ਪਾਕਿ ਖਿਡਾਰੀਆਂ ਦੀ ਤਾਰੀਫ਼ ਕਰਨਾ ਕਸ਼ਮੀਰੀ ਵਿਦਿਆਰਥੀਆਂ ਨੂੰ ਪਿਆ ਮਹਿੰਗਾ, ਹੋਏ ਮੁਅੱਤਲ
Wednesday, Oct 27, 2021 - 02:49 AM (IST)

ਆਗਰਾ - ਭਾਰਤ ਅਤੇ ਪਾਕਿਸਤਾਨ ਦੇ ਵਿੱਚ ਦੋ ਦਿਨ ਪਹਿਲਾਂ ਹੋਏ ਕ੍ਰਿਕਟ ਮੈਚ ਵਿੱਚ ਪਾਕਿਸਤਾਨ ਦੀ ਜਿੱਤ 'ਤੇ ਕਥਿਤ ਤੌਰ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਵਟਸਐਪ ਸਟੇਟਸ ਪੋਸਟ ਕਰਨ ਲਈ ਕਸ਼ਮੀਰ ਦੇ ਤਿੰਨ ਇੰਜੀਨਿਅਰਿੰਗ ਵਿਦਿਆਰਥੀਆਂ ਨੂੰ ਇੱਥੇ ਇੱਕ ਕਾਲਜ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨੌਜਵਾਨ ਇਕਾਈ ਦੇ ਸਥਾਨਕ ਨੇਤਾਵਾਂ ਨੇ ਵੀ ਉਕਤ ਵਿਦਿਆਰਥੀਆਂ ਦੇ ਵਿਰੁੱਧ ਜਗਦੀਸ਼ਪੁਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਹੈ। ਉਕਤ ਵਿਦਿਆਰਥੀ ਰਾਜਾ ਬਲਵੰਤ ਸਿੰਘ ਇੰਜੀਨਿਅਰਿੰਗ ਤਕਨੀਕੀ ਕੈਂਪਸ ਵਿੱਚ ਪੜ੍ਹਦੇ ਹਨ। ਐੱਸ.ਪੀ. ਸਿਟੀ ਆਗਰਾ ਵਿਕਾਸ ਕੁਮਾਰ ਨੇ ਕਿਹਾ ਕਿ ਪੁਲਸ ਨੂੰ ਇਸ ਬਾਰੇ ਸ਼ਿਕਾਇਤ ਮਿਲੀ ਹੈ ਅਤੇ ਇਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਕਾਲਜ ਪ੍ਰਸ਼ਾਸਨ ਨੇ ਸੋਮਵਾਰ ਨੂੰ ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।