ਕੇਜਰੀਵਾਲ ਨੇ ''ਰਾਜਨੀਤਕ ਕੈਦੀ'' ਵਰਗਾ ਰਵੱਈਆ, ਉਨ੍ਹਾਂ ਨੂੰ ਡਰਾਉਣ ਦੀ ਹੋ ਰਹੀ ਕੋਸ਼ਿਸ਼ : ਸੰਦੀਪ ਪਾਠਕ
Friday, Jul 26, 2024 - 04:26 PM (IST)
ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ 'ਰਾਜਨੀਤਕ ਕੈਦੀ' ਵਰਗਾ ਰਵੱਈਆ ਕੀਤਾ ਜਾ ਰਿਹਾ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਰਟੀ ਮੁਖੀ ਦਾ ਸ਼ੂਗਰ ਪੱਧਰ ਤਿੰਨ ਜੂਨ ਤੋਂ 7 ਜੁਲਾਈ ਵਿਚਾਲੇ ਲਗਭਗ 34 ਵਾਰ ਡਿੱਗਿਆ ਅਤੇ 50 ਤੱਕ ਪਹੁੰਚਿਆ। ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧ ਕਰਦੇ ਹੋਏ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੰਦੀਪ ਪਾਠਕ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਇਕ ਸਾਜਿਸ਼ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਕਿਹਾ,''ਕੇਜਰੀਵਾਲ ਇਕ ਰਾਜਨੀਤਕ ਕੈਦੀ ਹਨ। ਹਰ ਕੋਈ ਜਾਣਦਾ ਹੈ ਕਿ ਤਾਨਾਸ਼ਾਹੀ ਨੇ ਰਾਜਨੀਤਕ ਕੈਦੀਆਂ ਨਾਲ ਕਿਹੋ ਜਿਹਾ ਰਵੱਈਆ ਕੀਤਾ ਹੈ। ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹ ਆਪਣੀ ਆਵਾਜ਼ ਨਾ ਚੁੱਕਣ।''
ਪਾਠਕ ਨੇ ਕਿਹਾ ਕਿ ਕੇਜਰੀਵਾਲ 30 ਸਾਲ ਤੋਂ ਗੰਭੀਰ ਸ਼ੂਗਰ ਨਾਲ ਪੀੜਤ ਹਨ ਅਤੇ ਉਹ ਹਾਈਪੋਗਲਾਈਸੀਮਿਆ ਨਾਲ ਵੀ ਪੀੜਤ ਹਨ ਜੋ ਕਿ ਉਨ੍ਹਾਂ ਦੀ ਸਿਹਤ ਲਈ ਖ਼ਤਰਨਾਕ ਹੈ। ਉਨ੍ਹਾਂ ਕਿਹਾ,''ਤਿੰਨ ਜੂਨ ਤੋਂ 7 ਜੁਲਾਈ ਵਿਚਾਲੇ ਨਿਆਇਕ ਹਿਰਾਸਤ 'ਚ ਰਹਿੰਦੇ ਹੋਏ ਉਨ੍ਹਾਂ ਦਾ ਸ਼ੂਗਰ ਪੱਧਰ 34 ਵਾਰ ਡਿੱਗਿਆ। ਇਹ ਇਕ ਗੰਭੀਰ ਮੁੱਦਾ ਹੈ। ਉਹ ਕੋਈ ਆਮ ਵਿਅਕਤੀ ਨਹੀਂ ਹੈ। ਇਹ ਇਕ ਮੁੱਖ ਮੰਤਰੀ ਹਨ।'' ਪਾਠਕ ਨੇ ਕਿਹਾ ਕਿ 'ਆਪ' ਨੇ ਇਸ ਮਾਮਲੇ 'ਤੇ ਆਪਣੇ 'ਇੰਡੀਆ ਗਠਜੋੜ' ਦੇ ਸਹਿਯੋਗੀਆਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਇਸ ਨੂੰ ਲੈ ਕੇ 30 ਜੁਲਾਈ ਨੂੰ ਇਕ ਰੈਲੀ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ,''ਇਹ ਕਿਸੇ ਵਿਅਕਤੀ ਜਾਂ ਪਾਰਟੀ ਦਾ ਮਾਮਲਾ ਨਹੀਂ ਹੈ। ਇਹ ਦੇਸ਼ ਦੀ ਵਿਵਸਥਾ ਦਾ ਮਾਮਲਾ ਹੈ। ਜੇਕਰ ਅਜਿਹੀਆਂ ਚੀਜ਼ਾਂ ਹੋਣਗੀਆਂ ਤਾਂ ਕੌਣ ਰਾਜਨੀਤੀ 'ਚ ਆਏਗਾ ਅਤੇ ਪਾਰਟੀ ਬਣਾਏਗਾ?'' ਪਾਠਕ ਨੇ ਕਿਹਾ,''ਇਸ ਮਾਮਲੇ 'ਤੇ 'ਇੰਡੀਆ ਗਠਜੋੜ' ਦੇ ਘਟਕਾਂ ਨੇ ਚਰਚਾ ਕੀਤੀ ਅਤੇ ਆਮ ਸਹਿਮਤੀ ਬਣੀ ਕਿ ਇਹ ਸਿਰਫ਼ ਕੇਜਰੀਵਾਲ ਦਾ ਮਾਮਲਾ ਨਹੀਂ ਹੈ ਅਤੇ ਦੇਸ਼ ਨੂੰ ਤਾਨਾਸ਼ਾਹੀ ਖ਼ਿਲਾਫ਼ ਇਕੱਲੇ ਨਹੀਂ ਛੱਡਿਆ ਜਾ ਸਕਦਾ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e