ਕੇਦਾਰਨਾਥ ਪੈਦਲ ਮਾਰਗ ਹੋਇਆ ਬਹਾਲ
Saturday, Aug 17, 2024 - 12:58 AM (IST)
ਦੇਹਰਾਦੂਨ, (ਯੂ. ਐੱਨ. ਆਈ.)- ਉੱਤਰਾਖੰਡ ’ਚ ਕੇਦਾਰਨਾਥ ਪੈਦਲ ਰਸਤੇ ਨੂੰ ਮਜ਼ਦੂਰਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਸ਼ੁੱਕਰਵਾਰ ਨੂੰ ਦਰੁਸਤ ਕਰ ਲਿਆ ਗਿਆ, ਜਿਸ ਨਾਲ 15 ਦਿਨ ਬਾਅਦ ਸ਼ੁੱਕਰਵਾਰ ਨੂੰ ਪੈਦਲ ਚੱਲ ਕੇ ਉੱਤਰ ਪ੍ਰਦੇਸ਼, ਗੁਜਰਾਤ ਤੇ ਹਰਿਆਣਾ ਦੇ ਕੁਝ ਤੀਰਥ ਯਾਤਰੀ ਕੇਦਾਰਨਾਥ ਧਾਮ ਪੁੱਜੇ।
ਜ਼ਿਕਰਯੋਗ ਹੈ ਕਿ ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਪੈਦਲ ਰਸਤਾ ਥਾਂ-ਥਾਂ ਤੋਂ ਨੁਕਸਾਨਿਆ ਗਿਆ ਸੀ, ਜਿਸ ਤੋਂ ਬਾਅਦ ਸਭ ਤੋਂ ਪਹਿਲੀ ਤਰਜੀਹ ਤਹਿਤ ਪੈਦਲ ਰਸਤੇ ਤੋਂ ਤੀਰਥ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਨਿਗਰਾਨੀ ਅਤੇ ਜ਼ਿਲਾ ਅਧਿਕਾਰੀ ਸੌਰਭ ਗਹਿਵਾਰ ਦੀ ਅਗਵਾਈ ’ਚ ਚੱਲੀ ਬਚਾਅ ਮੁਹਿੰਮ ’ਚ ਹਜ਼ਾਰਾਂ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੂੰ ਹੈਲੀ ਸੇਵਾ ਦੇ ਜ਼ਰੀਏ ਬਚਾਇਆ ਗਿਆ ਸੀ।