ਕਦੇ-ਕਦੇ ਵੱਖਵਾਦੀਆਂ ਦੀ ਤੁਲਨਾ ''ਚ ਜ਼ਿਆਦਾ ਖ਼ਤਰਨਾਕ ਹੁੰਦੇ ਹਨ ਕਸ਼ਮੀਰੀ ਰਾਜਨੇਤਾ: ਜਿਤੇਂਦਰ ਸਿੰਘ

10/23/2020 7:42:14 PM

ਨਵੀਂ ਦਿੱਲੀ - ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਸ਼ੁੱਕਰਵਾਰ ਨੂੰ ਦਿੱਤੇ ਉਨ੍ਹਾਂ ਦੇ ਬਿਆਨ 'ਤੇ ਹਮਲਾਵਰ ਹੁੰਦੇ ਹੋਏ ਕਿਹਾ ਹੈ ਕਿ ਪੀ.ਡੀ.ਪੀ. ਚੀਫ ਮਹਿਬੂਬਾ ਮੁਫਤੀ ਮੁੱਖ ਧਾਰਾ ਦੀ ਰਾਜ ਨੇਤਾ ਹੋਣ ਦਾ ਦਾਅਵਾ ਕਰਦੀਆਂ ਹਨ ਪਰ ਉਨ੍ਹਾਂ ਨੂੰ ਤਿਰੰਗਾ ਫੜਨ 'ਚ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ 'ਚ ਪਾਇਆ ਗਿਆ ਹੈ ਕਿ ਕਸ਼ਮੀਰ ਦੇ ਤਥਾਕਥਿਤ ਰਾਜਨੇਤਾ ਕਦੇ-ਕਦੇ ਵੱਖਵਾਦੀਆਂ ਦੀ ਤੁਲਨਾ 'ਚ ਜ਼ਿਆਦਾ ਖ਼ਤਰਨਾਕ ਹੁੰਦੇ ਹਨ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਬਿਹਾਰ ਵਿਧਾਨ ਸਭਾ ਚੋਣ 2020 ਲਈ ਆਯੋਜਿਤ ਇੱਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ 'ਤੇ ਮਹਿਬੂਬਾ ਮੁਫਤੀ ਨੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ  'ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਕੋਲ ਬਿਹਾਰ 'ਚ ਵੋਟ ਮੰਗਣ ਲਈ ਅਤੇ ਦਿਖਾਉਣ ਲਈ ਕੁੱਝ ਵੀ ਨਹੀਂ ਹੈ, ਕਿਉਂਕਿ ਮੋਦੀ ਸਰਕਾਰ ਮੂਲ ਮੁੱਦਿਆਂ 'ਤੇ ਫੇਲ ਰਹੀ ਹੈ।

ਸ਼ੁੱਕਰਵਾਰ ਨੂੰ ਹੀ ਆਪਣੇ ਅਗਲੇ ਬਿਆਨ 'ਚ ਮਹਿਬੂਬਾ ਮੁਫਤੀ ਨੇ ਰਾਸ਼ਟਰੀ ਝੰਡੇ ਤਿਰੰਗੇ ਨੂੰ ਲੈ ਕੇ ਬਹੁਤ ਹੀ ਭੜਕਾਊ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜੰਮੂ-ਕਸ਼ਮੀਰ ਦਾ ਪੁਰਾਣਾ ਝੰਡਾ ਵਾਪਸ ਨਹੀਂ ਹੋਵੇਗਾ, ਉਹ ਤਿਰੰਗਾ ਨਹੀਂ ਚੁੱਕੇਗੀ। ਮੁਫਤੀ  ਦੇ ਇਸ ਬਿਆਨ 'ਤੇ ਤੰਜ ਕੱਸਦੇ ਹੋਏ ਕੇਂਦਰੀ ਮੰਤਰੀ ਅਤੇ ਕਸ਼ਮੀਰੀ ਬੀਜੇਪੀ ਨੇ ਮਹਿਬੂਬਾ ਨੂੰ ਵੱਖਵਾਦੀਆਂ ਤੋਂ ਜ਼ਿਆਦਾ ਖ਼ਤਰਨਾਕ ਦੱਸਿਆ ਹੈ।
 


Inder Prajapati

Content Editor

Related News