ਮਿਰਚੀ ਹਮਲੇ ਦੇ 24 ਘੰਟੇ ਬਾਅਦ ਕੇਜਰੀਵਾਲ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

11/21/2018 5:14:29 PM

ਸੋਨੀਪਤ— ਸਕੱਤਰੇਤ 'ਚ ਹੋਏ ਮਿਰਚੀ ਹਮਲੇ ਦੇ 24 ਘੰਟੇ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਚੁੱਪੀ ਤੋੜੀ ਹੈ। ਹਰਿਆਣਾ ਦੇ ਸੋਨੀਪਤ ਪਹੁੰਚੇ ਕੇਜਰੀਵਾਲ ਨੇ ਮਿਰਚੀ ਹਮਲੇ ਪਿੱਛੇ ਕੁਝ ਸਿਆਸੀ ਦਲਾਂ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਹੈ।

ਕੇਜਰੀਵਾਲ ਨੇ ਕਿਹਾ ਕਿ ਕੁਝ ਰਾਜਨੀਤਕ ਵਿਰੋਧੀ ਉਨ੍ਹਾਂ ਦੀ ਵਧਦੀ ਪ੍ਰਸਿੱਧੀ ਤੋਂ ਘਬਰਾ ਗਏ ਹਨ ਤੇ ਇਸ ਲਈ ਉਹ ਉਨ੍ਹਾਂ ਨੂੰ ਜਾਨੋਂ ਮਰਵਾਉਣਾ ਚਾਹੁੰਦੇ ਹਨ। ਹਾਲਾਂਕਿ ਉਹ ਰਾਜਨੀਤਕ ਦਲ ਕੌਣ ਹੈ ਕੇਜਰੀਵਾਲ ਨੇ ਇਸ ਦਾ ਖੁਲਾਸਾ ਨਹੀਂ ਕੀਤਾ।

ਜ਼ਿਕਰਯੋਗ ਹੈ ਕਿ ਸੀ.ਐੱਮ. ਕੇਜਰੀਵਾਲ ਬੁੱਧਵਾਰ ਨੂੰ ਖਰਖੌਦਾ ਦੇ ਸ਼ਹੀਦ ਨਰਿੰਦਰ ਸਿੰਘ ਦੇ ਘਰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਆਰਥਿਕ ਸਹਾਇਆ ਦੇ ਰੂਪ 'ਚ ਇਕ ਕਰੋੜ ਦਾ ਚੈਕ ਸੌਂਪਣ ਆਏ ਸਨ। ਕੇਜਰੀਵਾਲ ਨੇ ਇਸ ਦੌਰਾਨ ਸਾਰੀਆਂ ਸਰਕਾਰਾਂ ਨੂੰ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦੀ ਜ਼ਿਆਦਾ ਤੋਂ ਜ਼ਿਆਦਾ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ।


Inder Prajapati

Content Editor

Related News