ਕਰਵਾਚੌਥ ਦੇ ਦਿਨ ਪਤੀ ਦੀ ਮੌਤ, ਜ਼ਿੰਦਾ ਹੋਣ ਦੀ ਆਸ ’ਚ ਗੋਹੇ ’ਚ ਦੱਬੀ ਮ੍ਰਿਤਕ ਦੇਹ
Monday, Oct 25, 2021 - 04:58 PM (IST)
ਕਾਲਾਂਵਾਲੀ— ਜਿਸ ਪਤੀ ਦੀ ਲੰਬੀ ਉਮਰ ਲਈ ਪਤਨੀ ਨੇ ਕਰਵਾਚੌਥ ਦਾ ਵਰਤ ਰੱਖਿਆ ਸੀ। ਉਹ ਕਰਵਾਚੌਥ ਦੇ ਦਿਨ ਹੀ ਉਸ ਦੀਆਂ ਅੱਖਾਂ ਸਾਹਮਣੇ ਦਮ ਤੋੜ ਗਿਆ। ਪਤੀ ਨੂੰ ਮਿ੍ਰਤਕ ਹਾਲਤ ਵਿਚ ਵੇਖ ਕੇ ਪਤਨੀ ਦੀ ਸਿਹਤ ਵਿਗੜ ਗਈ ਪਰ ਵਰਤ ਹੋਣ ਕਰ ਕੇ ਉਸ ਨੇ ਦਵਾਈ ਨਹੀਂ ਖਾਧੀ। ਇਹ ਮਾਮਲਾ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਕਾਲਾਂਵਾਲੀ ਦਾ ਹੈ, ਇੱਥੇ ਰਹਿਣ ਵਾਲੇ ਜਗਜੀਤ ਸਿੰਘ ਜੱਗੀ ਨਾਂ ਦੇ ਵਿਅਕਤੀ ਨੂੰ ਐਤਵਾਰ ਸਵੇਰੇ ਕਰਵਾਚੌਥ ਵਾਲੇ ਦਿਨ ਕਰੰਟ ਲੱਗ ਗਿਆ। ਜੱਗੀ ਸਵੇਰੇ ਨਹਾ ਕੇ ਬਾਥਰੂਮ ’ਚੋਂ ਬਾਹਰ ਨਿਕਲਿਆ ਅਤੇ ਉਸ ਨੇੇ ਤੌਲੀਆ ਸੁਕਾਉਣ ਲਈ ਤਾਰ ’ਤੇ ਪਾਇਆ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਯੂਕਰੇਨ ’ਚ ਲਾੜਾ ਤੇ ਕੇਰਲ ’ਚ ਲਾੜੀ, ‘ਗੂਗਲ ਮੀਟ’ ਰਾਹੀਂ ਆਨਲਾਈਨ ਹੋ ਗਿਆ ਵਿਆਹ
ਘਟਨਾ ਤੋਂ ਤੁਰੰਤ ਬਾਅਦ ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਜਗਜੀਤ ਸਿੰਘ ਜੱਗੀ ਨੂੰ ਡਾਕਟਰਾਂ ਵਲੋਂ ਮਿ੍ਰਤਕ ਐਲਾਨ ਕਰਨ ਮਗਰੋਂ ਪਰਿਵਾਰ ਉਸ ਨੂੰ ਘਰ ਵਾਪਸ ਲੈ ਆਇਆ। ਪਰਿਵਾਰ ਵਾਲਿਆਂ ਨੇ ਲੋਕਾਂ ਦੇ ਕਹਿਣ ’ਤੇ ਜ਼ਿੰਦਾ ਹੋਣ ਦੀ ਆਸ ਵਿਚ ਮਿ੍ਰਤਕ ਦੇਹ ਨੂੰ ਖੁੱਲ੍ਹੀ ਥਾਂ ’ਚ ਕਰੀਬ ਦੋ ਘੰਟਿਆਂ ਤੱਕ ਮਿੱਟੀ ’ਚ ਦਬਾਅ ਕੇ ਰੱਖਿਆ ਅਤੇ ਫਿਰ ਦੇਸੀ ਘਿਓ ਨਾਲ ਮਾਲਿਸ਼ ਕੀਤੀ। ਇਸ ਦੌਰਾਨ ਡਾਕਟਰਾਂ ਨੂੰ ਬੁਲਾ ਕੇ ਮੌਕੇ ’ਤੇ ਜਾਂਚ ਕਰਵਾਈ ਗਈ ਅਤੇ ਆਕਸੀਜਨ ਵੀ ਦਿੱਤੀ ਗਈ ਪਰ ਜਗਜੀਤ ਦੇ ਸਰੀਰ ਵਿਚ ਕੋਈ ਹਰਕਤ ਨਹੀਂ ਹੋਈ। ਜਿਸ ਤੋਂ ਬਾਅਦ ਮਿੱਟੀ ਮੀਂਹ ਕਾਰਨ ਗਿੱਲੀ ਹੋਣ ਦੀ ਗੱਲ ਕਹਿੰਦੇ ਹੋਏ ਉੱਥੋਂ ਮਿ੍ਰਤਕ ਦੇਹ ਨੂੰ ਕੱਢ ਕੇ ਦੂਜੀ ਥਾਂ ਗੋਹੇ ’ਚ ਦਬਾਅ ਦਿੱਤਾ।
ਇਹ ਵੀ ਪੜ੍ਹੋ : ਕਈ ਕਿਸਾਨ ਜਥੇਬੰਦੀਆਂ ਨੇ ਖ਼ਤਮ ਕੀਤਾ ਅੰਦੋਲਨ, ਰਹਿੰਦੇ ਮੁੱਠੀ ਭਰ ਲੋਕ ਵੀ ਮੰਨ ਜਾਣਗੇ: ਤੋਮਰ
ਕਈ ਘੰਟੇ ਗੋਹੇ ’ਚ ਦਬਾਉਣ ਤੋਂ ਬਾਅਦ ਸਰੀਰ ’ਚ ਕੋਈ ਹਰਕਤ ਨਾ ਹੋਣ ਦੀ ਗੱਲ ਕਹਿ ਕੇ ਪਰਿਵਾਰ ਵਾਲੇ ਮੁੜ ਸਿਰਸਾ ਦੇ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਇਸ ਤੋਂ ਬਾਅਦ ਦੁਪਹਿਰ ਕਰੀਬ 3.30 ਵਜੇ ਬਿਨਾਂ ਪੁਲਸ ਕਾਰਵਾਈ ਕੀਤੇ ਗਮਗੀਨ ਮਾਹੌਲ ਵਿਚ ਜੱਗੀ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਇਹ ਵੀ ਪੜ੍ਹੋ : 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ