CM ਨੇ ਕੇਜਰੀਵਾਲ ''ਤੇ ਕੱਸਿਆ ਨਿਸ਼ਾਨਾ, ਕਿਹਾ-ਐਸ਼ੋ-ਆਰਾਮ ਲਈ ਬਣਾਇਆ ਸੀ ਸ਼ੀਸ਼-ਮਹਿਲ

Wednesday, Jul 02, 2025 - 03:49 PM (IST)

CM ਨੇ ਕੇਜਰੀਵਾਲ ''ਤੇ ਕੱਸਿਆ ਨਿਸ਼ਾਨਾ, ਕਿਹਾ-ਐਸ਼ੋ-ਆਰਾਮ ਲਈ ਬਣਾਇਆ ਸੀ ਸ਼ੀਸ਼-ਮਹਿਲ

ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਕੱਸਦੇ ਹੋਏ ਬੁੱਧਵਾਰ ਨੂੰ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਨਤਾ ਦੇ ਖੂਨ-ਪਸੀਨੇ ਦੀ ਕਮਾਈ ਨਾਲ ਆਪਣੇ ਐਸ਼ੋ-ਆਰਾਮ ਲਈ ਸ਼ੀਸ਼-ਮਹਿਲ ਬਣਾਇਆ ਸੀ। ਸ਼੍ਰੀਮਤੀ ਗੁਪਤਾ ਨੇ ਅੱਜ ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਦੇ ਨਾਲ ਸ਼ਾਲੀਮਾਰ ਬਾਗ਼ ਸ਼ੀਸ਼ ਮਹਿਲ ਪਾਰਕ ਦੇ ਨਵੀਨੀਕਰਨ ਤੋਂ ਬਾਅਦ ਉਦਘਾਟਨ ਕੀਤਾ।

ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ

ਇਸ ਦੌਰਾਨ ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਸ਼ੀਸ਼ ਮਹਿਲ ਸਿਰਫ਼ ਆਪਣੀ ਖ਼ੁਸ਼ੀ ਲਈ ਬਣਾਇਆ ਸੀ। ਜਨਤਾ ਦੇ ਖੂਨ-ਪਸੀਨੇ ਦੀ ਕਮਾਈ ਨਾਲ ਬਣਾਇਆ ਗਿਆ ਸ਼ੀਸ਼ ਮਹਿਲ ਹੁਣ ਜਨਤਾ ਦੀ ਸਹੂਲਤ ਲਈ ਸਮਰਪਿਤ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਅਤੇ ਅੱਜ ਦੀ ਸਰਕਾਰ ਵਿਚ ਇਹੀ ਫ਼ਰਕ ਹੈ। ਜਨਤਾ ਦਾ ਸ਼ੀਸ਼ ਮਹਿਲ ਆਬਾਦ ਰਹੇ ਪਰ ਜਿਹਨਾਂ ਲੋਕਾਂ ਨੇ ਆਪਣੇ ਸਵਾਰਥ ਲਈ ਅਜਿਹਾ ਕੀਤਾ, ਉਸ ਨੂੰ ਤਾਂ ਕਾਨੂੰਨ ਹੀ ਦੇਖੇਗਾ।

ਇਹ ਵੀ ਪੜ੍ਹੋ - ਰੇਲ ਟਰੈਕ 'ਤੇ ਚੜ੍ਹ ਗਏ 200 ਮੋਟਰਸਾਈਕਲ ਸਵਾਰ, 'ਤੇ ਫਿਰ...

 ਉਹਨਾਂ ਨੇ ਕੇਜਰੀਵਾਲ ਸਰਕਾਰ ਦੇ ਸਮੇਂ ਬਣਾਏ ਗਏ ਸ਼ੀਸ਼ ਮਹਿਲ ਦੇ ਉਦਘਾਟਨ ਕਰਨ ਦੇ ਸਵਾਲ 'ਤੇ ਕਿਹਾ ਕਿ ਇਸਦਾ ਉਦਘਾਟਨ ਕਰਨ ਦੀ ਕੋਈ ਲੋੜ ਨਹੀਂ ਹੈ। ਜਨਤਕ ਖਜ਼ਾਨੇ ਵਿੱਚੋਂ ਲਿਆ ਗਿਆ ਪੈਸਾ ਉਨ੍ਹਾਂ ਦੇ ਖਜ਼ਾਨੇ ਵਿੱਚ ਵਾਪਸ ਜਾਵੇ, ਇਸ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਰਾਜਧਾਨੀ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਇਤਿਹਾਸਕ ਸਥਾਨਾਂ ਨੂੰ ਸੁਰੱਖਿਅਤ ਰੱਖਣ, ਸੁਰਜੀਤ ਕਰਨ ਅਤੇ ਜਨਤਾ ਲਈ ਪਹੁੰਚਯੋਗ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। 

ਇਹ ਵੀ ਪੜ੍ਹੋ - ਪੁਰਾਣੇ iPhone ਵਾਲਿਆਂ ਦੀ ਲੱਗ ਗਈ ਲਾਟਰੀ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News