ਕਸ਼ਮੀਰੀ ਵਿਦਿਆਰਥੀ ਦੇ ਅੱਤਵਾਦੀ ਬਣਨ ਦੀ ਖਬਰ ਚਿੰਤਾਜਨਕ : ਉਮਰ ਅਬਦੁੱਲਾ

Saturday, Nov 03, 2018 - 04:49 PM (IST)

ਕਸ਼ਮੀਰੀ ਵਿਦਿਆਰਥੀ ਦੇ ਅੱਤਵਾਦੀ ਬਣਨ ਦੀ ਖਬਰ ਚਿੰਤਾਜਨਕ : ਉਮਰ ਅਬਦੁੱਲਾ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਇਕ ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀ ਦੇ ਅੱਤਵਾਦੀ ਸਮੂਹ 'ਚ ਸ਼ਾਮਲ ਹੋਣ ਦਾ ਦਾਅਵਾ ਕਰਨ ਵਾਲੀ ਖਬਰ ਕਾਫੀ ਚਿੰਤਾਜਨਕ ਹੈ। ਸ਼੍ਰੀਨਗਰ ਦੇ ਖਾਨਯਾਰ ਇਲਾਕੇ ਦਾ ਰਹਿਣ ਵਾਲਾ ਬਿਲਾਲ ਸੋਫੀ (17) ਗ੍ਰੇਟਰ ਨੋਇਡਾ ਦੇ ਸ਼ਾਰਦਾ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ। ਅਬੱਦੁਲਾ ਨੇ ਟਵੀਟ ਕੀਤਾ, 'ਜੇਕਰ ਇਹ ਖਬਰ ਸਹੀਂ ਹੈ ਤਾਂ ਕਾਫੀ ਚਿੰਤਾਜਨਕ ਹੈ। ਕਦੇ-ਕਦੇ ਛੋਟੀਆਂ ਗੱਲਾਂ ਦਾ ਭਿਆਨਕ ਨਤੀਜਾ ਹੁੰਦਾ ਹੈ।''
ਸੋਫੀ 28 ਅਕਤੂਬਰ ਨੂੰ ਯੂਨੀਵਰਸਿਟੀ ਪਰੀਸਰ ਤੋਂ ਦਿੱਲੀ ਜਾਣ ਲਈ ਨਿਕਲਿਆ ਸੀ ਪਰ ਬਾਅਦ 'ਚ ਉਹ ਲਾਪਤਾ ਹੋ ਗਿਆ। ਇਸ ਤੋਂ ਇਕ ਦਿਨ ਪਹਿਲਾਂ ਹੀ ਪਰੀਸਰ 'ਚ ਭਾਰਤੀ ਤੇ ਅਫਗਾਨ ਵਿਦਿਆਰਥੀਆਂ ਵਿਚਾਲੇ ਹੋਈ ਕੁੱਟਮਾਰ 'ਚ ਗਲਤੀ ਨਾਲ ਉਹ ਵੀ ਫੱਸ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧ 'ਚ ਗ੍ਰੇਟਰ ਨੋਇਡਾ ਨਾਲੇਜ ਪਾਰਕ ਥਾਣੇ ਤੇ ਸ਼੍ਰੀਨਗਰ ਦੇ ਖਾਨਯਾਰ ਥਾਣੇ 'ਚ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਸੋਸ਼ਲ ਮੀਡੀਆ 'ਚ ਵਾਇਰਲ ਹੋਈ ਤਸਵੀਰ 'ਚ ਉਹ ਕਾਲੇ ਰੰਗ ਦੇ ਕੱਪੜੇ 'ਚ ਹੈ ਤੇ ਕਹਿ ਰਿਹਾ ਹੈ ਕਿ ਉਸ ਨੇ ਆਈ.ਐੱਸ.ਆਈ.ਐੱਸ. ਤੋਂ ਪ੍ਰਭਾਵਿਤ ਇਕ ਅੱਤਵਾਦੀ ਧਿਰ 'ਆਈ.ਐੱਸ.ਜੇ.ਕੇ.' ਇਸਲਾਮਿਕ ਸਟੇਟ ਜੰਮੂ ਕਸ਼ਮੀਰ ਨੂੰ ਜੁਆਇਨ ਕਰ ਲਿਆ ਹੈ। ਉਨ੍ਹਾਂ ਟਵੀਟ 'ਚ ਕਿਹਾ, ''ਜੋ ਕੁਝ ਵੀ ਸ਼ਾਰਦਾ ਯੂਨੀਵਰਸਿਟੀ 'ਚ ਹੋਇਆ, ਜੇਕਰ ਇਸ ਕਾਰਨ ਉਸ ਨੇ ਇਹ ਰਾਹ ਚੁਣਿਆ ਹੈ ਤਾਂ ਇਹ ਹੋਰ ਜ਼ਿਆਦਾ ਦੁਖਦ ਹੈ। ਇਕ ਜ਼ਿੰਦਗੀ ਬਰਬਾਦ ਹੋਣ ਦੇ ਰਾਹ 'ਤੇ ਹੈ ਤੇ ਇਕ ਪਰਿਵਾਰ ਦੁੱਖ ਦੇ ਤੂਫਾਨ 'ਚ ਘਿਰ ਰਿਹਾ ਹੈ।

ਸ਼ਾਰਦਾ ਯੂਨੀਵਰਸਿਟੀ ਤੋਂ ਲਾਪਤਾ ਕਸ਼ਮੀਰੀ ਵਿਦਿਆਰਥੀ ਅੱਤਵਾਦੀ ਸੰਗਠਨ 'ਚ ਸ਼ਾਮਲ


Related News