ਕਸ਼ਮੀਰੀ ਪੰਡਿਤਾਂ ਨੇ ਕੀਤੀ ਵੱਖਰੀ ਬਸਤੀ ਬਣਾਉਣ ਦੀ ਮੰਗ

Saturday, Jan 19, 2019 - 11:13 PM (IST)

ਕਸ਼ਮੀਰੀ ਪੰਡਿਤਾਂ ਨੇ ਕੀਤੀ ਵੱਖਰੀ ਬਸਤੀ ਬਣਾਉਣ ਦੀ ਮੰਗ

ਨਵੀਂ ਦਿੱਲੀ– ਕਸ਼ਮੀਰ ਤੋਂ ਉਜੜਨ ਦੇ 29 ਸਾਲ ਪੂਰੇ ਹੋਣ ’ਤੇ ਕਸ਼ਮੀਰੀ ਪੰਡਿਤ ਭਾਈਚਾਰੇ ਨਾਲ ਸਬੰਧਤ ਕਈ ਮੈਂਬਰ ਸ਼ਨੀਵਾਰ ਸਥਾਨਕ ਰਾਜਘਾਟ ਵਿਖੇ ਇਕੱਠੇ ਹੋਏ ਅਤੇ ਵਾਦੀ ਵਿਚ ਆਪਣੀ ਇਕ ਵੱਖਰੀ ਬਸਤੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਸ਼ਮੀਰ ਵਿਚ ਪਰਤਣ ਦਾ ਸੰਕਲਪ ਲਿਆ ਅਤੇ ਸਰਕਾਰ ਨੂੰ ਆਪਣੇ ਫਰਜ਼ ਪੂਰੇ ਕਰਨ ਦੀ ਅਪੀਲ ਕੀਤੀ।

ਆਯੋਜਕਾਂ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਨੇ ਇਥੇ ਆਪਣਾ ‘ਉਜੜਨ ਦਿਵਸ’ ਮਨਾਇਆ। 1990 ਵਿਚ 19 ਜਨਵਰੀ ਵਾਲੇ ਦਿਨ ਹਥਿਆਰਬੰਦ ਅੱਤਵਾਦੀਆਂ ਨਾਲ ਸੈਂਕੜੇ ਵਿਖਾਵਾਕਾਰੀ ਕਸ਼ਮੀਰ ਦੀਆਂ ਸੜਕਾਂ ’ਤੇ ਉਤਰ ਆਏ ਸਨ, ਜਿਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ। ਇਸੇ ਕਾਰਨ ਕਸ਼ਮੀਰੀ ਪੰਡਿਤਾਂ ਨੂੰ ਵਾਦੀ ਵਿਚੋਂ ਹਿਜਰਤ ਕਰਨ ਲਈ ਮਜਬੂਰ ਹੋਣਾ ਪਿਆ।


author

Inder Prajapati

Content Editor

Related News