ਕੋਰੋਨਾ ਕਾਲ ''ਚ ''ਵੀਰਾਨ'' ਹੋਇਆ ਬਾਬਾ ਕੇਦਾਰ ਦਾ ਦਰਬਾਰ, 9 ਦਿਨਾਂ ''ਚ ਆਏ ਸਿਰਫ਼ 23 ਸ਼ਰਧਾਲੂ

Saturday, Jun 20, 2020 - 12:42 PM (IST)

ਕੋਰੋਨਾ ਕਾਲ ''ਚ ''ਵੀਰਾਨ'' ਹੋਇਆ ਬਾਬਾ ਕੇਦਾਰ ਦਾ ਦਰਬਾਰ, 9 ਦਿਨਾਂ ''ਚ ਆਏ ਸਿਰਫ਼ 23 ਸ਼ਰਧਾਲੂ

ਉਤਰਾਖੰਡ- ਪਿਛਲੇ ਸਾਲਾਂ ਤੱਕ ਜਿੱਥੇ ਹਰ ਦਿਨ ਕੇਦਾਰਨਾਥ ਧਾਮ ਦੀ ਯਾਤਰਾ 'ਤੇ 15 ਤੋਂ 20 ਹਜ਼ਾਰ ਲੋਕ ਜਾਂਦੇ ਸਨ, ਉੱਥੇ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਕੇਦਾਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਭਗ ਜ਼ੀਰੋ ਹੋ ਗਈ ਹੈ। ਹੁਣ ਮੁਸ਼ਕਲ ਨਾਲ ਰੋਜ਼ਾਨਾ 3 ਤੋਂ 4 ਯਾਤਰੀ ਹੀ ਕੇਦਾਰਨਾਥ ਧਾਮ ਪਹੁੰਚ ਰਹੇ ਸਨ। ਇਹ ਵੀ ਸਾਰੇ ਸਥਾਨਕ ਹਨ।

ਕੇਦਾਰਨਾਥ ਧਾਮ ਦੇ ਕਿਵਾੜ 29 ਅਪ੍ਰੈਲ ਨੂੰ ਖੁੱਲ੍ਹੇ ਸਨ। 11 ਜੂਨ ਨੂੰ ਸਥਾਨਕ ਲੋਕਾਂ ਲਈ ਕੇਦਾਰਨਾਥ ਧਾਮ ਦੀ ਯਾਤਰਾ ਖੋਲ੍ਹੀ ਗਈ ਸੀ ਪਰ ਕੇਦਾਰਨਾਥ ਧਾਮ ਦੇ ਪੁਜਾਰੀਆਂ, ਮਜ਼ਦੂਰਾਂ ਅਤੇ ਕਾਮਿਆਂ ਨੂੰ ਛੱਡ ਦਿੱਤਾ ਜਾਵੇ ਤਾਂ 9 ਦਿਨਾਂ 'ਚ ਸਿਰਫ਼ 23 ਲੋਕ ਹੀ ਬਾਬਾ ਕੇਦਾਰ ਦੇ ਦਰਸ਼ਨ ਲਈ ਪਹੁੰਚੇ ਹਨ।

ਕੋਰੋਨਾ ਦੇ ਡਰ ਅਤੇ ਕੇਦਾਰਨਾਥ ਧਾਮ 'ਚ ਸਹੂਲਤਾਂ ਨਾ ਹੋਣ ਕਾਰਨ ਸਥਾਨਕ ਲੋਕ ਵੀ ਬਾਬਾ ਕੇਦਾਰ ਦੇ ਦਰਬਾਰ ਨਹੀਂ ਜਾ ਰਹੇ ਹਨ। ਇਸ ਤੋਂ ਇਲਾਵਾ ਯਾਤਰਾ ਪੜਾਵਾਂ 'ਤੇ ਰੋਜ਼ਗਾਰ ਨਾ ਹੋਣ ਕਾਰਨ 100 ਤੋਂ ਵੱਧ ਨੇਪਾਲੀ ਮੂਲ ਦੇ ਲੋਕ ਕੇਦਾਰਨਾਥ ਪਹੁੰਚ ਗਏ ਹਨ ਅਤੇ ਰੋਜ਼ੀ-ਰੋਟੀ ਲਈ ਟਿਕਾਣਾ ਲੱਭ ਰਹੇ ਹਨ ਪਰ ਸ਼ਰਧਾਲੂ ਨਾ ਹੋਣ ਕਾਰਨ ਇਨ੍ਹਾਂ ਨੂੰ ਵੀ ਇੱਥੇ ਨਿਰਾਸ਼ਾ ਹੱਥ ਲੱਗੀ ਹੈ।


author

DIsha

Content Editor

Related News