''ਮਨ ਕੀ ਬਾਤ'' ''ਚ PM ਮੋਦੀ ਨੇ ਸਨੋਅ ਕ੍ਰਿਕੇਟ ਦਾ ਕੀਤਾ ਜ਼ਿਕਰ, ਕਿਹਾ- ਵਿੰਟਰ ਗੇਮਜ਼ ਦਾ ਹਿੱਸਾ ਬਣਨ ਸੈਲਾਨੀ

Monday, Jan 30, 2023 - 11:16 AM (IST)

''ਮਨ ਕੀ ਬਾਤ'' ''ਚ PM ਮੋਦੀ ਨੇ ਸਨੋਅ ਕ੍ਰਿਕੇਟ ਦਾ ਕੀਤਾ ਜ਼ਿਕਰ, ਕਿਹਾ- ਵਿੰਟਰ ਗੇਮਜ਼ ਦਾ ਹਿੱਸਾ ਬਣਨ ਸੈਲਾਨੀ

ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨੇ ਰੇਡੀਓ 'ਤੇ ਪ੍ਰਸਾਰਿਤ 'ਮਨ ਕੀ ਬਾਤ' 'ਚ ਐਤਵਾਰ ਨੂੰ ਕਸ਼ਮੀਰ ਦੇ ਸੁੰਦਰ ਦ੍ਰਿਸ਼ਾਂ ਅਤੇ ਉੱਥੇ ਨੌਜਵਾਨਾਂ 'ਚ ਖੇਡਾਂ ਪ੍ਰਤੀ ਵੱਧ ਰਹੇ ਉਤਸ਼ਾਹ ਦੀ ਵਿਸ਼ੇਸ਼ ਰੂਪ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਕਸ਼ਮੀਰ ਦੇ ਕਈ ਨੌਜਵਾਨ ਖੇਡ ਦੇ ਮੈਦਾਨਾਂ 'ਤੇ ਭਾਰਤ ਦਾ ਤਿਰੰਗਾ ਲਹਿਰਾਉਣਗੇ। ਸ਼੍ਰੀ ਮੋਦੀ ਨੇ ਲੋਕਾਂ ਨੂੰ ਕਸ਼ਮੀਰ ਘੁੰਮਣ ਅਤੇ ਦੋਸਤਾਂ ਨੂੰ ਵੀ ਉੱਥੇ ਲਿਜਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ,''ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਹੈ ਕਿ 'ਸਵਰਗ ਇਸ ਤੋਂ ਜ਼ਿਆਦਾ ਖੂਬਸੂਰਤ ਹੋਰ ਕੀ ਹੋਵੇਗਾ?' ਇਹ ਗੱਲ ਬਿਲਕੁੱਲ ਸਹੀ ਹੈ- ਇਸੇ ਲਈ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਤੁਸੀਂ ਵੀ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਸ਼ਮੀਰ ਦੀ ਸੈਰ ਜਾਣ ਦਾ ਜ਼ਰੂਰ ਸੋਚ ਰਹੇ ਹੋਵੋਗੇ।'' ਬਰਫ਼ਬਾਰੀ ਕਾਰਨ ਸਾਡੀ ਕਸ਼ਮੀਰ ਘਾਟੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਖੂਬਸੂਰਤ ਹੋ ਗਈ ਹੈ। ਬਨਿਹਾਲ ਤੋਂ ਬਡਗਾਮ ਜਾਣ ਵਾਲੀ ਰੇਲ ਗੱਡੀ ਦੀ ਵੀਡੀਓ ਨੂੰ ਵੀ ਲੋਕ ਬਹੁਤ ਪਸੰਦ ਕਰ ਰਹੇ ਹਨ। ਖੂਬਸੂਰਤ ਬਰਫ਼ਬਾਰੀ, ਚਾਰੇ ਪਾਸੇ ਸਫੈਦ ਚਾਦਰ ਵਰਗੀ ਬਰਫ਼। ਲੋਕ ਕਹਿ ਰਹੇ ਹਨ ਕਿ ਇਹ ਦ੍ਰਿਸ਼ ਸਵਰਗ ਦੀਆਂ ਕਥਾਵਾਂ ਵਰਗਾ ਲੱਗ ਰਿਹਾ ਹੈ। ਕਈ ਲੋਕ ਕਹਿ ਰਹੇ ਹਨ ਕਿ ਇਹ ਕਿਸੇ ਵਿਦੇਸ਼ ਦੀ ਨਹੀਂ ਸਗੋਂ ਆਪਣੇ ਹੀ ਦੇਸ਼ 'ਚ ਕਸ਼ਮੀਰ ਦੀਆਂ ਤਸਵੀਰਾਂ ਹਨ।

ਪੀ.ਐੱਮ. ਮੋਦੀ ਨੇ ਕਿਹਾ,''ਮੈਂ ਚਾਹਾਂਗਾ, ਤੁਸੀਂ ਖ਼ੁਦ ਵੀ ਜਾਓ ਅਤੇ ਆਪਣੇ ਸਾਥੀਆਂ ਨੂੰ ਵੀ ਲਿਜਾਓ। ਕਸ਼ਮੀਰ 'ਚ ਬਰਫ਼ ਨਾਲ ਢਕੇ ਪਹਾੜ, ਕੁਦਰਤੀ ਸੁੰਦਰਤਾ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਦੇਖਣ-ਜਾਣਨ ਲਈ ਹਨ। ਜਿਵੇਂ ਕਿ ਕਸ਼ਮੀਰ ਦੇ ਸੱਯਦਾਬਾਦ 'ਚ ਵਿੰਟਰ ਖੇਡਾਂ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਦਾ ਮੁੱਖ ਆਕਰਸ਼ਨ ਸਨੋਅ ਕ੍ਰਿਕੇਟ ਰਿਹਾ।'' ਉਨ੍ਹਾਂ ਕਿਹਾ ਕਿ ਸਨੋਅ ਕ੍ਰਿਕੇਟ ਬਹੁਤ ਰੋਮਾਂਚਕ ਹੁੰਦਾ ਹੈ। ਕਸ਼ਮੀਰੀ ਨੌਜਵਾਨ ਬਰਫ਼ ਦਰਮਿਆਨ ਕ੍ਰਿਕੇਟ ਨੂੰ ਹੋਰ ਵੀ ਅਨੋਖਾ ਬਣਾ ਦਿੰਦੇ ਹਨ। ਇਸ ਰਾਹੀਂ ਕਸ਼ਮੀਰ 'ਚ ਅਜਿਹੇ ਨੌਜਵਾਨ ਖਿਡਾਰੀਆਂ ਦੀ ਭਾਲ ਵੀ ਹੁੰਦੀ ਹੈ, ਜੋ ਅੱਗੇ ਚੱਲ ਕੇ ਟੀਮ ਇੰਡੀਆ ਦੇ ਰੂਪ 'ਚ ਖੇਡਣਗੇ। ਇਹ ਵੀ ਇਕ ਤਰ੍ਹਾਂ ਨਾਲ ਖੇਡੋ ਇੰਡੀਆ ਮੁਹਿੰਮ ਦਾ ਹੀ ਵਿਸਥਾਰ ਹੈ। ਪ੍ਰਧਾਨ ਮੰਤਰੀ ਨੇ ਕਹਿਾ ਕਿ ਕਸ਼ਮੀਰ 'ਚ, ਨੌਜਵਾਨਾਂ 'ਚ, ਖੇਡਾਂ ਨੂੰ ਲੈ ਕੇ ਬਹੁਤ ਉਤਸ਼ਾਹ ਵਧ ਰਿਹਾ ਹੈ। ਆਉਣ ਵਾਲੇ ਸਮੇਂ 'ਚ ਇਨ੍ਹਾਂ 'ਚੋਂ ਕਈ ਨੌਜਵਾਨ, ਦੇਸ਼ ਲਈ ਮੈਡਲ ਜਿੱਤਣਗੇ, ਤਿਰੰਗਾ ਲਹਿਰਾਉਣਗੇ। ਮੇਰਾ ਤੁਹਾਨੂੰ ਸੁਝਾਅ ਹੋਵੇਗਾ ਕਿ ਅਗਲੀ ਵਾਰ ਜਦੋਂ ਤੁਸੀਂ ਕਸ਼ਮੀਰ ਦੀ ਯਾਤਰਾ ਦੀ ਯੋਜਨਾ ਬਣਾਓ ਤਾਂ ਇਨ੍ਹਾਂ ਤਰ੍ਹਾਂ ਦੇ ਆਯੋਜਨਾਂ ਨੂੰ ਦੇਖਣ ਲਈ ਵੀ ਸਮਾਂ ਕੱਢੋ। ਇਹ ਅਨੁਭਵ ਤੁਹਾਡੀ ਯਾਤਰਾ ਨੂੰ ਹੋ ਵੀ ਯਾਦਗਾਰ ਬਣਾ ਦੇਣਗੇ।


author

DIsha

Content Editor

Related News