ਕਸ਼ਮੀਰ : ''ਛੋਟਾ ਡਾਨ'' ਨੂੰ ਪੁਲਸ ਨੇ ਭੇਜਿਆ ਜੁਵੇਨਾਈਲ ਹੋਮ

09/04/2019 11:08:01 AM

ਸ਼੍ਰੀਨਗਰ— ਪਿਛਲੇ ਦਿਨੀਂ ਕਸ਼ਮੀਰ 'ਚ ਪੁਲਸ ਨੇ ਇਕ 13 ਸਾਲਾ ਬੱਚੇ ਨੂੰ ਗ੍ਰਿਫਤਾਰ ਕਰ ਕੇ ਜੁਵੇਨਾਈਲ ਹੋਮ ਭੇਜ ਦਿੱਤਾ। ਘਾਟੀ 'ਚ ਇਸ ਬੱਚੇ ਨੂੰ ਲੋਕ 'ਛੋਟਾ ਡਾਨ' ਦੇ ਨਾਂ ਨਾਲ ਜਾਣਦੇ ਸਨ। ਇਕ ਨਿਊਜ਼ ਏਜੰਸੀ ਅਨੁਸਾਰ ਉਹ 10 ਸਾਲ ਦੀ ਉਮਰ 'ਚ ਹੀ ਪੱਥਰਬਾਜ਼ਾਂ ਦੇ ਗਿਰੋਹ 'ਚ ਸ਼ਾਮਲ ਹੋ ਗਿਆ ਸੀ। ਸ਼ੋਪੀਆਂ ਦੇ ਸੀਨੀਅਰ ਪੁਲਸ ਸੁਪਰੈਂਡਟ ਸੰਦੀਪ ਚੌਧਰੀ ਨੇ ਟਵੀਟ ਕੀਤਾ,''ਉਸ ਨੂੰ ਜਦੋਂ ਫੜਿਆ ਗਿਆ ਤਾਂ ਉਹ ਆਪਣੀ ਲੰਬਾਈ ਤੋਂ ਵੱਡੀ ਛੜੀ ਫੜੇ ਹੋਏ ਸੀ ਅਤੇ ਕੰਮ 'ਤੇ ਜਾਣ ਵਾਲੇ ਅਧਿਆਪਕਾਂ ਸਮੇਤ ਸਰਕਾਰੀ ਕਰਮਚਾਰੀਆਂ ਦੀ ਆਈ.ਡੀ. ਚੈੱਕ ਕਰ ਰਿਹਾ ਸੀ।'' ਸੰਦੀਪ ਚੌਧਰੀ ਨੇ ਟਵੀਟ 'ਚ ਲਿਖਿਆ ਹੈ,''ਉਹ ਮੁੰਡਾ ਉਨ੍ਹਾਂ ਲੋਕਾਂ ਦਾ ਹਥਿਆਰ ਬਣ ਰਿਹਾ ਸੀ, ਜੋ ਆਮ ਲੋਕਾਂ ਦਰਮਿਆਨ ਡਰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।''

6ਵੀਂ ਜਮਾਤ 'ਚ ਪੜ੍ਹਨ ਦੌਰਾਨ ਸ਼ਾਮਲ ਹੋਇਆ ਪੱਥਰਬਾਜ਼ਾ ਦੇ ਗਿਰੋਹ 'ਚ
ਸ਼ੋਪੀਆਂ 'ਚ ਮੁੰਡੇ ਦੇ ਪਰਿਵਾਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਉਹ 2016 ਦੇ ਕਰੀਬ ਵਿਰੋਧ ਪ੍ਰਦਰਸ਼ਨਾਂ ਦਾ ਮਸ਼ਹੂਰ ਚਿਹਰਾ ਬਣ ਗਿਆ ਸੀ। ਹਮੇਸ਼ਾ ਉਹ ਆਪਣੀ ਉਮਰ ਤੋਂ ਦੁੱਗਣੀ ਉਮਰ ਦੇ ਪੱਥਰਬਾਜ਼ਾਂ ਨਾਲ ਦਿੱਸਦਾ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ,''ਉਹ ਸੁਰੱਖਿਆ ਫੋਰਸਾਂ ਅਤੇ ਨਿੱਜੀ ਗੱਡੀਆਂ 'ਤੇ ਪੱਥਰ ਸੁੱਟ ਕੇ ਦੌੜਦਾ ਨਹੀਂ ਸੀ।'' ਜਦੋਂ ਉਹ ਪੱਥਰਬਾਜ਼ਾਂ ਦੇ ਗਿਰੋਹ 'ਚ ਸ਼ਾਮਲ ਹੋਇਆ ਸੀ ਉਦੋਂ ਉਹ 6ਵੀਂ ਜਮਾਤ 'ਚ ਪੜ੍ਹ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਪੜ੍ਹਾਈ ਤੋਂ ਦੂਰੀ ਬਣਾ ਲਈ। ਮੁੰਡੇ ਨਾਲ ਗੱਲਬਾਤ ਦੇ ਆਧਾਰ 'ਤੇ ਪੁਲਸ ਅਫ਼ਸਰ ਦਾ ਕਹਿਣਾ ਹੈ ਕਿ ਉਹ ਕਿਸ ਲਈ ਇਹ ਸਭ ਕਰ ਰਿਹਾ ਹੈ, ਉਸ ਨੂੰ ਕੁਝ ਪਤਾ ਨਹੀਂ ਹੈ। ਪੁਲਸ ਅਫ਼ਸਰ ਨੇ ਕਿਹਾ,''ਛੋਟਾ ਡਾਨ ਆਪਣੇ ਨੇੜਲੇ ਦੇ ਹਾਲਾਤਾਂ ਤੋਂ ਅਣਜਾਣ ਹੈ। ਉਹ ਇਹ ਵੀ ਨਹੀਂ ਜਾਣਦਾ ਹੈ ਕਿ ਧਾਰਾ 370 ਕੀ ਹੈ। ਉਹ ਸਿਰਫ਼ ਸਕੂਲ ਜਾਣ ਤੋਂ ਬਚਣ ਲਈ ਨੌਜਵਾਨ ਮੁੰਡਿਆਂ ਦੇ ਇਸ਼ਾਰੇ 'ਤ ਮੁਸਾਫ਼ਰਾਂ ਨੂੰ ਪਰੇਸ਼ਾਨ ਕਰਦਾ ਸੀ।''


DIsha

Content Editor

Related News