ਕਸ਼ਮੀਰੀ ਵੱਖਵਾਦੀ ਨੇਤਾ ਸ਼ੱਬੀਰ ਸ਼ਾਹ ਦੀ ਜਮਾਨਤ ਪਟੀਸ਼ਨ ਖਾਰਜ
Friday, Jul 02, 2021 - 01:58 AM (IST)
ਨਵੀਂ ਦਿੱਲੀ – ਦਿੱਲੀ ਦੀ ਅਦਾਲਤ ਨੇ ਕਸ਼ਮੀਰ ’ਚ ਅੱਤਵਾਦ ਦਾ ਕਥਿਤ ਵਿੱਤ ਪੋਸ਼ਣ ਕਰਨ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਕਸ਼ਮੀਰੀ ਵੱਖਵਾਦੀ ਨੇਤਾ ਸ਼ੱਬੀਰ ਸ਼ਾਹ ਦੀ ਜਮਾਨਤ ਪਟੀਸ਼ਨ ਵੀਰਵਾਰ ਨੂੰ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਕੋਵਿਡ-19 ਕਾਰਨ ਹੋਈ ਦੇਰੀ ਲਈ ਬਚਾਅ ਪੱਖ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਇਹ ਵੀ ਪੜ੍ਹੋ- ਇਮਰਾਨ ਖਾਨ ਦੀ ਜ਼ੁਬਾਨ 'ਤੇ ਆਇਆ ਸੱਚ, ਕਿਹਾ- ਢਿੱਡ ਭਰ ਖਾਣਾ ਪਾਕਿਸਤਾਨ ਲਈ ਸਭ ਤੋਂ ਵੱਡੀ ਚੁਣੌਤੀ
ਇਸ ਦੌਰਾਨ ਵਿਸ਼ੇਸ਼ ਜੱਜ ਧਰਮਿੰਦਰ ਰਾਣਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੁਣਵਾਈ ’ਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਮਾਮਲੇ ਦੀ ਸੁਣਵਾਈ ਪੂਰੀ ਹੋ ਜਾਂਦੀ ਪਰ ਕੋਵਿਡ-19 ਕਾਰਨ ਅਦਾਲਤਾਂ ’ਚ ਕੰਮਕਾਜ ਠੱਪ ਰਹਿਣ ਨਾਲ ਕੁਝ ਸਮਾਂ ਲੱਗ ਰਿਹਾ ਹੈ। ਜੱਜ ਨੇ ਹੁਕਮ ’ਚ ਕਿਹਾ ਕਿ ਮਾਮਲੇ ਦੇ ਕੁਝ ਅਹਿਮ ਗਵਾਹਾਂ ਦਾ ਪ੍ਰੀਖਣ ਅਜੇ ਤੱਕ ਨਹੀਂ ਹੋਇਆ ਹੈ ਤੇ ਬਚਾਅ ਪੱਖ ਦਾ ਇਹ ਡਰ ਕਿ ਪਟੀਸ਼ਨਕਰਤਾ ਅਹਿਮ ਸੁਣਵਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ, ਨੂੰ ਹਲਕੇ ’ਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।