ਵਿੰਟਰ ਟੂਰਿਜ਼ਮ ਲਈ ਤਿਆਰ ਹੋ ਰਿਹੈ ਕਸ਼ਮੀਰ, ਸ਼ੁਰੂ ਹੋਈ ਡਲ ਦੀ ਸਫਾਈ
Wednesday, Oct 14, 2020 - 01:42 AM (IST)
ਸ਼੍ਰੀਨਗਰ : ਸਰਦੀ ਹੋਵੇ ਜਾਂ ਗਰਮੀ, ਕਸ਼ਮੀਰ ਦੀ ਖੂਬਸੂਰਤੀ ਹਰ ਮੌਸਮ ਵਿੱਚ ਦੇਖਣਯੋਗ ਹੁੰਦੀ ਹੈ। ਸਰਦੀਆਂ ਦਾ ਮੌਸਮ ਸ਼ੁਰੂ ਹੋਣ ਨੂੰ ਹੈ ਅਤੇ ਅਜਿਹੇ ਵਿੱਚ ਘਾਟੀ ਨੂੰ ਸੈਲਾਨੀਆਂ ਵਿਚ ਖਿੱਚ ਦਾ ਕੇਂਦਰ ਬਣਨ ਲਈ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਕਸ਼ਮੀਰ ਲੇਕਸ ਐਂਡ ਵਾਟਰਵੇਸ ਡਿਵੈਲਪਮੈਂਟ ਅਥਾਰਟੀ ਮਤਲਬ ਲਾਵਡਾ ਸੰਸਾਰ ਪ੍ਰਸਿੱਧ ਡਲ ਝੀਲ ਦੀ ਸਫਾਈ ਵਿੱਚ ਜੁੱਟ ਗਿਆ ਹੈ।
ਲਾਵਡਾ ਨੇ ਆਪਣੀ ਸਾਰੀ ਤਾਕਤ ਡਲ ਦੀ ਸਫਾਈ ਵਿੱਚ ਝੋਂਕ ਦਿੱਤੀ ਹੈ। ਝੀਲ ਦੀ ਸਫਾਈ ਨਾਲ ਕਈ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ। ਡਲ ਵਿਚੋਂ ਬੂਟੀਆਂ, ਕਾਈ, ਗੰਦਗੀ ਆਦਿ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਤੋਂ ਸ਼ਿਕਾਰੇ ਵਾਲਿਆਂ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਡਲ ਦੀ ਸੁੰਦਰਤਾ 'ਤੇ ਵੀ ਅਸਰ ਪੈਂਦਾ ਹੈ। ਲਾਵਡਾ ਦੇ ਵਰਕ ਸੂਪਰਵਾਇਜਰ ਸਈਦ ਤਾਰੀਕ ਨੇ ਦੱਸਿਆ, ਹੁਣ ਸੈਲਾਨੀਆਂ ਦੇ ਆਉਣ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਅਸੀਂ ਮਸ਼ੀਨਰੀ ਨੂੰ ਕੰਮ 'ਤੇ ਲਗਾ ਦਿੱਤਾ ਹੈ।
ਅਸੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਸ਼ਮੀਰ ਆਉਣ ਅਤੇ ਇਸਦੀ ਸੁੰਦਰਤਾ ਦਾ ਆਨੰਦ ਮਾਨਣ। ਉਥੇ ਹੀ ਇੱਕ ਸਥਾਨਕ ਨਾਗਰਿਕ ਫਾਰੂਕ ਅਹਿਮਦ ਨੇ ਕਿਹਾ, ਕੋਵਿਡ-19 ਮਹਾਮਾਰੀ ਕਾਰਣ ਵਾਦੀ ਵਿਚ ਕੋਈ ਸੈਲਾਨੀ ਨਹੀਂ ਆ ਰਿਹਾ ਹੈ। ਹੁਣ ਲਾਕਡਾਉਨ ਹੱਟ ਗਿਆ ਹੈ ਅਤੇ ਉਮੀਦ ਹੈ ਕਿ ਇਸ ਸੀਜ਼ਨ ਵਿੱਚ ਚੰਗਾ ਕੰਮ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਡਲ ਨੂੰ ਸਾਫ਼ ਕੀਤਾ ਜਾ ਰਿਹਾ ਹੈ ਅਤੇ ਇਹ ਚੰਗੀ ਕੋਸ਼ਿਸ਼ ਹੈ।