ਕਾਸ਼ੀ ਵਿਸ਼ਵਨਾਥ ਅਤੇ ਉਜੈਨ ਮਹਾਕਾਲ ਮੰਦਰ ਵਿਚਾਲੇ ਸਮਝੌਤਾ: ਪ੍ਰਬੰਧਾਂ ਨੂੰ ਲੈ ਕੇ MOU ਸਾਈਨ

Wednesday, Apr 01, 2026 - 11:07 AM (IST)

ਕਾਸ਼ੀ ਵਿਸ਼ਵਨਾਥ ਅਤੇ ਉਜੈਨ ਮਹਾਕਾਲ ਮੰਦਰ ਵਿਚਾਲੇ ਸਮਝੌਤਾ: ਪ੍ਰਬੰਧਾਂ ਨੂੰ ਲੈ ਕੇ MOU ਸਾਈਨ

ਵਾਰਾਣਸੀ- ਧਾਰਮਿਕ ਨਗਰੀ ਕਾਸ਼ੀ 'ਚ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਅਤੇ ਸ਼ਾਸਨ ਨੇ ਵਿਸ਼ਵਨਾਥ ਮੰਦਰ ਦੀ ਵਿਵਸਥਾ ਨੂੰ ਲੈ ਕੇ ਵਿਸਤ੍ਰਿਤ ਮੰਥਨ ਕੀਤਾ ਅਤੇ ਪ੍ਰੇਜੇਂਟੇਸ਼ਨ (ਪੇਸ਼ਕਾਰੀ) ਦੇਖੀ। ਇਸ ਤੋਂ ਬਾਅਦ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਨਿਆਸ ਅਤੇ ਉਜੈਨ ਮਹਾਕਾਲ ਮੰਦਰ ਨਿਆਸ ਵਿਚਾਲੇ ਐੱਮਓਯੂ ਸਾਈਨ ਹੋਇਆ। ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਦੇ ਕਾਰਜਕਾਰੀ ਅਧਿਕਾਰੀ ਵਿਸ਼ਵ ਭੂਸ਼ਣ ਮਿਸ਼ਰਾ ਨੇ ਦੱਸਿਆ ਕਿ ਮਨੁੱਖੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਨੂੰ ਲੈ ਕੇ ਕਈ ਕੰਮ ਧਾਮ 'ਚ ਕੀਤੇ ਗਏ ਹਨ। 

ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਜੋ ਪ੍ਰਬੰਧ ਕੀਤੇ ਗਏ ਹਨ, ਹਰ ਘੰਟੇ 'ਚ ਬਦਲਦੀ ਭੀੜ ਨੂੰ ਦੇਖਦੇ ਹੋਏ ਪ੍ਰਕਿਰਿਆ ਨੂੰ ਅਨੁਕੂਲ ਕਰਨ ਕਰ ਕੇ ਹਹੀ ਮਹਾਕੁੰਭ ਦੇ ਉਲਟ ਪ੍ਰਵਾਹ, ਸ਼ਿਵਰਾਤਰੀ ਅਤੇ ਸਾਵਣ 'ਚ ਵੀ ਭੀੜ ਨੂੰ ਪੂਰੀ ਤਰ੍ਹਾਂ ਕੰਟਰੋਲ ਰੱਖਦੇ ਹੋਏ ਸੁਚਾਰੂ ਦਰਸ਼ਨ ਦੀ ਵਿਵਸਥਾ ਕੀਤੀ ਗਈ। ਸ਼੍ਰੀ ਮਿਸ਼ਰਾ ਨੇ ਦੱਸਿਆ ਕਿ ਉਜੈਨ ਮਹਾਕਾਲ ਮੰਦਰ ਨਿਆਸ ਵੀ ਸਿੰਘਸਥ ਕੁੰਭ 2028 ਨੂੰ ਲੈ ਕੇ ਤਿਆਰੀਆਂ ਕਰ ਰਿਹਾ ਹੈ। ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਨੂੰ ਲੈ ਕੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੇ ਸਾਹਮਣੇ ਵਿਸਤ੍ਰਿਤ ਚਰਚਾ ਹੋਈ। ਇਸੇ ਪ੍ਰਬੰਧਨ ਨੂੰ ਲੈ ਕੇ ਅੱਜ ਇਕ ਸਮਝੌਤਾ ਮੰਗ ਪੱਤਰ (ਐੱਮਓਯੂ) ਸਾਈਨ ਕੀਤਾ ਗਿਆ। ਭਵਿੱਖ 'ਚ ਇਸ ਸਮਝੌਤਾ ਦਾ ਵਿਸਥਾਰ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News