ਕਾਰਤੀ ਚਿਦਾਂਬਰਮ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜਾਰੀ ਰਹੇਗੀ ਜਾਂਚ

Tuesday, Mar 06, 2018 - 12:17 PM (IST)

ਕਾਰਤੀ ਚਿਦਾਂਬਰਮ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜਾਰੀ ਰਹੇਗੀ ਜਾਂਚ

ਨਵੀਂ ਦਿੱਲੀ— ਆਈ.ਐੱਨ.ਐਕਸ ਮੀਡੀਆ ਮਾਮਲੇ 'ਚ ਕਾਰਤੀ ਚਿਦਾਂਬਰਮ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ। ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੇ ਬੇਟੇ ਕਾਰਤੀ ਦੇ ਇੰਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸੰਮੰਨ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ। ਸਰਵਉੱਚ ਅਦਾਲਤ ਨੇ ਈ.ਡੀ. ਅਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਜਾਂਚ ਜਾਰੀ ਰਹਿ ਸਕਦੀ ਹੈ। ਸੁਣਵਾਈ ਦੀ ਅਗਲੀ ਤਾਰੀਕ 9 ਮਾਰਚ ਦੀ ਤੈਅ ਕੀਤੀ ਗਈ ਹੈ। ਮੀਡੀਆ ਰਿਪੋਰਟਸ ਅਨੁਸਾਰ, ਸਰਵਉੱਚ ਅਦਾਲਤ ਨੇ ਕਾਰਤੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ,''ਇਸ 'ਚ ਮੌਲਿਕ ਅਧਿਕਾਰ ਦਾ ਹਵਾਲਾ ਦਿੱਤਾ ਗਿਆ ਹੈ, ਇਸ ਲਈ ਅਸੀਂ ਇਸ ਮਾਮਲੇ 'ਤੇ ਨੋਟਿਸ ਲੈ ਰਹੇ ਹਨ। ਈ.ਡੀ. ਅਤੇ ਸੀ.ਬੀ.ਆਈ. ਦੀ ਚੱਲ ਰਹੀ ਜਾਂਚ ਨੂੰ ਰੋਕਣ ਨੂੰ ਲੈ ਕੇ ਫਿਲਹਾਲ ਅਸੀਂ ਕੋਈ ਆਦੇਸ਼ ਜਾਰੀ ਨਹੀਂ ਕਰ ਰਹੇ ਹਾਂ। ਨੋਟਿਸ ਸਿਰਫ ਇਸ ਲਈ ਜਾਰੀ ਕੀਤਾ ਜਾ ਰਿਹਾ ਹੈ ਤਾਂ ਕਿ ਫਸਾਏ ਜਾਣ ਦੇ ਦੋਸ਼ਾਂ 'ਤੇ ਜਾਂਚ ਏਜੰਸੀਆਂ ਆਪਣਾ ਰੁਖ ਸਪੱਸ਼ਟ ਕਰਨ।

ਕਾਰਤੀ ਵੱਲੋਂ ਦਾਇਰ ਪਟੀਸ਼ਨ 'ਚ ਈ.ਡੀ. ਨੂੰ ਜਾਂਚ ਨੂੰ ਰੋਕਣ ਲਈ ਵੀ ਅਪੀਲ ਕੀਤੀ ਗਈ ਹੈ। ਸੁਪਰੀਮ ਕੋਰਟ ਇਸ ਮਾਮਲੇ 'ਚ ਮੰਗਲਵਾਰ ਨੂੰ ਸੁਣਵਾਈ ਕਰੇਗਾ। ਜ਼ਿਕਰਯੋਗ ਹੈ ਕਿ ਕਾਰਤੀ ਨੇ ਸੁਪਰੀਮ ਕੋਰਟ 'ਚ ਅਪੀਲ ਕਰਦੇ ਹੋਏ ਕਿਹਾ ਹੈ ਕਿ ਐੱਫ.ਆਈ.ਆਰ. 'ਚ ਜਿਨ੍ਹਾਂ ਮਾਮਲਿਆਂ ਦਾ ਜ਼ਿਕਰ ਹੈ, ਉਸ ਤੋਂ ਇਲਾਵਾ ਵੀ ਹੋਰ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਈ.ਡੀ. ਨੂੰ ਅਜਿਹੇ ਮਾਮਲਿਆਂ ਦੀ ਜਾਂਚ ਦਾ ਅਧਿਕਾਰ ਨਹੀਂ ਹੈ। ਕਾਰਤੀ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਖਿਲਾਫ ਸਾਰੇ ਦੋਸ਼ ਝੂਠੇ ਅਤੇ ਸਿਆਸੀ ਰੂਪ ਨਾਲ ਪ੍ਰੇਰਿਤ ਹਨ। ਕਾਰਤੀ ਦਾ ਦੋਸ਼ ਹੈ ਕਿ 2007 'ਚ ਵਿਦੇਸ਼ ਤੋਂ 305 ਕਰੋੜ ਰੁਪਏ ਪਾਉਣ ਲਈ ਕਾਰਤੀ ਨੇ ਆਈ.ਐੱਨ.ਐਕਸ ਮੀਡੀਆ ਦੇ ਮਾਲਕਾਂ ਦੀ ਮਦਦ ਕੀਤੀ। 2007 'ਚ ਕਾਰਤੀ ਦੇ ਪਿਤਾ ਵਿੱਤ ਮੰਤਰੀ ਸਨ। ਆਈ.ਐੱਨ.ਐਕਸ. ਮੀਡੀਆ ਦੀ ਮਾਲਕ ਇੰਦਰਾਣੀ ਮੁਖਰਜੀ ਨੇ 17 ਫਰਵਰੀ ਨੂੰ ਇਸ ਮਾਮਲੇ 'ਚ ਇਬਾਲੀਆ ਬਿਆਨ ਦਿੱਤਾ। ਉਸੇ ਆਧਾਰ 'ਤੇ ਕਾਰਤੀ ਦੀ ਗ੍ਰਿਫਤਾਰੀ ਹੋਈ।


Related News