ਕਾਸ਼ੀ ਵਿਸ਼ਵਨਾਥ ਕਾਰੀਡੋਰ: ਕੰਪਲੈਕਸ ਨਿਰਮਾਣ ਦੌਰਾਨ ਡਿੱਗਿਆ ਵੱਡਾ ਪੱਥਰ, 1 ਮਜ਼ਦੂਰ ਦੀ ਮੌਤ

Saturday, Sep 11, 2021 - 11:19 PM (IST)

ਕਾਸ਼ੀ ਵਿਸ਼ਵਨਾਥ ਕਾਰੀਡੋਰ: ਕੰਪਲੈਕਸ ਨਿਰਮਾਣ ਦੌਰਾਨ ਡਿੱਗਿਆ ਵੱਡਾ ਪੱਥਰ, 1 ਮਜ਼ਦੂਰ ਦੀ ਮੌਤ

ਵਾਰਾਣਸੀ - ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਧਾਮ ਕਾਰੀਡੋਰ ਕੰਪਲੈਕਸ ਵਿੱਚ ਨਿਰਮਾਣ ਕੰਮ ਦੌਰਾਨ ਪੱਥਰ ਦਾ ਇੱਕ ਵੱਡਾ ਹਿੱਸਾ ਡਿੱਗ ਗਿਆ ਹੈ। ਇਸ ਹਾਦਸੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ। ਉਥੇ ਹੀ ਚਾਰ ਲੋਕ ਜਖ਼ਮੀ ਦੱਸੇ ਜਾ ਰਹੇ ਹਨ। ਜਖ਼ਮੀ ਮਜ਼ਦੂਰਾਂ ਨੂੰ ਵਾਰਾਣਸੀ ਦੇ ਡਿਵੀਜ਼ਨਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।

ਇਹ ਵੀ ਪੜ੍ਹੋ - ਭਾਜਪਾ ਨੇ ਮੁੱਖ ਮੰਤਰੀ ਬਦਲਿਆ, ਜਨਤਾ ਨੇ ਸਰਕਾਰ ਬਦਲਣ ਦਾ ਮਨ ਬਣਾਇਆ ਹੈ: ਹਾਰਦਿਕ ਪਟੇਲ

ਹੁਣ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਸ਼ੀ ਵਿਸ਼ਵਾਨਾਥ ਕਾਰੀਡੋਰ ਵਿੱਚ ਅਜਿਹਾ ਹਾਦਸਾ ਹੋਇਆ ਹੈ। ਕੁੱਝ ਮਹੀਨੇ ਪਹਿਲਾਂ ਦੋ ਮਜ਼ਦੂਰਾਂ ਦੀ ਵੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ ਮਜ਼ਦੂਰ ਕਾਸ਼ੀ ਵਿਸ਼ਵਨਾਥ ਕਾਰੀਡੋਰ ਦੇ ਨਿਰਮਾਣ ਕੰਮ ਵਿੱਚ ਹੀ ਲੱਗੇ ਹੋਏ ਸਨ। ਉਹ ਨੇੜੇ ਹੀ ਇੱਕ ਦੋ ਮੰਜ਼ਿਲਾ ਇਮਾਰਤ ਵਿੱਚ ਰਹਿ ਰਹੇ ਸਨ ਪਰ ਇੱਕ ਦਿਨ ਉਹ ਇਮਾਰਤ ਢਹਿ ਗਈ। ਉਸ ਵਜ੍ਹਾ ਨਾਲ 2 ਮਜ਼ਦੂਰ ਨੇ ਜਾਨ ਗੁਆਈ ਅਤੇ ਸੱਤ ਜਖ਼ਮੀ ਹੋ ਗਏ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News