ਮਾਨਸਿਕ ਸੰਤੁਲਨ ਗਵਾ ਚੁਕੇ ਹਨ ਕੇਜਰੀਵਾਲ, ਉਨ੍ਹਾਂ ਨੂੰ ਧਿਆਨ ਲਾਉਣਾ ਚਾਹੀਦਾ- ਹਰਸਿਮਰਤ

03/15/2017 4:31:39 PM

ਨਵੀਂ ਦਿੱਲੀ/ਚੰਡੀਗੜ੍ਹ— ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੁੱਧਵਾਰ ਨੂੰ ਸਲਾਹ ਦਿੱਤੀ ਕਿ ਏ.ਵੀ.ਐੱਮ. ਮਸ਼ੀਨਾਂ ਦੀ ਭਰੋਸੇਯੋਗਤਾ ''ਤੇ ਸਵਾਲ ਚੁੱਕਣ ਦੀ ਬਜਾਏ ਬਿਹਤਰ ਹੋਵੇਗਾ ਕਿ ਉਹ ਧਿਆਨ ਲਾਉਣ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਨੇ ਇਹ ਵੀ ਕਿਹਾ ਕਿ ਪੰਜਾਬ ''ਚ ''ਆਪ'' ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਸ਼ਾਇਦ ਅਪਣਾ ਮਾਨਸਿਕ ਸੰਤੁਲਨ ਗਵਾ ਚੁਕੇ ਹਨ। ਉਨ੍ਹਾਂ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ,''''ਕੇਜਰੀਵਾਲ ਆਪਣਾ ਮਾਨਸਿਕ ਸੰਤੁਲਨ ਗਵਾ ਚੁਕੇ ਹਨ, ਇਸ ਲਈ ਅਜਿਹੀਆਂ ਗੱਲਾਂ ਕਰ ਰਹੇ ਹਨ। ਜਦੋਂ ਦਿੱਲੀ ''ਚ ''ਆਪ'' ਨੇ 67 ਸੀਟਾਂ ਜਿੱਤੀਆਂ ਸਨ, ਉਦੋਂ ਤਾਂ ਉਨ੍ਹਾਂ ਨੇ ਕੁਝ ਵੀ ਨਹੀਂ ਕਿਹਾ ਸੀ।''''
ਹਰਸਿਮਰਤ ਕੌਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ''ਆਪ'' ਨੂੰ ਨਿਕਾਲ ਸੁੱਟਿਆ ਹੈ ਅਤੇ ਇਹ ਬਿਹਤਰ ਹੋਵੇਗਾ ਕਿ ਕੇਜਰੀਵਾਲ ਆਪਣੀ ਊਰਜਾ ਦਿੱਲੀ ''ਚ ਪਾਰਟੀ ਦੇ ਮਾਮਲਿਆਂ ''ਤੇ ਕੇਂਦਰਿਤ ਕਰਨ।'''' ਉਨ੍ਹਾਂ ਨੇ ਕਿਹਾ,''''ਕੇਜਰੀਵਾਲ ਨੂੰ ਧਿਆਨ ਲਾਉਣਾ ਚਾਹੀਦਾ।'''' ਪੰਜਾਬ ਚੋਣਾਂ ''ਚ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, 117 ਮੈਂਬਰੀ ਵਿਧਾਨ ਸਭਾ ''ਚੋਂ ਉਸ ਨੂੰ ਸਿਰਫ 15 ਸੀਟਾਂ ਮਿਲੀਆਂ ਸਨ, ਜਦੋਂ ਕਿ ਉਸ ਦੀ ਸਹਿਯੋਗੀ ਭਾਜਪਾ ਨੇ 3 ਸੀਟਾਂ ਜਿੱਤੀਆਂ। ''ਆਪ'' ਨੇ 20 ਸੀਟਾਂ ਜਿੱਤੀਆਂ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਈ.ਵੀ.ਐੱਮ. ''ਚ ਛੇੜਛਾੜ ਕਾਰਨ ''ਆਪ'' ਦੇ 20-25 ਫੀਸਦੀ ਵੋਟ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਚੱਲੇ ਗਏ।


Disha

News Editor

Related News