ਕਸ਼ਮੀਰ ''ਚ ਸ਼ੁਰੂ ਹੋਈ ਬਰਫ਼ਬਾਰੀ, 12 ਘੰਟਿਆਂ ''ਚ ਹੋਰ ਵਿਗੜੇਗਾ ਮੌਸਮ

Monday, Dec 22, 2025 - 05:59 PM (IST)

ਕਸ਼ਮੀਰ ''ਚ ਸ਼ੁਰੂ ਹੋਈ ਬਰਫ਼ਬਾਰੀ, 12 ਘੰਟਿਆਂ ''ਚ ਹੋਰ ਵਿਗੜੇਗਾ ਮੌਸਮ

ਸ਼੍ਰੀਨਗਰ- ਕਸ਼ਮੀਰ 'ਚ ਹਾਲ ਹੀ 'ਚ ਪਏ ਮੀਂਹ ਅਤੇ ਬਰਫ਼ਬਾਰੀ ਕਾਰਨ ਰਾਤ ਦੇ ਸਮੇਂ ਤਾਪਮਾਨ 'ਚ ਵਾਧਾ ਅਤੇ ਦਿਨ 'ਚ ਗਿਰਾਵਟ ਆਈ ਹੈ ਅਤੇ ਮੌਸਮ ਵਿਭਾਗ ਨੇ ਅਗਲੇ 12 ਘੰਟਿਆਂ ਦੇ ਅੰਦਰ ਹੋਰ ਬਰਫ਼ਬਾਰੀ ਅਤੇ ਮੀਂਹ ਦਾ ਅਨੁਮਾਨ ਜ਼ਾਹਰ ਕੀਤਾ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼੍ਰੀਨਗਰ 'ਚ ਐਤਵਾਰ ਰਾਤ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਆਮ ਤਾਪਮਾਨ ਤੋਂ 6.4 ਡਿਗਰੀ ਵੱਧ ਹੈ। ਉੱਥੇ ਹੀ ਐਤਵਾਰ ਰਾਤ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਿਹਾ, ਜੋ ਆਮ ਤੋਂ 3.4 ਡਿਗਰੀ ਘੱਟ ਹੈ।

PunjabKesari

ਉੱਤਰੀ ਕਸ਼ਮੀਰ ਦਾ ਗੁਲਮਰਗ ਇਕਮਾਤਰ ਅਜਿਹਾ ਮੌਸਮ ਕੇਂਦਰ ਰਿਹਾ, ਜਿੱਥੇ ਤਾਪਮਾਨ ਜ਼ੀਰੋ ਤੋਂ ਹੇਠਾਂ ਦਰਜ ਕੀਤਾ ਗਿਆ। ਇੱਥੇ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 2.4 ਡਿਗਰੀ ਸੈਲਸੀਅਸ ਹੇਠਾਂ ਰਿਹਾ। ਇਸ ਦੇ ਬਾਵਜੂਦ ਇਸ ਸਕੀ ਰਿਸਾਰਟ ਦਾ ਘੱਟੋ-ਘੱਟ ਤਾਪਮਾਨ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ ਚਾਰ ਡਿਗਰੀ ਵੱਧ ਰਿਹਾ। ਦੱਖਣ ਕਸ਼ਣੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸਥਿਤ ਪਹਿਲਗਾਮ ਰਿਸਾਰਟ ਸਣੇ ਹੋਰ ਮੌਸਮ ਕੇਂਦਰਾਂ 'ਤੇ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਤੋਂ 4.4 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਘਾਟੀ 'ਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਹੇਠਾਂ ਸੀ। ਵਿਭਾਗ ਨੇ ਕਸ਼ਮੀਰ ਦੇ ਉੱਚੇ ਇਲਾਕਿਆਂ 'ਚ ਮੱਧਮ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਹਲਕੇ ਮੀਂਹ ਦਾ ਅਨੁਮਾਨ ਜ਼ਾਹਰ ਕੀਤਾ ਹੈ।


author

DIsha

Content Editor

Related News