ਕਰੁਣਾਨਿਧੀ ਦੀ ਮੌਤ ਦੇ ਬਾਅਦ ਪਰਿਵਾਰ ''ਚ ਸੱਤਾ ਨੂੰ ਲੈ ਕੇ ਸੰਘਰਸ਼ ਸ਼ੁਰੂ

Monday, Aug 13, 2018 - 01:07 PM (IST)

ਕਰੁਣਾਨਿਧੀ ਦੀ ਮੌਤ ਦੇ ਬਾਅਦ ਪਰਿਵਾਰ ''ਚ ਸੱਤਾ ਨੂੰ ਲੈ ਕੇ ਸੰਘਰਸ਼ ਸ਼ੁਰੂ

ਚੇੱਨਈ— ਡੀ.ਐੱਮ.ਕੇ. ਮੁਖੀ ਐੱਮ ਕਰੁਣਾਨਿਧੀ ਦੇ ਦਿਹਾਂਤ ਨੂੰ ਅਜੇ 7 ਦਿਨ ਹੋਏ ਹਨ ਅਤੇ ਉਨ੍ਹਾਂ ਦੇ ਪਰਿਵਾਰ 'ਚ ਸੱਤਾ ਨੂੰ ਲੈ ਕੇ ਸੰਘਰਸ਼ ਸ਼ੁਰੂ ਵੀ ਹੋ ਗਿਆ ਹੈ। ਕਰੁਣਾਨਿਧੀ ਦੇ ਵੱਡੇ ਬੇਟੇ ਐੱਮ.ਕੇ ਅਲਾਗਿਰੀ ਅੱਜ ਪਿਤਾ ਦੇ ਸਮਾਧੀ ਸਥਾਨ 'ਤੇ ਗਏ ਅਤੇ ਉਥੇ ਜਾ ਕੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਪੂਰਾ ਡੀ. ਐੱਮ.ਕੇ. ਕਾਡਰ ਉਨ੍ਹਾਂ ਦੇ ਨਾਲ ਹੈ। ਅਲਾਗਿਰੀ ਨੇ ਸਟਾਲਿਨ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦੇ ਫੈਸਲੇ 'ਤੇ ਵੀ ਸਵਾਲ ਚੁੱਕੇ ਹਨ। ਮੰਗਲਵਾਰ ਨੂੰ ਡੀ. ਐੱਮ.ਕੇ ਦੀ ਅਹਿਮ ਬੈਠਕ ਵੀ ਹੋਣ ਵਾਲੀ ਹੈ ਅਤੇ ਇਸ ਤੋਂ ਪਹਿਲਾਂ ਅਲਾਗਿਰੀ ਦੇ ਦਾਅਵੇ ਨੇ ਹੱਲਚੱਲ ਮਚਾ ਦਿੱਤੀ ਹੈ।

PunjabKesari
ਸੱਤਾ ਨੂੰ ਲੈ ਕੇ ਪਰਿਵਾਰ 'ਚ ਸੰਘਰਸ਼ ਵਧ ਸਕਦਾ ਹੈ। ਉਥੇ ਹੀ ਅਲਾਗਿਰੀ ਨੂੰ ਮੁੜ ਪਾਰਟੀ 'ਚ ਸ਼ਾਮਲ ਕੀਤੇ ਜਾਣ ਦੀ ਮੰਗ ਤੇਜ਼ ਹੋ ਗਈ ਹੈ। ਉਨ੍ਹਾਂ ਦੇ ਸਮਰਥਨ ਲਈ ਸੋਸ਼ਲ ਮੀਡੀਆ 'ਚ ਪੋਸਟਰ ਅਤੇ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ। ਅਲਾਗਿਰੀ ਨੂੰ ਕੁਝ ਸਾਲ ਪਹਿਲਾਂ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਉਹ ਪਾਰਟੀ ਰਾਜਨੀਤੀ ਤੋਂ ਦੂਰ ਸੀ। ਇਕ ਸਾਲ ਪਹਿਲਾਂ ਹੀ ਕਰੁਣਾਨਿਧੀ ਦੇ ਦੂਜੇ ਬੇਟੇ ਸਟਾਲਿਨ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ।


Related News