ਲਾਲ ਚੌਕ ’ਚ ਬਣਿਆ ਕਸ਼ਮੀਰ ਦਾ ਪਹਿਲਾ ‘ਗੇਮਿੰਗ ਸੈਂਟਰ’, ਹੁਣ ਬੱਚੇ ਨਹੀਂ ਹੋਣਗੇ ਬੋਰ

Thursday, Dec 02, 2021 - 12:26 PM (IST)

ਲਾਲ ਚੌਕ ’ਚ ਬਣਿਆ ਕਸ਼ਮੀਰ ਦਾ ਪਹਿਲਾ ‘ਗੇਮਿੰਗ ਸੈਂਟਰ’, ਹੁਣ ਬੱਚੇ ਨਹੀਂ ਹੋਣਗੇ ਬੋਰ

ਸ਼੍ਰੀਨਗਰ— ਕਸ਼ਮੀਰ ਦੇ ਸਿਟੀ ਸੈਂਟਰ ਲਾਲ ਚੌਕ ’ਚ ਪੈਵੇਲੀਅਨ ਗੇਮਿੰਗ ਸੈਂਟਰ ਸ਼ੁਰੂ ਕੀਤਾ ਗਿਆ ਹੈ। ਇਹ ਆਪਣੀ ਤਰ੍ਹਾਂ ਦਾ ਪਹਿਲਾ ਸਪੋਰਟਸ ਗੇਮਿੰਗ ਸੈਂਟਰ ਹੋਵੇਗਾ। ਈ-ਸਪੋਰਟਸ ਗੇਮਿੰਗ ਸੈਂਟਰ ਇਕ ਸਾਂਝੀ ਥਾਂ ਦੇ ਅਧੀਨ ਬੱਚਿਆਂ ਅਤੇ ਮਾਪਿਆਂ ਲਈ ਗੇਮਿੰਗ ਬਦਲ ਪੇਸ਼ ਕਰਦਾ ਹੈ। ਇਹ ਸਹੂਲਤ ਦੋ ਨੌਜਵਾਨਾਂ ਉੱਦਮੀਆਂ ਅਦਨਾਨ ਸ਼ਾਹ ਅਤੇ ਆਕਿਬ ਚਾਯਾ ਵਲੋਂ 4000 ਵਰਗ ਫੁੱਟ ’ਤੇ ਸਥਾਪਤ ਕੀਤੀ ਗਈ, ਜਿਸ ’ਚ ਪੀ. ਸੀ.  ਅਤੇ ਕੰਸੋਲ ਦੇ 30 ਗੇਮਿੰਗ ਅਨੁਭਵ ਜਿਵੇਂ ਗੇਂਦਬਾਜ਼ੀ, ਆਰਕੇਡ, ਗੇਮਾਂ, ਕਰੇਜ਼ੀ ਵਾਟਰਸ, ਰੇਸਿੰਗ ਸਿਮੂਲੇਟਰ ਅਤੇ 360 ਡਿਗਰੀ ਵਾਇਰਲੈੱਸ ਵਰਚੂਅਲ ਰਿਐਲਿਟੀ ਰੂਮ ਵਰਗੇ ਬਦਲ ਸ਼ਾਮਲ ਹਨ। 

ਪੈਵੇਲੀਅਨ ਗੇਮਿੰਗ ਸੈਂਟਰ ਗੇਮਰਜ਼ ਨੂੰ 200 ਰੁਪਏ ਤੋਂ ਸ਼ੁਰੂ ਹੋਣ ਵਾਲੇ ਆਰ. ਐੱਫ. ਆਈ. ਡੀ. ਤਕਨਾਲੋਜੀ ਆਧਾਰਿਤ ਕਾਰਡ ਪ੍ਰਦਾਨ ਕਰਦਾ ਹੈ। ਕੱਪੜਿਆਂ, ਫੈਸ਼ਨ ਦੇ ਖੇਤਰ ਵਿਚ ਸਫ਼ਲਤਾਪੂਰਵਕ ਆਪਣਾ ਨਾਂ ਸਥਾਪਤ ਕਰਨ ਤੋਂ ਬਾਅਤ ਗੇਮਿੰਗ ਸੈਂਟਰ ਦੋਵਾਂ ਦਾ ਇਕ ਡਰੀਮ ਪ੍ਰਾਜੈਕਟ ਰਿਹਾ ਹੈ। ਅਦਨਾਨ ਨੇ ਕਿਹਾ ਕਿ ਮੇਰਾ ਡਰੀਮ ਪ੍ਰਾਜੈਕਟ ਸੀ। ਆਖ਼ਰਕਾਰ ਅਸੀਂ ਅੱਜ ਇਸ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਆਖਿਆ ਕਿ ਈ-ਸਪੋਰਟਸ ਗੇਮਿੰਗ ਸੈਂਟਰ ਬੱਚਿਆਂ ਨੂੰ ਬੋਰ ਹੋਣ ਤੋਂ ਬਚਣ ਅਤੇ ਉਨ੍ਹਾਂ ਦੇ ਸੈੱਲ ਫੋਨਾਂ ਨੂੰ ਦੂਰ ਕਰਨ ’ਚ ਮਦਦ ਕਰਨਗੇ। 

ਪਿਛਲੇ ਲੰਬੇ ਸਮੇਂ ਤੋਂ ਬੱਚੇ ਘਰ ਵਿਚ ਹਨ ਅਤੇ ਉਨ੍ਹਾਂ ਕੋਲ ਕੋਈ ਸਕੂਲ ਨਹੀਂ ਹੈ, ਜਿੱਥੇ ਉਹ ਦੂਜੇ ਬੱਚਿਆਂ ਨਾਲ ਖੇਡ ਸਕਣ। ਉਹ ਹੁਣ ਸੈੱਲ ਫੋਨ ’ਤੇ ਗੇਮਿੰਗ ਦੇ ਬਹੁਤ ਜ਼ਿਆਦਾ ਆਦੀ ਹੋ ਗਏ ਹਨ, ਜੋ ਕਿ ਇਕ ਖ਼ਤਰਨਾਕ ਰੁਝਾਨ ਹੈ। ਅਦਨਾਨ ਨੇ ਕਿਹਾ ਕਿ ਈ-ਸਪੋਰਟਸ ਸੈਂਟਰ ਬੱਚਿਆਂ ਨੂੰ ਸਰੀਰਕ, ਚੰਗੀ ਸੋਚ ਅਤੇ ਖੇਡਾਂ ’ਚ ਸ਼ਾਮਲ ਹੋਣ ’ਚ ਮਦਦ ਕਰੇਗਾ।


author

Tanu

Content Editor

Related News