ਕ੍ਰੈਡਿਟ ਕਾਰਡ ਦੀ ਵਰਤੋਂ ਕਰਦਿਆਂ ਰੱਖੋ 5 ਗੱਲਾਂ ਦਾ ਧਿਆਨ

Saturday, Jun 23, 2018 - 12:43 PM (IST)

ਨਵੀਂ ਦਿੱਲੀ — ਇਸ ਵੇਲੇ ਲੋਕ ਵੱਡੇ ਪੱਧਰ 'ਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਲੱਗੇ ਹਨ। ਕਿਸੇ ਨੂੰ ਆਨਲਾਈਨ ਲੈਣ-ਦੇਣ ਕਰਨ ਅਤੇ ਈ-ਕਾਮਰਸ ਸੌਦਿਆਂ ਦੀ ਜ਼ਿਆਦਾਤਰ ਵਰਤੋਂ ਕਰਨ ਲਈ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਕ ਕ੍ਰੈਡਿਟ ਕਾਰਡ ਨਕਦੀ ਦੀ ਕਮੀ 'ਚ ਤੁਹਾਡਾ ਬੈਕਅਪ ਹੈ ਪਰ ਅਜਿਹਾ ਕਰਦਿਆਂ ਕੁੱਝ ਗੱਲਾਂ ਦਾ ਧਿਆਨ ਰੱਖਣਾ ਵੀ ਬੇਹੱਦ ਜ਼ਰੂਰੀ ਹੈ। ਅਕਸਰ ਅਸੀਂ ਐਕਸਾਈਟਮੈਂਟ 'ਚ ਜਾਂ ਅਣਗਹਿਲੀ 'ਚ ਕੁਝ ਚੀਜ਼ਾਂ ਦੀ ਅਨਦੇਖੀ ਕਰ ਦਿੰਦੇ ਹਾਂ, ਜਿਸ ਨਾਲ ਅੱਗੇ ਚਲ ਕੇ ਨੁਕਸਾਨ ਹੋ ਸਕਦਾ ਹੈ। ਕ੍ਰੈਡਿਟ ਕਾਰਡ ਨੂੰ ਲੈ ਕੇ ਵੀ ਅਜਿਹਾ ਹੀ ਹੁੰਦਾ ਹੈ, ਇਸ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵੇਲੇ 5 ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। 
ਏ. ਟੀ. ਐੱਮ. ਨਿਕਾਸੀ
ਕ੍ਰੈਡਿਟ ਕਾਰਡ ਏ. ਟੀ. ਐੱਮ. ਤੋਂ ਨਕਦ ਨਿਕਾਸੀ ਦੇ ਲਾਭ ਨਾਲ ਆਉਂਦਾ ਹੈ ਪਰ ਇਹ ਸੇਵਾ ਮੁਫਤ ਨਹੀਂ ਹੈ ਅਤੇ ਕੈਸ਼ ਲੈਣ 'ਤੇ ਲਗਭਗ 2.5 ਫ਼ੀਸਦੀ ਲੈਣ-ਦੇਣ ਡਿਊਟੀ ਲਾਗੂ ਹੈ। ਨਿਕਾਸੀ ਦੀ ਤਰੀਕ ਤੋਂ ਨਕਦ 'ਤੇ ਵਿਆਜ ਪ੍ਰਤੀ ਸਾਲ 24 ਤੋਂ 46 ਫ਼ੀਸਦੀ ਤੱਕ ਲਾਇਆ ਜਾਂਦਾ ਹੈ। ਕ੍ਰੈਡਿਟ ਕਾਰਡ ਨੂੰ ਹਮੇਸ਼ਾ ਆਖਰੀ ਹੀਲੇ ਵਜੋਂ ਵਰਤਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨਕਦੀ ਨਿਕਾਸੀ ਤੁਰੰਤ ਹੋਰ ਕ੍ਰੈਡਿਟ ਕਾਰਡ ਲੈਣ-ਦੇਣ ਦੇ ਉਲਟ ਵਿਆਜ ਆਕਰਸ਼ਿਤ ਕਰਦੀ ਹੈ, ਜਿਸ ਲਈ 40-50 ਦਿਨਾਂ ਦੀ ਵਿਆਜ ਮੁਕਤ ਮਿਆਦ ਹੁੰਦੀ ਹੈ। 
ਸਾਲਾਨਾ ਸਾਂਭ-ਸੰਭਾਲ ਚਾਰਜਿਜ਼
ਜਦੋਂ ਤੁਸੀਂ ਕ੍ਰੈਡਿਟ ਕਾਰਡ ਖਰੀਦਦੇ ਹੋ, ਤਾਂ ਹਮੇਸ਼ਾ ਸਾਲਾਨਾ ਚਾਰਜਿਜ਼ ਬਾਰੇ ਸਪੱਸ਼ਟ ਰਹੋ। 
ਕਦੇ-ਕਦੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸੀਮਤ ਮਿਆਦ ਲਈ ਛੱਡ ਦਿੱਤਾ ਜਾ ਸਕਦਾ ਹੈ। ਆਮ ਤੌਰ 'ਤੇ ਇਨ੍ਹਾਂ ਚਾਰਜਿਜ਼ ਤੋਂ ਬਿਨਾਂ ਇਕ ਮੁਫਤ ਕ੍ਰੈਡਿਟ ਕਾਰਡ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਕੁਝ ਕਾਰਡਾਂ ਲਈ ਚਾਰਜ ਦੂਜੇ ਸਾਲ ਤੋਂ ਲਾਗੂ ਕੀਤੇ ਜਾਂਦੇ ਹਨ। ਹਮੇਸ਼ਾ ਇਨ੍ਹਾਂ ਚਾਰਜਿਜ਼ ਤੋਂ ਜਾਣੂ ਰਹੋ।
ਦੇਰ ਨਾਲ ਭੁਗਤਾਨ ਚਾਰਜਿਜ਼
ਦੇਰ ਨਾਲ ਕ੍ਰੈਡਿਟ ਕਾਰਡ ਭੁਗਤਾਨ ਲਈ ਤੁਹਾਨੂੰ ਜੁਰਮਾਨਾ ਕੀਤਾ ਜਾਵੇਗਾ। ਇਹ ਉਦੋਂ ਲਾਗੂ ਹੁੰਦਾ ਹੈ ਜਦੋਂ ਗਾਹਕ ਭੁਗਤਾਨ ਦੀ ਤੈਅ ਤਰੀਕ ਤੋਂ ਬਾਅਦ ਮੰਥਲੀ ਕ੍ਰੈਡਿਟ ਕਾਰਡ ਦੇਣ ਯੋਗ ਭੁਗਤਾਨ 'ਤੋਂ ਖੁੰਝਦਾ ਹੈ। ਪੇਮੈਂਟ ਦੇਰ ਨਾਲ ਜਮ੍ਹਾ ਕਰਵਾਉਣ 'ਤੇ ਭੁਗਤਾਨ ਡਿਊਟੀ ਲਾਈ ਜਾਂਦੀ ਹੈ। ਇਹ ਵਿਆਜ ਡਿਊਟੀ 'ਤੇ ਨਿਰਭਰ ਨਹੀਂ ਹੈ।
ਪੂਰੀ ਲਿਮਿਟ ਤੱਕ ਨਾ ਕਰੋ ਖਰਚ
ਕ੍ਰੈਡਿਟ ਕਾਰਡ ਦੀ ਪੂਰੀ ਲਿਮਿਟ ਨੂੰ ਯੂਟੇਲਾਈਜ ਕਰਨ ਦੀ ਕੋਸ਼ਿਸ਼ ਨਾ ਕਰੋ। ਖਰਚ ਲਿਮਿਟ ਨੂੰ ਨਾ ਛੂਹ ਸਕੇ, ਇਸ ਤਰ੍ਹਾਂ ਨਾਲ ਮੈਨੇਜ ਕਰੋ। ਲਿਮਿਟ ਤੱਕ ਖਰਚ ਕਰਨ 'ਤੇ ਤੁਹਾਡੇ 'ਤੇ ਕ੍ਰੈਡਿਟ ਚੁਕਾਉਣ ਦਾ ਬੋਝ ਵਧ ਜਾਂਦਾ ਹੈ, ਨਾਲ ਹੀ ਤੁਹਾਨੂੰ ਜ਼ਿਆਦਾ ਖਰਚ ਕਰਨ ਦੀ ਆਦਤ ਵੀ ਪੈ ਸਕਦੀ ਹੈ। ਫਿਰ ਟਾਈਮ 'ਤੇ ਪੇਮੈਂਟ ਨਾ ਕਰਨ 'ਤੇ ਕ੍ਰੈਡਿਟ ਸਕੋਰ ਨੈਗੇਟਿਵ ਰੂਪ ਨਾਲ ਪ੍ਰਭਾਵਿਤ ਹੁੰਦੀ ਹੈ।
ਜੀ. ਐੱਸ. ਟੀ. ਦਰਾਂ
ਜੀ. ਐੱਸ. ਟੀ. ਤੋਂ ਪਹਿਲਾਂ ਕ੍ਰੈਡਿਟ ਕਾਰਡ ਨਾਲ ਸਬੰਧਤ ਸੇਵਾਵਾਂ 'ਤੇ ਸੇਵਾ ਕਰ 15 ਫ਼ੀਸਦੀ ਲਾਇਆ ਗਿਆ ਸੀ। ਜੀ. ਐੱਸ. ਟੀ. ਤੋਂ ਬਾਅਦ ਇਸ 'ਚ 3 ਫ਼ੀਸਦੀ ਦਾ ਵਾਧਾ ਹੋਇਆ ਅਤੇ ਹੁਣ ਕ੍ਰੈਡਿਟ ਕਾਰਡ ਕੰਪਨੀਆਂ 18 ਫ਼ੀਸਦੀ ਚਾਰਜ ਕਰਦੀਆਂ ਹਨ। ਤੁਹਾਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੀ. ਐੱਸ. ਟੀ. ਤੋਂ ਬਾਅਦ ਵਿਆਜ ਜਾਂ ਦੇਰ ਨਾਲ ਭੁਗਤਾਨ ਚਾਰਜਿਜ਼ ਉੱਚੀ ਦਰ 'ਤੇ ਕਿੰਨਾ ਲਾਇਆ ਜਾਵੇਗਾ। ਹਾਲਾਂਕਿ ਕ੍ਰੈਡਿਟ ਕਾਰਡ ਸਾਡੀਆਂ ਤੁਰੰਤ ਪੈਸੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਨ ਪਰ ਸਾਨੂੰ ਇਸ ਨੂੰ ਖਰੀਦਣ ਅਤੇ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਚਾਰਜਿਜ਼ ਨੂੰ ਸਮਝਣਾ ਮਹੱਤਵਪੂਰਨ ਹੈ।


Related News