ਅੱਜ ਤੋਂ ਦੋ ਦਿਨ ਲਈ ਗੁਜਰਾਤ ਦੌਰੇ ’ਤੇ ਹੋਣਗੇ CM ਕੇਜਰੀਵਾਲ ਤੇ ਭਗਵੰਤ ਮਾਨ

10/01/2022 10:33:15 AM

ਅਹਿਮਦਾਬਾਦ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਤੋਂ ਗੁਜਰਾਤ ਦੇ ਦੋ ਦਿਨਾਂ ਦੌਰੇ ’ਤੇ ਹਨ। ਇੱਥੇ ਦੋਵੇਂ ਨੇਤਾ ਸਾਂਝੇ ਰੂਪ ਨਾਲ 4 ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਦੱਸ ਦੇਈਏ ਕਿ ਗੁਜਰਾਤ ਵਿਚ ਇਸ ਸਾਲ ਦੇ ਅਖ਼ੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸ਼ਨੀਵਾਰ ਨੂੰ ਕੇਜਰੀਵਾਲ ਅਤੇ ਮਾਨ ਕੱਛ ਜ਼ਿਲ੍ਹੇ ਦੇ ਗਾਂਧੀਧਾਮ ਅਤੇ ਜੂਨਾਗੜ੍ਹ ਜ਼ਿਲ੍ਹੇ ਦੇ ਜੋਸ਼ੀਪੁਰਾ ’ਚ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ‘ਆਪ’ ਦੇ ਗੁਜਰਾਤ ਜਨਰਲ ਸਕੱਤਰ ਮਨੋਜ ਸੋਰਾਠੀਆ ਨੇ ਦੱਸਿਆ ਕਿ ਦੌਰੇ ਦੇ ਦੂਜੇ ਦਿਨ 2 ਅਕਤੂਬਰ ਨੂੰ ਦੋਵੇਂ ਨੇਤਾਂ ਸੁਰੇਂਦਰਨਗਰ ਸ਼ਹਿਰ ਅਤੇ ਖੇੜਬ੍ਰਹਮਾ ਸ਼ਹਿਰ ’ਚ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ।

ਇਹ ਵੀ ਪੜ੍ਹੋ- ਕੇਜਰੀਵਾਲ ਦਾ ਵੱਡਾ ਬਿਆਨ, ਰਾਘਵ ਚੱਢਾ ਹੋਣਗੇ ਗ੍ਰਿਫ਼ਤਾਰ

ਪਾਰਟੀ ਦੇ ਇਕ ਅਹੁਦਾ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਗੁਜਰਾਤ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਵੀ ਇਨ੍ਹਾਂ ਦੋ ਦਿਨਾਂ ਦੌਰਾਨ ਗੁਜਰਾਤ ਵਿਚ ਰਹਿਣਗੇ। ਸੋਰਾਠੀਆ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਕੁਝ ਮਹੱਤਵਪੂਰਨ ਬੈਠਕਾਂ ਅਤੇ ਰੈਲੀਆਂ ਲਈ ਅਹਿਮਦਾਬਾਦ ਜਾ ਰਹੇ ਹਨ। ਕੇਜਰੀਵਾਲ ਵੀ ਆਪਣੇ ਦੌਰੇ ਦੌਰਾਨ ਪਾਰਟੀ ਨੇਤਾਵਾਂ ਅਤੇ ਵਰਕਰਾਂ ਨਾਲ ਬੈਠਕ ਕਰਨਗੇ। ਦੱਸਣਯੋਗ ਹੈ ਕਿ ਗੁਜਰਾਤ ’ਚ ਇਸ ਸਮੇਂ ਭਾਜਪਾ ਸੱਤਾ ਵਿਚ ਹੈ। 

ਇਹ ਵੀ ਪੜ੍ਹੋ- ਗੁਜਰਾਤ ’ਚ ਭਗਵੰਤ ਮਾਨ ਬੋਲੇ- ਜਨਤਾ ਲਈ ਖਜ਼ਾਨਾ ਖਾਲੀ ਹੋ ਜਾਂਦਾ ਹੈ, ਨੇਤਾਵਾਂ ਲਈ ਕਿਉਂ ਨਹੀਂ?


Tanu

Content Editor

Related News