ਕੇਜਰੀਵਾਲ ਦੇ ਸਲਾਹਕਾਰ ਵੀ. ਕੇ. ਜੈਨ ਨੇ ਦਿੱਤਾ ਅਸਤੀਫਾ
Tuesday, Mar 13, 2018 - 11:58 PM (IST)

ਨਵੀਂ ਦਿੱਲੀ,(ਯੂ. ਐੱਨ. ਆਈ.)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਵੀ. ਕੇ. ਜੈਨ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਐਤਵਾਰ ਹੀ ਆਪਣਾ ਅਸਤੀਫਾ ਉਪ ਰਾਜਪਾਲ ਅਨਿਲ ਬੈਜਲ ਅਤੇ ਕੇਜਰੀਵਾਲ ਨੂੰ ਭੇਜ ਦਿੱਤਾ ਸੀ। ਅਸਤੀਫਾ ਦੇਣ ਦਾ ਕਾਰਨ ਉਨ੍ਹਾਂ ਆਪਣੀਆਂ ਪਰਿਵਾਰਕ ਮਜ਼ਬੂਰੀਆਂ ਦੱਸੀਆਂ ਹਨ।
ਦੱਸਣਯੋਗ ਹੈ ਕਿ 19 ਫਰਵਰੀ ਨੂੰ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਹੱਥੋਪਾਈ ਹੋਈ ਸੀ। ਅੰਸ਼ੂ ਪ੍ਰਕਾਸ਼ ਨੂੰ ਵੀ. ਕੇ. ਜੈਨ ਨੇ ਹੀ ਫੋਨ ਕਰਕੇ ਸੱਦਿਆ ਸੀ। ਜੈਨ ਦੇ ਅਸਤੀਫੇ ਨੂੰ ਬੇਹੱਦ ਹੈਰਾਨ ਕਰ ਦੇਣ ਵਾਲੀ ਘਟਨਾ ਮੰਨਿਆ ਜਾ ਰਿਹਾ ਹੈ। ਜਦੋਂ ਅੰਸ਼ੂ ਪ੍ਰਕਾਸ਼ ਨਾਲ ਕਥਿਤ ਹੱਥੋਪਾਈ ਦੀ ਘਟਨਾ ਵਾਪਰੀ ਸੀ ਤਾਂ ਜੈਨ ਉਥੇ ਮੌਜੂਦ ਸਨ। ਜੈਨ ਕੋਲੋਂ ਪੁੱਛਗਿਛ ਵੀ ਹੋਈ ਸੀ। ਇਹ ਮਾਮਲਾ ਇਸ ਸਮੇਂ ਅਦਾਲਤ ਤਕ ਪਹੁੰਚਿਆ ਹੋਇਆ ਹੈ।