40 ਦੇਸ਼ਾਂ ਲਈ visa free ਹੋਇਆ ਸ਼੍ਰੀਲੰਕਾ!
Friday, Jul 25, 2025 - 08:12 PM (IST)

ਕੋਲੰਬੋ (ਪੀ.ਟੀ.ਆਈ.)- ਸ਼੍ਰੀਲੰਕਾ 40 ਦੇਸ਼ਾਂ ਨੂੰ ਵੀਜ਼ਾ ਫ੍ਰੀ ਆਫਰ ਦੇਣ ਜਾ ਰਿਹਾ ਹੈ। ਇਹ ਆਫਰ ਸੈਰ-ਸਪਾਟੇ ਨੂੰ ਹੁਲਾਰਾ ਦੇਣ ਅਤੇ ਆਰਥਿਕ ਸੁਧਾਰ ਨੂੰ ਕਾਇਮ ਰੱਖਣ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਦਿੱਤਾ ਜਾਵੇਗਾ। ਆਫਰ ਮੁਤਾਬਕ ਸ਼੍ਰੀਲੰਕਾ 40 ਹੋਰ ਦੇਸ਼ਾਂ ਨੂੰ ਮੁਫ਼ਤ ਸੈਲਾਨੀ ਵੀਜ਼ਾ ਨੀਤੀ ਪ੍ਰਦਾਨ ਕਰੇਗਾ। ਵਿਦੇਸ਼ ਮੰਤਰੀ ਵਿਜਿਤਾ ਹੇਰਾਥ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਡਾਕਟਰ ਨੇ ਬੀਮਾ ਰਾਸ਼ੀ ਲੈਣ ਲਈ ਕਟਵਾ ਲਈਆਂ ਲੱਤਾਂ
ਹੈਰਾਥ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕਦਮ ਪਿਛਲੇ ਹਫ਼ਤੇ ਕੈਬਨਿਟ ਦੀ ਪ੍ਰਵਾਨਗੀ ਤੋਂ ਬਾਅਦ ਸੱਤ ਯੋਗ ਦੇਸ਼ਾਂ ਦੀ ਮੌਜੂਦਾ ਸੂਚੀ ਨੂੰ 40 ਤੱਕ ਵਧਾਉਣ ਦੇ ਬਾਅਦ ਚੁੱਕਿਆ ਗਿਆ ਹੈ। ਮਾਰਚ 2023 ਤੋਂ ਚੀਨ, ਭਾਰਤ, ਇੰਡੋਨੇਸ਼ੀਆ, ਰੂਸ, ਥਾਈਲੈਂਡ, ਮਲੇਸ਼ੀਆ ਅਤੇ ਜਾਪਾਨ ਦੇ ਨਾਗਰਿਕਾਂ ਲਈ ਮੁਫ਼ਤ ਵੀਜ਼ਾ ਪ੍ਰਣਾਲੀ ਪਹਿਲਾਂ ਹੀ ਮੌਜੂਦ ਹੈ। ਹੁਣ 40 ਦੀ ਸੂਚੀ ਦਾ ਹਿੱਸਾ ਬਣਨ ਵਾਲੇ ਦੇਸ਼ਾਂ ਵਿੱਚ ਯੂ.ਕੇ, ਅਮਰੀਕਾ, ਕੈਨੇਡਾ, ਪਾਕਿਸਤਾਨ, ਈਰਾਨ, ਸੰਯੁਕਤ ਅਰਬ ਅਮੀਰਾਤ ਅਤੇ ਆਸਟ੍ਰੇਲੀਆ ਸ਼ਾਮਲ ਹਨ। ਹਾਲਾਂਕਿ ਸਰਕਾਰ ਨੂੰ ਵੀਜ਼ਾ ਫੀਸ ਮੁਆਫੀ ਕਾਰਨ 66 ਮਿਲੀਅਨ ਅਮਰੀਕੀ ਡਾਲਰ ਦੇ ਸਾਲਾਨਾ ਮਾਲੀਆ ਨੁਕਸਾਨ ਦੀ ਉਮੀਦ ਹੈ। ਹੇਰਾਥ ਨੇ ਕਿਹਾ ਕਿ ਸੈਲਾਨੀਆਂ ਦੇ ਵਾਧੇ ਨਾਲ ਹੋਣ ਵਾਲੇ ਅਸਿੱਧੇ ਆਰਥਿਕ ਲਾਭ ਨੁਕਸਾਨ ਤੋਂ ਵੱਧ ਹੋਣਗੇ। ਮੰਤਰੀ ਨੇ ਕਿਹਾ,"ਸਾਡਾ ਉਦੇਸ਼ ਆਮਦ ਵਿੱਚ ਸਥਿਰ ਵਾਧਾ ਯਕੀਨੀ ਬਣਾਉਣਾ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।