ਕਸ਼ਮੀਰ ’ਚ ਹੋਈ ਬਰਫ਼ਬਾਰੀ, ਅਮਰਨਾਥ ਗੁਫ਼ਾ ਦੀਆਂ ਮਨਮੋਹਕ ਤਸਵੀਰਾਂ ਆਈਆਂ ਸਾਹਮਣੇ

Sunday, Oct 03, 2021 - 12:26 PM (IST)

ਕਸ਼ਮੀਰ ’ਚ ਹੋਈ ਬਰਫ਼ਬਾਰੀ, ਅਮਰਨਾਥ ਗੁਫ਼ਾ ਦੀਆਂ ਮਨਮੋਹਕ ਤਸਵੀਰਾਂ ਆਈਆਂ ਸਾਹਮਣੇ

ਜੰਮੂ— ਜੰਮੂ-ਕਸ਼ਮੀਰ ਵਿਚ ਸਰਦੀਆਂ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਸ੍ਰੀ ਅਮਰਨਾਥ ਗੁਫਾ ਸਮੇਤ ਵਾਦੀ ਦੇ ਕਈ ਉੱਪਰੀ ਇਲਾਕਿਆਂ ਵਿਚ ਬਰਫ਼ਬਾਰੀ ਹੋਈ। ਐਤਵਾਰ ਸਵੇਰੇ ਅਨੰਤਨਾਗ ’ਚ ਬਰਫ਼ਬਾਰੀ ਹੋਈ। ਬਰਫ਼ਬਾਰੀ ਮਗਰੋਂ ਬਾਬਾ ਅਮਰਨਾਥ ਗੁਫ਼ਾ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਿ ਕਾਫੀ ਮਨਮੋਹਕ ਲੱਗ ਰਹੀਆਂ ਹਨ।

PunjabKesari

ਕਸ਼ਮੀਰ ਵਿਚ ਸਰਦੀਆਂ ਦੇ ਮੌਸਮ ਦੀ ਇਹ ਦੂਜੀ ਬਰਫ਼ਬਾਰੀ ਹੈ। ਇਸ ਤੋਂ ਪਹਿਲਾਂ ਸਤੰਬਰ ਦੇ ਆਖ਼ਰੀ ਹਫ਼ਤੇ ਵਿਚ ਗੁਲਮਰਗ, ਸੋਨਮਰਗ ਸਮੇਤ ਕਸ਼ਮੀਰ ਦੇ ਉੱਚੇ  ਇਲਾਕਿਆਂ ਵਿਚ ਬਰਫ਼ਬਾਰੀ ਹੋਈ ਸੀ। ਬਰਫ਼ਬਾਰੀ ਦਰਮਿਆਨ ਸ਼੍ਰੀਨਗਰ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 0.1 ਡਿਗਰੀ ਘੱਟ 26.4 ਡਿਗਰੀ ਅਤੇ ਘੱਟ ਤੋਂ ਘੱਟ 14.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਪਹਿਲਗਾਮ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.2 ਡਿਗਰੀ ਘੱਟ 23.8 ਅਤੇ ਘੱਟ ਤੋਂ ਘੱਟ 11.7 ਡਿਗਰੀ ਸੀ।

PunjabKesari


author

Tanu

Content Editor

Related News