ਕਸ਼ਮੀਰ ਦੇ ਕੇਸਰ ਦੀ ਪੈਦਾਵਾਰ ਨੂੰ ਬਿਹਤਰ ਕਰਨ ''ਚ ਜੁੱਟਿਆ ਹੈ ਐਡਵਾਂਸ ਰਿਸਰਚ ਸੈਂਟਰ

Wednesday, Nov 11, 2020 - 04:09 PM (IST)

ਕਸ਼ਮੀਰ ਦੇ ਕੇਸਰ ਦੀ ਪੈਦਾਵਾਰ ਨੂੰ ਬਿਹਤਰ ਕਰਨ ''ਚ ਜੁੱਟਿਆ ਹੈ ਐਡਵਾਂਸ ਰਿਸਰਚ ਸੈਂਟਰ

ਸ੍ਰੀਨਗਰ: ਕਸ਼ਮੀਰ ਦਾ ਸੇਬ ਹੀ ਨਹੀਂ ਬਲਕਿ ਕੇਸਰ ਵੀ ਵਿਸ਼ਵ ਭਰ 'ਚ ਪ੍ਰਸਿੱਧ ਹੈ। ਕੇਸਰ ਦੀ ਫ਼ਸਲ ਕਿਸਾਨਾਂ ਦੀ ਆਮਦਨੀ ਦਾ ਇਕ ਪ੍ਰਮੁੱਖ ਸਾਧਨ ਹੈ। ਪ੍ਰਸ਼ਾਸਨ ਕੇਸਰ ਦੀ ਬਿਹਤਰ ਪੈਦਾਵਾਰ ਲਈ ਕਾਫ਼ੀ ਘੱਟ ਰਿਹਾ ਹੈ। ਪੰਪੋਰ ਦੇ ਦੁਸਸੂ ਖ਼ੇਤਰ 'ਚ ਐਡਵਾਂਸ ਰਿਸਰਚ ਸੈਂਟਰ ਇਸ 'ਚ ਅਹਿਮ ਯੋਗਦਾਨ ਦੇ ਰਿਹਾ ਹੈ। 

ਕੇਸਰ ਦੀ ਖ਼ੇਤੀ ਤੋਂ ਲੈ ਕੇ ਰਿਸਰਚ ਸੈਂਟਰ ਕਿਸਾਨਾਂ ਨੂੰ ਹੋਰ ਸੁਵਿਧਾਵਾਂ ਵੀ ਦੇ ਰਿਹਾ ਹੈ। ਇਕ ਉਤਪਾਦਨਕਰਤਾ ਸਈਦ ਮੋਹੀਊਦੀਨ ਨੇ ਕਿਹਾ ਕਿ ਪਹਿਲਾਂ ਉਹ ਲੋਕ ਰਵਾਇਤੀ ਤਰੀਕੇ ਨਾਲ ਖੇਤੀ ਕਰਦੇ ਸਨ ਪਰ ਹੁਣ ਉਨ੍ਹਾਂ ਨੂੰ ਆਧੁਨਿਕ ਤਰੀਕੇ ਸਿਖਾਏ ਜਾ ਰਹੇ ਹਨ। ਕੇਂਦਰ ਸਰਕਾਰ ਦੀ ਨੈਸ਼ਨਲ ਸੈਫਰਨ ਮਿਸ਼ਨ ਵਲੋਂ ਐਡਵਾਂਸ ਰਿਸਰਚ ਸਟੇਸ਼ਨ ਬਣਾਇਆ ਗਿਆ ਹੈ ਜੋ ਕੇਸਰ ਦੀ ਗੁਣਵੱਤਾ ਵਾਲੇ ਬੀਜ ਮੁਹੱਈਆ ਕਰਵਾਉਂਦਾ ਹੈ। ਇਹ ਕੇਂਦਰ ਸੁਕਾਸਟ ਵਲੋਂ ਸਥਾਪਿਤ ਕੀਤਾ ਗਿਆ ਹੈ। ਇਸ ਦੇ ਪ੍ਰੋਫੈਸਰ ਡਾ. ਮੁਦਸਰ ਹਫੀਜ ਖਾਨ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਨਾਲ ਮਿਲ ਕੇ ਕਿਸਾਨਾਂ ਤੱਕ ਪਹੁੰਚ ਬਣਾਉਂਦੇ ਹਨ। ਖੇਤਾਂ 'ਚ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਧੁਨਿਕ ਤਰੀਕੇ ਨਾਲ ਸਮਝਾਉਂਦੇ ਹਨ। ਕਿਸਾਨਾਂ ਨੂੰ ਡਿਰਪ ਸਿਸਟਮ, ਵਧੀਆ ਬੀਜ ਅਤੇ ਹੋਰ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਕੇਸਰ ਦੀ ਬਿਹਤਰੀਨ ਪੈਦਾਵਾਰ ਬਾਜ਼ਾਰ 'ਚ ਪਹੁੰਚੇ।


author

Shyna

Content Editor

Related News