ਕਸ਼ਮੀਰ ''ਚ ਭੂਚਾਲ ਦੇ ਝਟਕੇ
Friday, Dec 08, 2017 - 10:15 AM (IST)

ਸ਼੍ਰੀਨਗਰ— ਕਸ਼ਮੀਰ ਘਾਟੀ ਅਤੇ ਲੱਦਾਖ ਇਲਾਕੇ 'ਚ ਅੱਜ ਤੜਕੇ ਭੂਚਾਲ ਦੇ ਦਰਮਿਆਨੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 4.59 ਮਿੰਟ 'ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.4 ਮਾਪੀ ਗਈ। ਭੂਚਾਲ ਦਾ ਕੇਂਦਰ ਜੰਮੂ-ਕਸ਼ਮੀਰ 'ਚ ਲੇਹ ਅਤੇ ਚੀਨ ਦੀ ਜਿੰਗਜਿਯਾਂਗ ਸਰਹੱਦ ਦੇ ਨੇੜੇ ਜ਼ਮੀਨ ਤੋਂ 35 ਕਿ. ਮੀ. ਦੀ ਡੂੰਘਾਈ ਨਾਲ ਰਿਹਾ। ਭੂਚਾਲ ਨਾਲ ਕਿਸੇ ਜਾਨੀ-ਮਾਲੀ ਨੁਕਸਾਨ ਦੀ ਰਿਪੋਰਟ ਨਹੀਂ।