ਖੁੱਲ੍ਹ ਗਏ ਕੇਦਾਰਨਾਥ ਧਾਮ ਦੇ ਕਿਵਾੜ, ਭਗਤਾਂ ਨੇ ਲਾਏ ਹਰ-ਹਰ ਮਹਾਦੇਵ ਦੇ ਜੈਕਾਰੇ

Thursday, May 09, 2019 - 10:41 AM (IST)

ਖੁੱਲ੍ਹ ਗਏ ਕੇਦਾਰਨਾਥ ਧਾਮ ਦੇ ਕਿਵਾੜ, ਭਗਤਾਂ ਨੇ ਲਾਏ ਹਰ-ਹਰ ਮਹਾਦੇਵ ਦੇ ਜੈਕਾਰੇ

ਉੱਤਰਾਖੰਡ— 6 ਮਹੀਨੇ ਦੀ ਲੰਬੀ ਉਡੀਕ ਮਗਰੋਂ ਕੇਦਾਰਨਾਥ ਧਾਮ ਦੇ ਕਿਵਾੜ ਅੱਜ ਭਾਵ ਵੀਰਵਾਰ ਨੂੰ ਖੁੱਲ੍ਹ ਗਏ ਹਨ। ਭੋਲੇਨਾਥ ਦੇ ਭਗਤਾਂ ਲਈ ਅੱਜ ਬੇਹੱਦ ਖਾਸ ਦਿਨ ਹੈ। ਧਾਮ ਦੇ ਕਿਵਾੜ ਸਵੇਰੇ 5 ਵਜ ਕੇ 35 ਮਿੰਟ 'ਤੇ ਖੁੱਲ੍ਹੇ ਗਏ ਹਨ। ਕਿਵਾੜ ਖੁੱਲ੍ਹਦੇ ਹੀ ਭੋਲੇ ਬਾਬਾ ਦੇ ਦਰਬਾਰ 'ਚ ਦਰਸ਼ਨ ਲਈ ਭਗਤਾਂ ਦੀਆਂ ਲੰਬੀਆਂ ਲਾਈਨਾਂ ਲੱਗਣੀ ਸ਼ੁਰੂ ਹੋ ਗਈਆਂ ਹਨ। ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਭੋਲੇਨਾਥ ਦੇ ਦਰਸ਼ਨ ਕਰ ਸਕਣਗੇ। ਭਾਰੀ ਬਰਫਬਾਰੀ ਦੇ ਬਾਵਜੂਦ ਵੱਡੀ ਗਿਣਤੀ ਵਿਚ ਸ਼ਰਧਾਲੂ ਕੇਦਾਰਨਾਥ ਆਏ ਪਰ ਮੰਦਰ ਜਾਣ ਵਾਲੇ ਮਾਰਗ ਨੂੰ ਸਾਫ ਕਰ ਦਿੱਤਾ ਗਿਆ ਹੈ। ਕਿਵਾੜ ਖੁੱਲ੍ਹਦੇ ਹੀ ਭਗਤਾਂ ਨੇ ਹਰ-ਹਰ ਮਹਾਦੇਵ ਦੇ ਜੈਕਾਰੇ ਲਾਏ। 

PunjabKesari

ਰਿਪੋਰਟ ਮੁਤਾਬਕ ਇੱਥੇ ਸਵੇਰੇ 4 ਵਜੇ ਤੋਂ ਹੀ ਭਗਤਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ। ਬਾਬਾ ਕੇਦਾਰ ਦੀ ਉਤਸਵ ਡੋਲੀ ਨੂੰ ਮੁੱਖ ਪੁਜਾਰੀ ਵਲੋਂ ਭੋਗ ਲਾਉਣ ਦੇ ਨਾਲ ਹੀ ਪੂਜਾ ਕੀਤੀ ਗਈ, ਜਿਸ ਤੋਂ ਬਾਅਦ ਡੋਲੀ ਨੂੰ ਸਜਾਇਆ ਗਿਆ। ਉਸ ਤੋਂ ਠੀਕ ਬਾਅਦ 5 ਵਜ ਕੇ 35 ਮਿੰਟ 'ਤੇ ਕਿਵਾੜ ਖੋਲ੍ਹੇ ਗਏ। ਫਿਰ ਡੋਲੀ ਨੂੰ ਅੰਦਰ ਮੰਦਰ ਵਿਚ ਪ੍ਰਵੇਸ਼ ਕਰਵਾਇਆ ਗਿਆ। ਸਭ ਤੋਂ ਪਹਿਲਾਂ ਪੁਜਾਰੀਆਂ ਨੇ ਗਰਭ ਗ੍ਰਹਿ ਵਿਚ ਸਾਫ ਸਫਾਈ ਕੀਤੀ ਅਤੇ ਫਿਰ ਭੋਗ ਲਗਵਾਇਆ। ਉਸ ਤੋਂ ਬਾਅਦ ਮੰਦਰ ਅੰਦਰ ਬਾਬਾ ਭੋਲੇਨਾਥ ਦੀ ਪੂਜਾ ਕੀਤੀ ਗਈ।


author

Tanu

Content Editor

Related News