ਕੰਟਰੋਲ ਰੇਖਾ ’ਤੇ ਤਾਇਨਾਤ ਫੌਜ ਦੇ ਜਵਾਨਾਂ ਕੁਝ ਇਸ ਤਰ੍ਹਾਂ ਮਨਾਇਆ ਕ੍ਰਿਸਮਿਸ

Wednesday, Dec 25, 2019 - 10:59 AM (IST)

ਕੰਟਰੋਲ ਰੇਖਾ ’ਤੇ ਤਾਇਨਾਤ ਫੌਜ ਦੇ ਜਵਾਨਾਂ ਕੁਝ ਇਸ ਤਰ੍ਹਾਂ ਮਨਾਇਆ ਕ੍ਰਿਸਮਿਸ

ਕਸ਼ਮੀਰ— ਕਸ਼ਮੀਰ ’ਚ ਭਾਰੀ ਠੰਡ ਅਤੇ ਬਰਫ਼ਬਾਰੀ ਦਰਮਿਆਨ ਕੰਟਰੋਲ ਰੇਖਾ (ਐੱਲ.ਓ.ਸੀ.) ’ਤੇ ਭਾਰਤੀ ਫੌਜ ਦੇ ਜਵਾਨਾਂ ਨੇ ਕ੍ਰਿਸਮਿਸ ਮਨਾਇਆ। ਇਸ ਤਿਉਹਾਰ ਮੌਕੇ ਜਵਾਨਾਂ ਨੇ ਜਿੰਗਲ ਬੇਲ ਗਾਇਆ ਅਤੇ ਸੈਂਟਾ ਕਲਾਊਜ ਨਾਲ ਮੌਜ-ਮਸਤੀ ਕੀਤੀ। ਠੰਡ ਅਤੇ ਬਰਫ਼ ਦਰਮਿਆਨ ਜਵਾਨ ਜਿੰਗਲ ਬੇਲ ਗਾ ਰਹੇ ਹਨ ਅਤੇ ਸੈਂਟਾ ਨਾਲ ਆਨੰਦ ਮਾਨ ਰਹੇ ਹਨ। ਵੀਡੀਓ ਭਾਰਤੀ ਫੌਜ ਵਲੋਂ ਜਾਰੀ ਕੀਤਾ ਗਿਆ ਹੈ।

ਕੰਟਰੋਲ ਰੇਖਾ ਸੁਰੱਖਿਆ ਦੇ ਲਿਹਾਜ ਨਾਲ ਮਹੱਤਵਪੂਰਨ ਖੇਤਰ ਹੈ ਅਤੇ ਇੱਥੇ ਫੌਜ ਹਮੇਸ਼ਾ ਮਸਤੈਦ ਰਹਿੰਦੀ ਹੈ। ਤਿਉਹਾਰ ਮੌਕੇ ਕੰਟਰੋਲ ਰੇਖਾ ਤੋਂ ਆਉਣ ਵਾਲੀਆਂ ਤਸਵੀਰਾਂ ਹਮੇਸ਼ਾ ਚਰਚਾ ’ਚ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਦੀਵਾਲੀ ’ਤੇ ਵੀ ਕੰਟਰੋਲ ਰੇਖਾ ’ਤੇ ਡਟੇ ਜਵਾਨਾਂ ਦੀਆਂ ਤਸਵੀਰਾਂ ਆਈਆਂ ਸਨ। ਹੁਣ ਭਾਰਤੀ ਫੌਜ ਨੇ ਕ੍ਰਿਸਮਿਸ ਮੌਕੇ ਵੀਡੀਓ ਸ਼ੇਅਰ ਕੀਤਾ ਹੈ। ਮੌਸਮ ਦੇ ਮੁਸ਼ਕਲ ਹਾਲਾਤਾਂ ਨੂੰ ਮਾਤ ਦੇ ਕੇ ਜਵਾਨ ਜੰਮ ਕੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਇਕ ਸੈਂਟ ਕਲਾਊਜ ਘੁੰਮਦਾ ਨਜ਼ਰ ਆ ਰਿਹਾ ਹੈ ਅਤੇ ਸਫੇਦ ਜੈਕੇਟ ’ਚ ਮੌਜੂਦ ਜਵਾਨ ਜਿੰਗਲ ਬੇਲ ਗਾ ਰਹੇ ਹਨ। ਕੰਟਰੋਲ ਰੇਖਾ ’ਤੇ ਤਾਇਨਾਤ ਜਵਾਨ ਘਰ-ਪਰਿਵਾਰ ਤੋਂ ਦੂਰ ਰਹਿੰਦੇ ਹਨ ਪਰ ਤਿਉਹਾਰ ਮੌਕੇ ’ਤੇ ਸਾਰੇ ਇਕੱਠੇ ਮਿਲ ਕੇ ਮਸਤੀ ਕਰਦੇ ਹਨ।


author

DIsha

Content Editor

Related News