ਸ਼੍ਰੀਨਗਰ: ਸਿਹਤ ਸਹੂਲਤਾਂ ਦੇ ਮੱਦੇਨਜ਼ਰ ਆਧੁਨਿਕ ਕਿਸਮ ਦਾ ਪਹਿਲਾ ਜਾਂਚ ਕੇਂਦਰ ਸਥਾਪਿਤ

09/24/2020 3:49:00 PM

ਸ਼੍ਰੀਨਗਰ- ਕੇਂਦਰ ਵਲੋਂ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਕਾਸ ਦੀ ਪਹਿਲ ਦੀ ਲੰਬੀ ਸੂਚੀ ਦੇ ਅਧੀਨ ਕਸ਼ਮੀਰ ਦਾ ਪਹਿਲਾ ਨਿਊਕਲਿਕ ਐਸਿਡ ਟੈਸਟਿੰਗ (NAT-PCR) ਸਹੂਲਤ ਕੇਂਦਰ ਇੱਥੋਂ ਦੇ ਗਵਰਨਮੈਂਟ ਮੈਡੀਕਲ ਕਾਲਜ (ਜੀ.ਐੱਮ.ਸੀ.) 'ਚ ਹੈ। ਜੀ.ਐੱਮ.ਸੀ. 'ਚ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਵਿੱਤੀ ਕਮਿਸ਼ਨਰ ਅਟਲ ਦੁਲੁਓ ਨੇ ਰਾਸ਼ਟਰੀ ਸਿਹਤ ਮਿਸ਼ਨ ਦੇ ਅਧੀਨ ਵਿੱਤ ਪੋਸ਼ਿਤ ਸੁਰੱਖਿਅਤ ਗੁਣਵੱਤਾ ਵਾਲੇ ਖੂਨ ਸੰਚਾਰ ਲਈ ਅਗਸਤ 'ਚ ਇਸ ਸਹੂਲਤ ਦਾ ਉਦਘਾਟਨ ਕੀਤਾ। ਐਸੋਸੀਏਟ ਪ੍ਰੋਫੈਸਰ ਅਤੇ ਐੱਨ.ਏ.ਟੀ.-ਪੀ.ਸੀ.ਆਰ. ਦੀ ਇੰਚਾਰਜ ਡਾ. ਸ਼ਾਜ਼ੀਆ ਅਨੁਸਾਰ, ਖੂਨ ਸੰਚਾਰ ਸਹੂਲਤ ਐੱਚ.ਆਈ.ਵੀ., ਹੇਪੇਟਾਈਟਿਸ ਬੀ ਅਤੇ ਹੇਪੇਟਾਈਟਿਸ ਸੀ ਵਰਗੇ ਇਨਫੈਕਸ਼ਨਾਂ ਦਾ ਜਲਦ ਪਤਾ ਲਗਾਉਣ 'ਚ ਮਦਦ ਕਰੇਗੀ। ਇਸ ਤਕਨੀਕ ਦੇ ਹੋਣ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਪ੍ਰੀਖਣ ਅਤੇ ਨਤੀਜੇ ਪ੍ਰਾਪਤ ਕਰਨ ਦਰਮਿਆਨ ਜ਼ਿਆਦਾ ਸਮਾਂ ਨਹੀਂ ਲੱਗਦਾ। ਐੱਚ.ਆਈ.ਵੀ. ਪ੍ਰੀਖਣ ਜੋ ਪਹਿਲਾਂ ਹੀ ਸਹੂਲਤ ਦੇ ਨਾਲ 21 ਦਿਨ ਲੈਂਦਾ ਸੀ, ਹੁਣ ਸਿਰਫ਼ 2.93 ਦਿਨ ਲੱਗਦੇ ਸਨ। 

ਸ਼ਾਜ਼ੀਆ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਹੇਪੇਟਾਈਟਿਸ ਬੀ 'ਚ ਪਹਿਲਾਂ 40 ਦਿਨ ਲੱਗਦੇ ਸਨ ਅਤੇ ਹੁਣ ਸਿਰਫ਼ 10 ਦਿਨ ਲੱਗਦੇ ਹਨ ਅਤੇ ਹੇਪੇਟਾਈਟਿਸ ਸੀ 'ਚ 60 ਦਿਨ ਲੱਗਦੇ ਸਨ ਅਤੇ ਹੁਣ ਸਿਰਫ਼ 10 ਦਿਨ ਲੱਗਦੇ ਹਨ ਅਤੇ ਹੇਪੇਟਾਈਟਿਸ ਸੀ 'ਚ 60 ਦਿਨ ਲੱਗਦੇ ਸਨ, ਹੁਣ ਸਿਰਫ਼ 1.34 ਦਿਨ ਲੱਗਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਬਹੁਤ ਘੱਟ ਸਰਕਾਰੀ ਹਸਪਤਾਲ ਅਤੇ ਕਾਲਜ ਹਨ, ਜੋ ਇਸ ਤਰ੍ਹਾਂ ਦੀ ਤਕਨੀਕ ਦੀ ਪੇਸ਼ਕਸ਼ ਕਰਦੇ ਹਨ। ਅਸੀਂ ਅੰਤਰਰਾਸ਼ਟਰੀ ਪ੍ਰੀਖਣ ਸਹੂਲਤਾਂ 'ਚ ਤੈਅ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹਾਂ। ਸਾਨੂੰ ਇੱਥੇ ਜੀ.ਐੱਮ.ਸੀ. 'ਚ ਕਸ਼ਮੀਰ 'ਚ ਇਹ ਸਹੂਲਤ ਮਿਲਣ ਦੀ ਬਹੁਤ ਖੁਸ਼ੀ ਹੈ।
 


DIsha

Content Editor

Related News