CM ਮਾਨ ਬੋਲੇ- ਆਦਮਪੁਰ ਵਾਲਿਓਂ ਇਕ ਚਮਚਾ ਜਾਗ ਦਾ ਦਿਓ, ਪੂਰੇ ਹਰਿਆਣਾ ’ਚ ਈਮਾਨਦਾਰੀ ਦਾ ਦਹੀਂ ਜਮਾ ਦੇਵਾਂਗੇ

Thursday, Sep 08, 2022 - 04:44 PM (IST)

CM ਮਾਨ ਬੋਲੇ- ਆਦਮਪੁਰ ਵਾਲਿਓਂ ਇਕ ਚਮਚਾ ਜਾਗ ਦਾ ਦਿਓ, ਪੂਰੇ ਹਰਿਆਣਾ ’ਚ ਈਮਾਨਦਾਰੀ ਦਾ ਦਹੀਂ ਜਮਾ ਦੇਵਾਂਗੇ

ਆਦਮਪੁਰ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਹਰਿਆਣਾ ਦੇ ਆਦਮਪੁਰ ’ਚ ਤਿਰੰਗਾ ਯਾਤਰਾ ਕੱਢੀ। ਇਸ ਯਾਤਰਾ ਮਗਰੋਂ ਉਨ੍ਹਾਂ ਨੇ ਆਦਮਪੁਰ ਮੰਡੀ ’ਚ ਰੈਲੀ ਨੂੰ ਸੰਬੋਧਿਤ ਕੀਤਾ। ਇਸ ਮੌਕੇ ਭਗਵੰਤ ਨੇ ਕਿਹਾ ਕਿ ਆਦਮਪੁਰ ਦਾ ਪਿਆਰ ਵੇਖ ਕੇ ਇਸ  ਗੱਲ ਦਾ ਅੰਦਾਜ਼ਾ ਲਿਆਇਆ ਜਾ ਸਕਦਾ ਹੈ ਕਿ ਆਦਮਪੁਰ ਵਾਲੇ ਕੁਝ ਨਾ ਕੁਝ ਇਸ ਵਾਰ ਨਵਾਂ ਕਰਨ ਵਾਲੇ ਹਨ। 

ਇਹ ਵੀ ਪੜ੍ਹੋ- ‘ਤਿਰੰਗਾ ਯਾਤਰਾ’ ਦੌਰਾਨ CM ਕੇਜਰੀਵਾਲ ਅਤੇ ਮਾਨ ਬੋਲੇ- ਜਨ ਸੈਲਾਬ ਗਵਾਹੀ ਭਰਦਾ ਲੋਕ ਬਦਲਾਅ ਚਾਹੁੰਦੇ ਨੇ

ਮਾਨ ਨੇ ਅੱਗੇ ਕਿਹਾ ਕਿ ਲੀਡਰ ਤੁਹਾਡੇ ਕੋਲ ਵੋਟ ਮੰਗਣ ਆਉਂਦੇ ਹਨ ਅਤੇ ਵਿਧਾਨ ਸਭਾ ’ਚ ਕਹਿੰਦੇ ਹਨ ਅਸੀਂ ਇੰਨੇ ਲੱਖ ਲੋਕਾਂ ਦੇ ਪ੍ਰਤੀਨਿਧੀ ਹਾਂ। ਪਰ ਮੇਰਾ ਸਵਾਲ ਇਹ ਹੈ ਕਿ ਪਾਰਟੀ ਬਦਲਣ ਮਗਰੋਂ ਉਹ ਪਬਲਿਕ ਤੋਂ ਪੁੱਛਦੇ ਨੇ? ਸਰਕਾਰ ਬਣਾਉਣ ਵੇਲੇ ਜਾਂ ਦੂਜੀਆਂ ਪਾਰਟੀਆਂ ’ਚ ਜਾਣ ਵੇਲੇ ਪਬਲਿਕ ਨੂੰ ਕਿਉਂ ਨਹੀਂ ਪੁੱਛਦੇ? ਪਰ ਹੁਣ ਪਬਲਿਕ ਸਮਝਦਾਰ ਹੋ ਚੁੱਕੀ ਹੈ, ਸਹੀ ਸਰਕਾਰ ਤੇ ਵੋਟ ਪਾਉਣ ਵਾਲੀ ਮਸ਼ੀਨ ਦਾ ਸਹੀ ਬਟਨ ਦੱਬਣਗੇ। ਉਹ ਬਟਨ ਹੈ ਤੁਹਾਡੇ ਬੱਚਿਆਂ ਦੀ ਚੰਗੀ ਸਿੱਖਿਆ ਦਾ ਬਟਨ ਹੈ। ਤੁਹਾਨੂੰ ਮਿਲਣ ਵਾਲੀ ਸਸਤੀ ਬਿਜਲੀ ਦਾ ਬਟਨ ਹੈ। ਆਦਮਪੁਰ ਵਾਲਿਓ ਹੁਣ ਤੁਹਾਡੇ ਕੋਲ ਇਕ ਮੌਕਾ ਆਇਆ ਹੈ। ਦਹੀ ਜਮਾਉਣ ਲਈ ਸਿਰਫ ਇਕ ਚਮਚਾ ਚਾਹੀਦਾ ਹੁੰਦਾ ਹੈ। ਆਦਮਪੁਰ ਵਾਲਿਓਂ ਇਕ ਚਮਚਾ ਜਾਗ ਦਾ ਸਾਨੂੰ ਦਿਓ, ਪੂਰੇ ਹਰਿਆਣਾ ’ਚ ਈਮਾਨਦਾਰੀ ਦਾ ਦਹੀਂ ਜਮਾਉਣ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ। 

ਇਹ ਵੀ ਪੜ੍ਹੋ- ਮੋਦੀ ਕੈਬਨਿਟ ਵਲੋਂ PM-Shri ਸਕੂਲ ਯੋਜਨਾ ਨੂੰ ਮਨਜ਼ੂਰੀ, ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੀ ਬਦਲੇਗੀ ਨੁਹਾਰ

ਪੰਜਾਬ ’ਚ ਵੀ ਇਸ ਤਰ੍ਹਾਂ ਹੋਇਆ ਸੀ। ਸਾਡੀ ਸਰਕਾਰ ਸਿਰਫ਼ ਸੱਚਾਈ ਅਤੇ ਈਮਾਨਦਾਰੀ ਦੇ ਨਾਂ ’ਤੇ ਹੈ। ਪੰਜਾਬ ’ਚ ਇਕ ਵਿਧਾਇਕ, ਇਕ ਪੈਨਸ਼ਨ। ਕਰੱਪਸ਼ਨ ਖ਼ਤਮ, 100 ਮੁਹੱਲਾ ਕਲੀਨਿਕ ਤਿਆਰ, ਬਿਜਲੀ 1 ਜੁਲਾਈ ਤੋਂ ਮੁਫ਼ਤ। ਇਸ ਤੋਂ ਇਲਾਵਾ ਆਟਾ-ਦਾਲ ਸਕੀਮ ਘਰ ’ਚ ਅਤੇ ਬੁਢਾਪਾ ਪੈਨਸ਼ਨ ਵੀ ਘਰ ’ਚ ਆਵੇਗੀ। ਸਾਡੇ ਕੋਲ ਪੈਸੇ ਨਹੀਂ, ਨਾ ਹੀ ਅਸੀਂ ਗੁੰਡਾਗਰਦੀ ਕਰਦੇ ਹਾਂ। ਲੋਕਾਂ ਨੇ ਸਾਨੂੰ ਮੌਕਾ ਦਿੱਤਾ, ਅਸੀਂ ਈਮਾਨਦਾਰੀ ਨਾਲ ਕੰਮ ਕਰ ਰਹੇ ਹਾਂ, ਲੁੱਟ ਬੰਦ ਕਰ ਦਿੱਤੀ, ਭ੍ਰਿਸ਼ਟਾਚਾਰ ਬੰਦ ਕਰ ਦਿੱਤਾ। ਲੋਕਾਂ ਦਾ ਪੈਸਾ ਲੋਕਾਂ ’ਤੇ ਹੀ ਲਗਾ ਰਹੇ ਹਾਂ। ਦੱਸ ਦੇਈਏ ਕਿ ਕੇਜਰੀਵਾਲ ਅਤੇ ਮਾਨ ਦੋ ਦਿਨਾਂ ਹਰਿਆਣਾ ਦੌਰੇ ’ਤੇ ਹਨ। ਦੋਹਾਂ ਨੇ ਬੁੱਧਵਾਰ ਨੂੰ ਹਿਸਾਰ ਤੋਂ ‘ਮੇਕ ਇੰਡੀਆ ਨੰਬਰ-1’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ- ਰਾਜਪਥ ਨਹੀਂ ‘ਕਰਤੱਵਯ ਪਥ’, PM ਮੋਦੀ ਅੱਜ ਸ਼ਾਮ ਕਰਨਗੇ ਉਦਘਾਟਨ, ਜਾਣੋ ਕੀ ਹੋਣਗੀਆਂ ਸਹੂਲਤਾਂ

 


author

Tanu

Content Editor

Related News