚ ਬਜਰੰਗ ਪੂਨੀਆ ਨੇ ਵੀ ਕੇਜਰੀਵਾਲ ਦੇ ਟਵੀਟ ਨੂੰ ਰੀਟਵੀਟ ਦਾ ਆਭਾਰ ਜਤਾਇਆ। ਪੂਨੀਆ ਨੇ ਲਿਖਿਆ,‘‘ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਾ ਅਰਵਿੰਦ ਕੇਜਰੀਵਾਲ ਸਰ, ਤੁਹਾਡੇ ਸਹਿਯੋਗ ਲਈ ਧੰਨਵਾਦ।’’