ਕੇਜਰੀਵਾਲ ਸਰਕਾਰ ਦਾ ਆਦੇਸ਼- ਘੱਟ ਜਾਂ ਬਿਨ੍ਹਾਂ ਲੱਛਣ ਵਾਲੇ ਮਰੀਜ਼ਾਂ ਨੂੰ 24 ਘੰਟਿਆਂ ''ਚ ਦਿੱਤੀ ਜਾਵੇ ਛੁੱਟੀ

06/06/2020 3:11:07 PM

ਨਵੀਂ ਦਿੱਲੀ- ਦਿੱਲੀ ਦੇ ਹਸਪਤਾਲਾਂ ਤੋਂ ਲਗਾਤਾਰ ਕੋਰੋਨਾ ਮਰੀਜ਼ਾਂ ਵਲੋਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਬੈੱਡ ਨਹੀਂ ਦਿੱਤੇ ਜਾ ਰਹੇ ਹਨ। ਇਸ ਨੂੰ ਲੈ ਕੇ ਦਿੱਲੀ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਕਿਸੇ ਕੋਰੋਨਾ ਹਸਪਤਾਲ 'ਚ ਜੇਕਰ ਕੋਈ ਮਰੀਜ਼ ਦਾਖਲ ਹੈ ਤਾਂ ਉਸ ਨੂੰ ਵੱਖ ਵਾਰਡ 'ਚ ਰੱਖਿਆ ਜਾਵੇ ਅਤੇ ਕੋਰੋਨਾ ਮਰੀਜ਼ਾਂ ਲਈ ਜੋ ਆਈਸੋਲੇਸ਼ਨ ਬੈੱਡਸ ਤੈਅ ਹਨ, ਉਨ੍ਹਾਂ ਨੂੰ ਕਿਸੇ ਕੋਰੋਨਾ ਸ਼ੱਕੀਆਂ ਨੂੰ ਨਾ ਦਿੱਤਾ ਜਾਵੇ। ਦਿੱਲੀ ਸਰਕਾਰ ਨੇ ਕਿਹਾ,''ਇਹ ਨੋਟਿਸ 'ਚ ਆਇਆ ਹੈ ਕਿ ਬਹੁਤ ਸਾਰੇ ਬਿਨ੍ਹਾਂ ਲੱਛਣ ਵਾਲੇ ਅਤੇ ਹਲਕੇ ਲੱਛਣ ਵਾਲੇ ਮਰੀਜ਼ ਵੀ ਹਸਪਤਾਲ 'ਚ ਦਾਖਲ ਕੀਤੇ ਗਏ ਹਨ। ਕੇਂਦਰੀ ਸਿਹਤ ਮਹਿਕਮਾ ਅਤੇ ਦਿੱਲੀ ਸਿਹਤ ਮਹਿਕਮਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਇਹ ਸਾਫ਼ ਹੈ ਕਿ ਬਿਨ੍ਹਾਂ ਲੱਛਣ ਵਾਲੇ ਅਤੇ ਹਲਕੇ ਲੱਛਣ ਵਾਲੇ ਮਰੀਜ਼ਾਂ ਨੂੰ ਦਾਖਲ ਕਰਨ ਦੀ ਜ਼ਰੂਰਤ ਨਹੀਂ ਹੈ, ਉਨ੍ਹਾਂ ਨੂੰ ਹੋਮ ਆਈਸੋਲੇਸ਼ਨ 'ਚ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਦਿੱਲੀ ਸਰਕਾਰ ਨੇ ਕਿਹਾ,''ਸਰਕਾਰ ਨੇ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਦੇ ਘਰ 'ਚ ਜਗ੍ਹਾ ਨਹੀਂ ਉਨ੍ਹਾਂ ਨੂੰ ਕੋਵਿਡ-19 ਕੇਅਰ ਸੈਂਟਰ ਜਾਂ ਕੋਵਿਡ ਹਸਪਤਾਲ ਸੈਂਟਰ 'ਚ ਭੇਜਿਆ ਜਾਵੇ। ਬਿਨ੍ਹਾਂ ਲੱਛਣ ਵਾਲੇ ਮਰੀਜ਼ਾਂ ਨੂੰ ਹਸਪਤਾਲ 24 ਘੰਟਿਆਂ ਅੰਦਰ ਛੁੱਟੀ ਦੇਣ। ਸਾਰੇ ਹਸਪਤਾਲਾਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਜੋ ਨਿਰਦੇਸ਼ਾਂ ਦਾ ਪਾਲਣ ਨਹੀਂ ਕਰੇਗਾ, ਉਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਰਵਾਈ ਕੀਤੀ ਜਾਵੇਗੀ। ਦਿੱਲੀ ਸਰਕਾਰ ਨੇ ਕਿਹਾ,''ਸਾਰੇ ਹਸਪਤਾਲਾਂ ਨੂੰ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਰਿਅਲ ਟਾਈਮ 'ਚ ਸੂਚਿਤ ਕਰਨ ਕਿ ਉਨ੍ਹਾਂ ਦੇ ਇੱਥੇ ਪਾਜ਼ੀਟਿਵ ਮਰੀਜ਼ ਦਾਖਲ, ਛੁੱਟੀ ਅਤੇ ਬੈੱਡਾਂ ਦੀ ਉਪਲੱਬਧਤਾ ਕੀ ਹੈ? ਹਸਪਤਾਲ ਇਹ ਵੀ ਦੱਸਣ ਕਿ ਉਨ੍ਹਾਂ ਦੇ ਇੱਥੇ ਰੋਜ਼ਾਨਾ ਕਿੰਨੇ ਸੈਂਪਲ ਟੈਸਟ ਕੀਤੇ ਜਾ ਰਹੇ ਹਨ ਅਤੇ ਕਿੰਨਿਆਂ ਦੇ ਰੋਜ਼ਾਨਾ ਨਤੀਜੇ ਆ ਰਹੇ ਹਨ।


DIsha

Content Editor

Related News