ਟੀ20 ਵਿਸ਼ਵ ਕੱਪ ’ਚ ਕਸ਼ਮੀਰੀ ‘ਬੱਲੇ’ ਦਾ ਜਲਵਾ, ਮਾਲਕ ਬੋਲੇ- ‘ਪਿਤਾ ਦਾ ਸੁਫ਼ਨਾ ਪੂਰਾ ਹੋਇਆ’

Wednesday, Oct 27, 2021 - 03:51 PM (IST)

ਟੀ20 ਵਿਸ਼ਵ ਕੱਪ ’ਚ ਕਸ਼ਮੀਰੀ ‘ਬੱਲੇ’ ਦਾ ਜਲਵਾ, ਮਾਲਕ ਬੋਲੇ- ‘ਪਿਤਾ ਦਾ ਸੁਫ਼ਨਾ ਪੂਰਾ ਹੋਇਆ’

ਜੰਮੂ- ਕ੍ਰਿਕਟ ਦੇ ਦਿੱਗਜ਼ ਆਖੇ ਜਾਣ ਵਾਲੇ ਸਚਿਨ ਤੇਂਦੁਲਕਰ ਸਮੇਤ ਕਈ ਕ੍ਰਿਕਟਰਾਂ ਨੇ ਕਸ਼ਮੀਰ ਘਾਟੀ ’ਚ ਬਣੇ ਬੱਲੇ ਨਾਲ ਆਪਣੀ ਕਾਬਲੀਅਤ ਸਾਬਤ ਕੀਤੀ ਹੈ ਪਰ ਅਜਿਹਾ ਪਹਿਲੀ ਵਾਰ ਹੈ ਕਿ ਇਸ ਟੀ20 ਵਿਸ਼ਵ ਕੱਪ ’ਚ ਕਸ਼ਮੀਰੀ ਬੱਲੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਕਸ਼ਮੀਰ ਦੇ ਬੱਲੇ ਦਾ ਅਜੇ ਤੱਕ ਕਿਸੇ ਵੀ ਕੌਮਾਂਤਰੀ ਕ੍ਰਿਕਟ ਮੈਚ ਵਿਚ ਇਸਤੇਮਾਲ ਨਹੀਂ ਕੀਤਾ ਗਿਆ ਸੀ। ਇਸ ਕਸ਼ਮੀਰੀ ਬੱਲੇ ਤੋਂ ਇਸ ਵਾਰ ਟੀ20 ਵਿਸ਼ਵ ਵਿਚ ਖਿਡਾਰੀ ਹੱਥ ਅਜ਼ਮਾ ਰਹੇ ਹਨ।

ਇਹ ਵੀ ਪੜ੍ਹੋ : ‘ਕੋਵਿਸ਼ੀਲਡ’ ਅਤੇ ‘ਕੋਵੈਕਸੀਨ’ ’ਤੇ ਰੋਕ ਨਹੀਂ, SC ਨੇ ਪਟੀਸ਼ਨਕਰਤਾ ਨੂੰ ਠੋਕਿਆ 50 ਹਜ਼ਾਰ ਰੁਪਏ ਜੁਰਮਾਨਾ

PunjabKesari

ਸੰਯੁਕਤ ਅਰਬ ਅਮੀਰਾਤ ਵਿਚ ਚੱਲ ਰਹੇ ਟੀ20 ਵਿਸ਼ਵ ਕੱਪ ’ਚ ਓਮਾਨ ਦੀ ਕੌਮਾਂਤਰੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਕਸ਼ਮੀਰੀ ’ਚ ਬਣੇ ਬੱਲੇ ਦਾ ਇਸਤੇਮਾਲ ਕਰ ਰਹੇ ਹਨ। ਬੱਲੇ ਬਣਾਉਣ ਵਾਲੀ ਕੰਪਨੀ ਦੇ ਮਾਲਕ ਫਜ਼ਲ ਕਬੀਰ ਨੇ ਦੱਸਿਆ ਕਿ ਦੇਸ਼ ਲਈ ਨਵੇਂ ਨਿਰਯਾਤ ਦੇ ਰਾਹ ਖੁੱਲ੍ਹ ਗਏ ਹਨ। ਸਾਨੂੰ ਲੱਗਦਾ ਹੈ ਕਿ ਕ੍ਰਿਕਟ ਖੇਡਣ ਵਾਲੇ ਵੱਡੇ ਦੇਸ਼ ਹੁਣ ਸਾਡੇ ਬੱਲੇ ਦਾ ਇਸਤੇਮਾਲ ਕਰਨਗੇ। 

ਇਹ ਵੀ ਪੜ੍ਹੋ : ਕਰਵਾਚੌਥ ਦੇ ਦਿਨ ਪਤੀ ਦੀ ਮੌਤ, ਜ਼ਿੰਦਾ ਹੋਣ ਦੀ ਆਸ ’ਚ ਗੋਹੇ ’ਚ ਦੱਬੀ ਮ੍ਰਿਤਕ ਦੇਹ

PunjabKesari

ਪਿਤਾ ਦਾ ਸੁਫ਼ਨਾ ਹੋਇਆ ਪੂਰਾ—
ਕਬੀਰ ਨੇ ਕਿਹਾ ਕਿ ਪਿਛਲੇ 28 ਸਾਲਾਂ ਤੋਂ ਕ੍ਰਿਕਟ ਬੱਲਾ ਇੰਡਸਟਰੀ ਵਿਚ ਹਾਂ। ਕਸ਼ਮੀਰੀ ਵਿਲੋ ਬੈਟ (ਬੱਲੇ) ਨੂੰ ਵਿਸ਼ਵ ਪੱਧਰ ’ਤੇ ਲੈ ਕੇ ਜਾਣ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪਈ। ਆਖ਼ਰਕਾਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ। ਕਬੀਰ ਨੇ ਦੱਸਿਆ ਕਿ ਬੱਲੇ ਬਣਾਉਣ ਦਾ ਕਾਰੋਬਾਰ ਆਪਣੇ ਪਿਤਾ ਤੋਂ ਵਿਰਾਸਤ ’ਚ ਮਿਲਿਆ। ਇਸ ਕਾਰੋਬਾਰ ਦੀ ਸ਼ੁਰੂਆਤ 1974 ਵਿਚ ਉਨ੍ਹਾਂ ਦੇ ਪਿਤਾ ਅਬਦੁੱਲ ਕਬੀਰ ਨੇ ਕੀਤੀ ਸੀ। ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦੇ ਕਾਰਖ਼ਾਨੇ ਵਿਚ ਬਣੇ ਬੱਲੇ ਨੂੰ ਕੌਮਾਂਤਰੀ ਪੱਧਰ ’ਤੇ ਇਸਤੇਮਾਲ ਕੀਤਾ ਜਾਵੇ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਜਿੱਤ ’ਤੇ ਪਟਾਕੇ ਚਲਾਉਣ ਵਾਲਿਆਂ ਦਾ DNA ਭਾਰਤੀ ਨਹੀਂ ਹੋ ਸਕਦਾ: ਅਨਿਲ ਵਿਜ

PunjabKesari

ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਆਖ਼ਰਕਾਰ ਪਿਤਾ ਦਾ ਸੁਫ਼ਨਾ ਪੂਰਾ ਹੋ ਗਿਆ। ਇਸ ਨਾਲ ਨਾ ਸਿਰਫ਼ ਬੱਲੇਬਾਜ਼ੀ ਉਦਯੋਗ ਨੂੰ ਹੱਲਾ-ਸ਼ੇਰੀ ਮਿਲੇਗੀ, ਸਗੋਂ ਕੌਮਾਂਤਰੀ ਕ੍ਰਿਕਟ ਵਿਚ ਕਸ਼ਮੀਰ ਦਾ ਨਾਂ ਵੀ ਉੱਚਾ ਹੋਵੇਗਾ। ਬੱਲਾ ਕਾਰਖ਼ਾਨਾ ਹਰ ਸਾਲ ਲੱਗਭਗ 65,000 ਬੱਲੇ ਬਣਾਣੇ ਜਾਂਦੇ ਹਨ। ਇਸ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਸਪਲਾਈ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ : ਸਮਲਿੰਗੀ ਵਿਆਹ ’ਤੇ HC ’ਚ ਕੇਂਦਰ ਨੇ ਕਿਹਾ- ਸਿਰਫ਼ ਮਰਦ ਅਤੇ ਔਰਤ ਵਿਚਕਾਰ ਵਿਆਹ ਦੀ ਇਜਾਜ਼ਤ

PunjabKesari

ਜਾਣੋ ਕੀ ਹੈ ਕਸ਼ਮੀਰੀ ਵਿਲੋ ਬੱਲੇ ਦੀ ਖ਼ਾਸੀਅਤ—
ਕਸ਼ਮੀਰੀ ਵਿਲੋ ਬੱਲਾ ਆਪਣੀ ਚੰਗੀ ਗੁਣਵੱਤਾ ਵਾਲੀ ਲੱਕੜ ਲਈ ਜਾਣਿਆ ਜਾਂਦਾ ਹੈ। ਇਸ ਲੱਕੜ ਨਾਲ ਕ੍ਰਿਕਟ ਬੱਲੇ ਬਣਾਏ ਜਾਂਦੇ ਹਨ। ਇਸ ਤਰ੍ਹਾਂ ਦੀ ਲੱਕੜ ਦੇ ਦਰੱਖ਼ਤ ਸਿਰਫ਼ ਬਿ੍ਰਟੇਨ ਅਤੇ ਕਸ਼ਮੀਰ ਵਿਚ ਪਾਏ ਜਾਂਦੇ ਹਨ। ਬੱਲੇ ਦੇ ਟੁੱਟਣ ਦੀ ਸੰਭਾਵਨਾ ਘੱਟ ਹੈ, ਇਸ ਲਈ ਉਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਕਸ਼ਮੀਰੀ ਵਿਲੋ ਨੂੰ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਪੈਗਾਸਸ ਜਾਸੂਸੀ ਮਾਮਲਾ: SC ਨੇ ਜਾਂਚ ਲਈ ਬਣਾਈ ਮਾਹਰ ਕਮੇਟੀ, ਜਾਣੋ ਕੀ ਹੈ ਇਹ ਸਾਫ਼ਟਵੇਅਰ

PunjabKesari


author

Tanu

Content Editor

Related News