ਕਠੂਆ ਗੈਂਗਰੇਪ : ਮਰਨ ਤੋਂ ਬਾਅਦ ਵੀ ਆਸਿਫਾ ਦੇ ਨਾਲ ਹੋ ਰਹੀ ਦਰਿੰਦਗੀ

Tuesday, Apr 17, 2018 - 06:24 PM (IST)

ਨਵੀਂ ਦਿੱਲੀ—ਜੰਮੂ-ਕਸ਼ਮੀਰ ਦੇ ਕਠੂਆ 'ਚ 8 ਸਾਲ ਦੀ ਬੱਚੀ ਨਾਲ ਹੋਏ ਸਮੂਹਿਕ ਬਲਾਤਕਾਰ ਦੇ ਮਾਮਲੇ 'ਚ ਪੂਰੇ ਦੇਸ਼ 'ਚ ਗੁੱਸਾ ਦੇਖਿਆ ਗਿਆ ਹੈ। ਸਾਰਾ ਦੇਸ਼ ਆਸਿਫਾ ਨੂੰ ਇਨਸਾਫ ਦਿਲਾਉਣ ਲਈ ਸੜਕਾਂ 'ਤੇ ਉਤਰ ਆਇਆ ਹੈ ਪਰ ਇਸ ਦੇ ਬਾਵਜੂਦ ਕੁੱਝ ਲੋਕਾਂ ਦੀ ਮਾਨਸਿਕਤਾ ਇਸ ਹੱਦ ਤਕ ਡਿੱਗ ਚੁਕੀ ਹੈ ਕਿ ਉਹ ਇਸ ਮਾਮਲੇ ਦੀ ਪੀੜਤਾ ਨੂੰ ਪਾਰਨ ਸਾਈਟ 'ਤੇ ਇੰਨੀ ਤੇਜ਼ੀ ਨਾਲ ਲੱਭ ਰਹੇ ਹਨ ਕਿ ਭਾਰਤ 'ਚ ਇਹ ਨੰਬਰ ਵਨ ਸਰਚ ਦੇ ਰੂਪ 'ਚ ਉਸ ਦਾ ਨਾਂ ਉਭਰ ਆਇਆ ਹੈ। ਇੰਨਾ ਹੀ ਨਹੀਂ ਇਸ ਅਸ਼ਲੀਲ ਵੈੱਬਸਾਈਟ 'ਤੇ ਸਰਚ ਇੰਨੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਕਿ ਪਾਰਨ ਸਾਈਟ 'ਤੇ ਉਸ ਬੱਚੀ ਦਾ ਨਾਂ ਚੋਟੀ ਟ੍ਰੇਂਡਿੰਗ 'ਚ ਹੈ। ਇਹ ਕਿੰਨੀ ਦੁੱਖ ਦੀ ਗੱਲ ਹੈ ਕਿ ਜਿਸ ਮਾਸੂਮ ਨੂੰ ਬੰਦੀ ਬਣਾ ਕੇ ਉਸ ਦਾ ਬਲਾਤਕਾਰ ਕਰ ਕੇ ਕਤਲ ਕਰ ਦਿੱਤਾ ਗਿਆ ਹੈ, ਉਸ ਨੂੰ ਪਾਰਨ ਵੈੱਬਸਾਈਟ 'ਤੇ ਸਰਚ ਕੀਤਾ ਜਾ ਰਿਹਾ ਹੈ। ਜਦੋਂ ਇਸ ਸਰਚ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਪਾਰਨ ਵੈੱਬਸਾਈਟ 'ਤੇ ਨਾ ਸਿਰਫ ਕਠੂਆ ਬਲਾਤਕਾਰ ਪੀੜਤ ਦਾ ਨਾਮ ਹੈ ਬਲਕਿ ਉਸ ਦੇ ਨਾਮ ਦੇ ਨਾਲ ਐੱਮ. ਐੱਸ. ਐੱਸ., ਰੇਪ ਅਤੇ ਉਸ ਦੇ ਬਾਅਦ ਮੁਸਲਿਮ ਤਕ ਸਰਚ ਕੀਤਾ ਗਿਆ ਹੈ।
ਸਾਂਜੀ ਰਾਮ ਹੈ ਮੁੱਖ ਸਾਜ਼ਿਸਕਰਤਾ 

PunjabKesariਕਠੂਆ 'ਚ ਇਕ ਪਿੰਡ ਦੇ ਦੇਵੀਸਥਾਨ ਦੀ ਦੇਖ ਭਾਲ ਕਰਨ ਵਾਲੇ ਸਾਂਜੀ ਰਾਮ ਨੂੰ ਇਸ ਅਪਰਾਧ ਦੇ ਪਿੱਛੇ ਮੁੱਖ ਸਾਜਿਸ਼ਕਰਤਾ ਦੱਸਿਆ ਗਿਆ ਹੈ ਪਰ 8 ਦੋਸ਼ੀਆਂ 'ਚੋਂ ਜਿਸ ਨੇ ਬੱਚੀ ਨਾਲ ਸਭ ਤੋਂ ਜ਼ਿਆਦਾ ਵਹਿਸ਼ੀਅਤ ਕੀਤੀ, ਉਸ ਦੀ ਉਮਰ ਸਿਰਫ 15 ਸਾਲ ਹੈ। ਇਸ ਅਪਰਾਧ 'ਚ ਵਿਸ਼ੇਸ਼ ਪੁਲਸ ਅਧਿਕਾਰੀ ਦੀਪਕ ਖਜੂਰੀਆ ਅਤੇ ਸੁਰਿੰਦਰ ਵਰਮਾ, ਪ੍ਰਵੇਸ਼ ਕੁਮਾਰ ਉਰਫ ਮਨੂੰ, ਸਾਂਜੀ ਰਾਮ ਦਾ ਭਤੀਜਾ, ਇਕ ਨਾਬਾਲਿਗ ਅਤੇ ਉਸ ਦਾ ਪੁੱਤਰ ਵਿਸ਼ਾਲ ਜੰਗੋਤਰਾ ਉਰਫ ਸ਼ੰਮਾ ਸ਼ਾਮਲ ਸਨ। ਦੋਸ਼ ਪੱਤਰ 'ਚ ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਤਿਲਕ ਰਾਜ ਅਤੇ ਡਿਪਟੀ ਇੰਸਪੈਕਟਰ ਆਨੰਦ ਦੱਤਾ ਦਾ ਵੀ ਨਾਂ ਸ਼ਾਮਲ ਹੈ।
17 ਜਨਵਰੀ ਨੂੰ ਹੋਈ ਬੱਚੀ ਦੀ ਲਾਸ਼ ਬਰਾਮਦ 
10 ਜਨਵਰੀ ਨੂੰ ਲੜਕੇ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਬੱਚੀ ਨੂੰ ਬੰਦੀ ਬਣਾ ਲਿਆ ਅਤੇ ਮੰਦਰ 'ਚ ਲੈ ਜਾਣ ਤੋਂ ਪਹਿਲਾਂ ਉਸ ਦਾ ਬਲਾਤਕਾਰ ਕੀਤਾ। ਪੁਲਸ ਨੇ ਆਪਣੀ ਚਾਰਜਸ਼ੀਟ 'ਚ ਦੱਸਿਆ ਕਿ ਦੋਵਾਂ ਨੇ ਚਾਰ ਦਿਨ ਤਕ ਕਈ ਵਾਰ ਬੱਚੀ ਨਾਲ ਬਲਾਤਕਾਰ ਕੀਤਾ ਅਤੇ ਫਿਰ ਆਪਣੇ ਕਜ਼ਨ ਨੂੰ ਫੋਨ ਕੀਤਾ ਕਿ ਉਹ ਵੀ ਆਵੇ ਅਤੇ ਆਪਣੀ ਹਵਸ ਸ਼ਾਂਤ ਕਰੇ। ਉਸ ਤੋਂ ਬਾਅਦ 13 ਜਨਵਰੀ ਨੂੰ ਦੋਸ਼ੀਆਂ ਨੇ ਆਸੀਫਾ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ 17 ਜਨਵਰੀ ਨੂੰ ਪੁਲਸ ਨੂੰ ਬੱਚੀ ਦੀ ਲਾਸ਼ ਬਰਾਮਦ ਹੋਈ। 


Related News