J&K: ਅੱਤਵਾਦ ਨਾਲ ਸੰਬੰਧ ਦੇ ਸ਼ੱਕ ''ਚ 5 ਹੋਰ ਸਰਕਾਰੀ ਕਰਮਚਾਰੀ ਬਰਖ਼ਾਸਤ
Tuesday, Jan 13, 2026 - 03:59 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਅੱਤਵਾਦ ਨਾਲ ਸੰਬੰਧ ਦੇ ਸ਼ੱਕ 'ਚ ਮੰਗਲਵਾਰ ਨੂੰ 5 ਸਰਕਾਰੀ ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਕਦਮ ਦਾ ਮਕਸਦ 'ਸਰਕਾਰੀ ਤੰਤਰ ਦੇ ਅੰਦਰ ਮੌਜੂਦ ਅੱਤਵਾਦੀ ਤੰਤਰ ਅਤੇ ਉਸ ਦੇ ਬੁਨਿਆਦੀ ਢਾਂਚੇ ਦੀਆਂ ਜੜ੍ਹਾਂ ਨੂੰ ਨਿਸ਼ਾਨਾ ਬਣਾਉਣਾ' ਹੈ।
ਅਧਿਕਾਰੀ ਨੇ ਦੱਸਿਆ,''ਬਰਖ਼ਾਸਤ ਕੀਤੇ ਗਏ ਕਰਮਚਾਰੀਆਂ 'ਚ ਅਧਿਆਪਕ ਮੁਹੰਮਦ ਇਸ਼ਫਾਕ, ਪ੍ਰਯੋਗਸ਼ਾਲਾ ਤਕਨੀਸ਼ੀਅਨ ਤਾਰਿਕ ਅਹਿਮਦ ਸ਼ਾਹ, ਸਹਾਇਕ ਲਾਈਨਮੈਨ ਅਹਿਮਦ ਮੀਰ, ਜੰਗਲਾਤ ਵਿਭਾਗ 'ਚ ਜੰਗਲਾਤ ਖੇਤਰ ਕਰਮਚਾਰੀ ਫਾਰੂਕ ਅਹਿਮਦ ਭੱਟ ਅਤੇ ਸਿਹਤ ਵਿਭਾਗ 'ਚ ਚਾਲਕ ਮੁਹੰਮਦ ਯੂਸੁਫ ਸ਼ਾਮਲ ਹਨ।'' ਉੱਪ ਰਾਜਪਾਲ ਦੇ ਪ੍ਰਸ਼ਾਸਨ ਨੇ ਹੁਣ ਤੱਕ ਅਜਿਹੇ 85 ਸਰਕਾਰੀ ਕਰਮਚਾਰੀਆਂ ਨੂੰ ਬਰਖ਼ਾਸਤ ਕੀਤਾ ਹੈ, ਜਿਨ੍ਹਾਂ ਨੂੰ ਅੱਤਵਾਦੀ ਸਮੂਹਾਂ ਲਈ ਕੰਮ ਕਰਦੇ ਦੇਖਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
