ਪਹਾੜੀਆਂ ਦੀਆਂ ਉੱਚੀਆਂ ਚੋਟੀਆਂ ’ਤੇ ਤਾਜ਼ਾ ਬਰਫ਼ਬਾਰੀ, ਵਧਿਆ ਪਾਲਾ
Thursday, Jan 08, 2026 - 08:38 AM (IST)
ਜੰਮੂ, ਸ਼ਿਮਲਾ (ਭਾਸ਼ਾ, ਸੰਤੋਸ਼) - ਉੱਚੀਆਂ ਚੋਟੀਆਂ ’ਤੇ ਤਾਜ਼ਾ ਬਰਫ਼ਬਾਰੀ ਨਾਲ ਪਾਲਾ ਵਧ ਗਿਆ ਹੈ। ਹਿਮਾਚਲ ਦੇ ਕੋਕਸਰ ’ਚ ਮੰਗਲਵਾਰ ਰਾਤ ਨੂੰ ਵੀ 3.4 ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਹੋਈ ਹੈ, ਜਦੋਂ ਕਿ ਸੋਲਨ ’ਚ ਜ਼ਮੀਨੀ ਪਾਲਾ ਪਿਆ ਹੈ। ਮੰਡੀ, ਕਾਂਗੜਾ, ਬਿਲਾਸਪੁਰ ਅਤੇ ਹਮੀਰਪੁਰ ’ਚ ਸੀਤ ਲਹਿਰ ਦਾ ਕਹਿਰ ਜਾਰੀ ਹੈ, ਜਦੋਂ ਕਿ ਬਿਲਾਸਪੁਰ ’ਚ ਸੰਘਣੀ ਧੁੰਦ, ਪਾਉਂਟਾ ਸਾਹਿਬ ’ਚ ਦਰਮਿਆਨੀ ਅਤੇ ਊਨਾ ’ਚ ਹਲਕੀ ਧੁੰਦ ਦੇਖੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ! ਸਕੂਲ ਖੁੱਲ੍ਹਦੇ ਸਾਰ ਹੀ ਸ਼ੁਰੂ ਹੋਣਗੀਆਂ ਪ੍ਰੀ-ਬੋਰਡ ਪ੍ਰੀਖਿਆਵਾਂ
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਦੇ ਭੱਦਰਵਾਹ ਦੇ ਉਚਾਈ ਵਾਲੇ ਇਲਾਕਿਆਂ ’ਚ ਹੋਈ ਤਾਜ਼ਾ ਬਰਫ਼ਬਾਰੀ ਨੇ ਸੈਲਾਨੀਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਲਿਆ ਦਿੱਤੀ ਹੈ। ਬਰਫ਼ਬਾਰੀ ਦਾ ਇਹ ਨਜ਼ਾਰਾ ਦੇਖਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ, ਖ਼ਾਸ ਕਰ ਕੇ ਮਹਾਰਾਸ਼ਟਰ ਤੋਂ ਵੱਡੀ ਗਿਣਤੀ ਵਿਚ ਸੈਲਾਨੀ ਇਸ ਖ਼ੂਬਸੂਰਤ ਘਾਟੀ ਵਿਚ ਪਹੁੰਚੇ। ਹਿਮਾਚਲ ਦੇ 9 ਸ਼ਹਿਰਾਂ ਵਿਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਦਰਜ ਕੀਤਾ ਗਿਆ ਹੈ, ਜਦੋਂ ਕਿ ਕਈ ਹੋਰ ਥਾਵਾਂ 'ਤੇ ਪਾਰਾ ਜ਼ੀਰੋ ਦੇ ਨੇੜੇ-ਤੇੜੇ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਰਾਜਧਾਨੀ ਸ਼ਿਮਲਾ ’ਚ ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਸਰਦ ਰਾਤ ਦਰਜ ਕੀਤੀ ਗਈ ਹੈ, ਜਿੱਥੇ ਘੱਟੋ-ਘੱਟ ਤਾਪਮਾਨ 1.5 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਪਿਛਲੇ 24 ਘੰਟਿਆਂ ਦੌਰਾਨ ਸ਼ਿਮਲਾ ਦੇ ਤਾਪਮਾਨ ਵਿਚ 1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ ਆਮ ਨਾਲੋਂ 1.4 ਡਿਗਰੀ ਹੇਠਾਂ ਰਿਹਾ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਮੁੱਖ ਹਿੱਲ ਸਟੇਸ਼ਨਾਂ ਸ਼ਿਮਲਾ ਅਤੇ ਮਨਾਲੀ ਸ਼ਹਿਰ ਵਿਚ ਅਜੇ ਤੱਕ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਵੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਵਧੇਗੀ ਹੋਰ ਠੰਡ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
