ਕਾਸ਼ੀਪੁਰ : ਦੋ ਜਮਾਤੀ ਕੁਆਰੰਟੀਨ ਸੈਂਟਰ ਦੀ ਖਿੜਕੀ ਤੋੜ ਫਰਾਰ
Saturday, Apr 04, 2020 - 02:58 AM (IST)

ਕਾਸ਼ੀਪੁਰ — ਉੱਤਰਾਖੰਡ 'ਚ ਜਮਾਤੀਆਂ ਦੇ ਫੜ੍ਹੇ ਜਾਣ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ। ਨਜ਼ੀਬਾਬਾਦ ਤੋਂ ਜਮਾਤ 'ਚ ਸਾਮਲ ਹੋ ਕੇ ਪਕਤੇ 6 ਹੋਰ ਜਮਾਤੀ ਰੂਦਰਪੁਰ ਦੇ ਦਿਨੇਸ਼ਪੁਰ 'ਚ ਫੜ੍ਹੇ ਗਏ। ਸਾਰਿਆਂ ਨੂੰ ਰੁਦਰਪੁਰ ਹਸਪਤਾਲ ਦੇ ਆਇਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਸਾਰੇ ਜਮਾਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਹਲਦਵਾਨੀ ਲੈਬ ਭੇਜ ਦਿੱਤਾ ਹੈ। ਜਮਾਤੀਆਂ ਦੀ ਆਵਾਜਾਈ ਵਧਣ ਨਾਲ ਪੁਲਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਮੁੱਖ ਮਾਰਗਾਂ ਤੋਂ ਇਲਾਵਾ ਸੰਪਰਕ ਮਾਰਗਾਂ 'ਤੇ ਵੀ ਸਖਤ ਨਜ਼ਰ ਰੱਖੀ ਜਾ ਰਹੀ ਹੈ। ਉਧਮ ਸਿੰਘ ਨਗਰ ਜ਼ਿਲੇ 'ਚ ਲਗਾਤਾਰ ਜਮਾਤੀਆਂ ਦੇ ਵਾਪਸ ਆਉਣ ਨਾਲ ਪੁਲਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ 'ਚ ਭਾਜੜ ਮਚੀ ਹੋਈ ਹੈ। ਸ਼ੁੱਕਰਵਾਰ ਨੂੰ ਦਿਨੇਸ਼ਪੁਰ 'ਚ ਜੈਨਗਰ ਨੰਬਰ ਤਿੰਨ ਗੂਜਰ ਖੱਤਾ 'ਚ ਨਜ਼ੀਬਾਬਾਦ ਤੋਂ ਜਮਾਤ 'ਚ ਸ਼ਾਮਲ ਹੋ ਕੇ ਪਰਤੇ 6 ਹੋਰ ਜਮਾਤੀਆਂ ਨੂੰ ਪੁਲਸ ਨੇ ਫੜ੍ਹ ਲਿਆ।
ਸੂਚਨਾ 'ਤੇ ਐੱਸ.ਐੱਸ.ਪੀ. ਬਰਿੰਦਰਜੀਤ ਸਿੰਘ ਅਤੇ ਐੱਸ.ਪੀ. ਸਿਟੀ ਦੇਵੇਂਦਰ ਪਿੰਚਾ ਵੀ ਮੌਕੇ 'ਤੇ ਪਹੁੰਚੇ ਅਤੇ ਜਮਾਤੀਆਂ ਤੋਂ ਜਾਣਕਾਰੀ ਲਈ। ਪੁਲਸ ਮੁਤਾਬਤ ਸਾਰੇ ਜਮਾਤੀ 30 ਮਾਰਚ ਦੀ ਸ਼ਾਮ ਗੂਜਰ ਖੱਤਾ 'ਚ ਪਹੁੰਚੇ ਸਨ। ਮਿਲੀ ਜਾਣਕਾਰੀ ਮੁਤਾਬਕ ਕਾਸ਼ੀਪੁਰ 'ਚ ਦੇਰ ਸ਼ਾਮ ਦੋ ਕੋਰੋਨਾ ਸ਼ੱਕੀ ਗੰਨਾ ਵਿਕਾਸ ਸੰਸਥਾਨ 'ਚ ਬਣਾਏ ਗਏ ਕੁਆਰੰਟੀਨ ਸੈਂਟਰ ਦੀ ਖਿੜਕੀ ਤੋੜਕੇ ਫਰਾਰ ਹੋ ਗਏ ਸੂਚਨਾ ਮਿਲਦੇ ਹੀ ਪੁਲਸ ਉਨ੍ਹਾਂ ਦੀ ਜਾਂਚ ਕਰ ਰਹੀ ਹੈ।