ਕੇਜਰੀਵਾਲ ਨੇ CM ਆਤਿਸ਼ੀ ਨਾਲ ਦਿੱਲੀ ਦੀਆਂ ਸੜਕਾਂ ਦਾ ਕੀਤਾ ਮੁਆਇਨਾ
Thursday, Sep 26, 2024 - 02:18 PM (IST)
ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਭਾਜਪਾ ਦੁਆਰਾ ਰੋਕ ਦਿੱਤੇ ਗਏ ਜਲ ਭਲਾਈ ਦੇ ਕੰਮ ਹੁਣ ਮੁੜ ਸ਼ੁਰੂ ਕੀਤੇ ਜਾਣਗੇ ਅਤੇ ਸ਼ਹਿਰ ਦੀਆਂ ਸਾਰੀਆਂ ਖ਼ਰਾਬ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਜੇਲ੍ਹ ਇਸ ਲਈ ਭੇਜਿਆ ਗਿਆ ਕਿਉਂਕਿ ਭਾਜਪਾ ਦਾ ਉਦੇਸ਼ ਲੋਕ ਭਲਾਈ ਦੇ ਕੰਮਾਂ ਵਿੱਚ ਵਿਘਨ ਪਾ ਕੇ ਦਿੱਲੀ ਵਿੱਚ ‘ਆਪ’ ਸਰਕਾਰ ਨੂੰ ਬਦਨਾਮ ਕਰਨਾ ਸੀ।
ਇਹ ਵੀ ਪੜ੍ਹੋ - TV ਦਾ ਰਿਮੋਟ ਲੈ ਬੈਂਕ ਪੁੱਜਾ 16 ਸਾਲ ਦਾ ਮੁੰਡਾ, ਕਿਹਾ-ਪੈਸੇ ਦਿਓ ਨਹੀਂ ਤਾਂ ਬੰਬ ਨਾਲ ਉਡਾ ਦੇਵਾਂਗਾ
'ਆਪ' ਮੁਖੀ ਨੇ ਮੁੱਖ ਮੰਤਰੀ ਆਤਿਸ਼ੀ ਦੇ ਨਾਲ ਸ਼ਹਿਰ ਦੀਆਂ ਸੜਕਾਂ ਦਾ ਮੁਆਇਨਾ ਕੀਤਾ ਅਤੇ ਬਾਅਦ ਵਿੱਚ ਕਿਹਾ, "ਮੈਂ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਵਾਪਸ ਆ ਗਿਆ ਹਾਂ ਅਤੇ ਰੁਕਿਆ ਹੋਇਆ ਕੰਮ ਮੁੜ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।'' ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਜ਼ਿਆਦਾ ਸਰਗਰਮ ਭੂਮਿਕਾ 'ਚ ਨਜ਼ਰ ਆਉਣਗੇ ਤਾਂ ਉਹਨਾਂ ਕਿਹਾ, ''ਅਸੀਂ 24 ਘੰਟੇ ਕੰਮ ਕਰਦੇ ਹਾਂ। ਮੈਂ ਜੇਲ੍ਹ ਵਿੱਚ ਰਹਿੰਦਿਆਂ ਵੀ ਕੰਮ ਕਰਦਾ ਸੀ।''
ਇਹ ਵੀ ਪੜ੍ਹੋ - ਇਸ ਮਸ਼ਹੂਰ ਮੰਦਰ 'ਚ ਬਾਹਰੀ ਪ੍ਰਸਾਦ 'ਤੇ ਲੱਗੀ ਪਾਬੰਦੀ, ਭਗਵਾਨ ਨੂੰ ਲੱਗੇਗਾ ਸਿਰਫ਼ ਇਨ੍ਹਾਂ ਚੀਜ਼ਾਂ ਦਾ ਭੋਗ
ਦਿੱਲੀ ਯੂਨੀਵਰਸਿਟੀ ਖੇਤਰ ਦੀ ਇਕ ਸੜਕ ਦੇ ਨਿਰੀਖਣ ਦੌਰਾਨ 'ਆਪ' ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਅਤੇ ਸਥਾਨਕ ਵਿਧਾਇਕ ਦਲੀਪ ਪਾਂਡੇ ਵੀ ਕੇਜਰੀਵਾਲ ਅਤੇ ਮੁੱਖ ਮੰਤਰੀ ਆਤਿਸ਼ੀ ਦੇ ਨਾਲ ਸਨ। ਕੇਜਰੀਵਾਲ ਨੇ ਦਾਅਵਾ ਕੀਤਾ, ''ਕੁਝ ਦਿਨ ਪਹਿਲਾਂ ਮੈਂ ਇੱਕ ਵੱਡੇ ਨੇਤਾ ਨੂੰ ਮਿਲਿਆ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਮੇਰੀ ਗ੍ਰਿਫ਼ਤਾਰੀ ਨਾਲ ਤੁਹਾਨੂੰ ਕੀ ਮਿਲਿਆ? ਮੈਂ ਉਹਨਾਂ ਦੇ ਮੂੰਹੋਂ ਇਹ ਸੁਣ ਕੇ ਹੈਰਾਨ ਰਹਿ ਗਿਆ ਕਿ ਘੱਟੋ-ਘੱਟ ਦਿੱਲੀ ਸਰਕਾਰ ਤਾਂ ਪਟੜੀ ਤੋਂ ਉਤਰ ਗਈ ਅਤੇ ਸ਼ਹਿਰ ਠੱਪ ਹੋ ਗਿਆ।''
ਇਹ ਵੀ ਪੜ੍ਹੋ - ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਦਿੱਲੀ ਦੇ ਕੰਮਕਾਜ 'ਚ ਵਿਘਨ ਪਾ ਕੇ 'ਆਪ' ਸਰਕਾਰ ਨੂੰ ਬਦਨਾਮ ਕਰਨਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਅਤੇ ਉਹਨਾਂ ਦੀ ਸਰਕਾਰ ਲੋਕਾਂ ਦੇ ਕੰਮ ਨਹੀਂ ਰੁਕਣ ਦੇਵੇਗੀ। ਕੇਜਰੀਵਾਲ ਨੂੰ ਐਕਸਾਈਜ਼ ਪਾਲਿਸੀ ਕੇਸ ਵਿੱਚ ਪੰਜ ਮਹੀਨੇ ਤਿਹਾੜ ਜੇਲ੍ਹ ਵਿੱਚ ਰੱਖਿਆ ਗਿਆ ਸੀ। ਉਹਨਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਪਿਛਲੇ ਹਫ਼ਤੇ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਫਰਵਰੀ 'ਚ ਵਿਧਾਨ ਸਭਾ ਚੋਣਾਂ 'ਚ ਦਿੱਲੀ ਦੇ ਲੋਕਾਂ ਤੋਂ 'ਇਮਾਨਦਾਰੀ ਦਾ ਸਰਟੀਫਿਕੇਟ' ਮਿਲਣ ਤੋਂ ਬਾਅਦ ਹੀ ਇਸ ਅਹੁਦੇ 'ਤੇ ਵਾਪਸੀ ਕਰਨਗੇ।
ਇਹ ਵੀ ਪੜ੍ਹੋ - ਰੀਲ ਬਣਾਉਣ ਦੇ ਚੱਕਰ ਕੁੜੀ ਨੇ ਸੜਕ 'ਤੇ ਟੱਪੇ ਹੱਦਾਂ ਬੰਨੇ, ਵਾਇਰਲ ਵੀਡੀਓ 'ਤੇ ਮੰਤਰੀ ਨੇ ਕਰ 'ਤੀ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8