ਕਸ਼ਮੀਰ ਦੇ ਖਨਮੋਹ ''ਚ ਮਾਰੇ ਗਏ ਅੱਤਵਾਦੀ IS ਦੇ ਮੈਂਬਰ
Friday, Mar 16, 2018 - 06:27 PM (IST)
ਸ਼੍ਰੀਨਗਰ— ਇਥੋਂ ਦੇ ਬਾਹਰੀ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਮਾਰੇ ਗਏ ਦੋ ਅੱਤਵਾਦੀ ਦੇ ਸੰਬੰਧ ਇਸਲਾਮਿਕ ਸਟੇਟ (ਆਈ. ਐੱਸ.) ਨਾਲ ਜੁੜੇ ਸਨ। ਮੁਠਭੇੜ ਵੀਰਵਾਰ ਰਾਤ ਬਲਹਾਮਾ ਇਲਾਕੇ 'ਚ ਹੋਈ ਸੀ। ਪੁਲਸ ਨੇ ਇਕ ਬਿਆਨ 'ਚ ਦੱਸਿਆ ਕਿ ਮੁਠਭੇੜ ਦੌਰਾਨ ਮਾਰੇ ਗਏ ਦੋਵੇਂ ਅੱਤਵਾਦੀਆਂ ਦੀ ਪਛਾਣ ਤਰਾਲ ਦੇ ਰਾਸਿਕ ਨਬੀ ਭੱਟ ਅਤੇ ਅਵੰਤੀਪੋਰਾ ਦੇ ਸ਼ਬੀਰ ਡਾਰ ਦੇ ਰੂਪ 'ਚ ਹੋਈ ਹੈ। ਇਹ ਦੋਵੇਂ ਅੱਤਵਾਦੀ ਅੰਸਾਰ ਗਜਵਤੁਲ ਹਿੰਦ ਦੇ ਮੈਂਬਰ ਸਨ।
ਬਿਆਨ ਮੁਤਾਬਕ ਪੁਲਸ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਇਹ ਦੋਵੇਂ ਪਿਛਲੇ ਸਾਲ ਇਸ ਸਮੂਹ 'ਚ ਸ਼ਾਮਲ ਹੋਏ ਸਨ। ਗੋਲੀਬਾਰੀ ਤੋਂ ਪਹਿਲਾਂ ਇਨ੍ਹਾਂ ਅੱਤਵਾਦੀਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਆਗੂ ਦੇ ਵਾਹਨ 'ਤੇ ਗੋਲੀਬਾਰੀ ਕੀਤੀ ਸੀ, ਜਿਸ 'ਚ ਆਗੂ ਦੇ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਸਨ।
