ਕਾਰਤੀ ਨੂੰ ਇਕ ਹਫਤੇ ਤਕ ਵਿਦੇਸ਼ ਯਾਤਰਾ ਦੀ ਮਿਲੀ ਇਜਾਜ਼ਤ

07/24/2018 11:22:54 AM

ਨਵੀਂ ਦਿੱਲੀ—ਆਈ. ਐੱਨ. ਐੱਕਸ. ਮੀਡੀਆ ਮਾਮਲੇ 'ਚ ਮੁਲਜ਼ਮ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਦੇ ਪੁੱਤਰ ਕਾਰਤੀ ਚਿਦਾਂਬਰਮ ਨੂੰ ਸੁਪਰੀਮ ਕੋਰਟ ਨੇ 23 ਤੋਂ 31 ਜੁਲਾਈ ਤਕ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਬੈਂਚ ਨੇ ਸੋਮਵਾਰ ਕਾਰਤੀ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦਿੰਦਿਆਂ ਸਪੱਸ਼ਟ ਕੀਤਾ ਕਿ ਇਜਾਜ਼ਤ ਦੇ ਤਹਿਤ ਉਹ ਸਿਰਫ ਸੱਤ ਦਿਨ ਹੀ ਦੇਸ਼ 'ਚੋਂ ਬਾਹਰ ਰਹਿ ਸਕਦਾ ਹੈ, ਇਸ ਤੋਂ ਬਾਅਦ ਉਸ ਨੂੰ ਦੇਸ਼ 'ਚੋਂ ਬਾਹਰ ਰਹਿਣ ਦੀ ਇਜਾਜ਼ਤ ਨਹੀਂ। 
ਕਾਰਤੀ ਨੇ ਅਦਾਲਤ ਵਿਚ ਦਾਇਰ ਰਿੱਟ ਵਿਚ ਕਿਹਾ ਸੀ ਕਿ ਉਸ ਨੇ ਕਾਰੋਬਾਰ ਅਤੇ ਟੇਬਲ ਟੈਨਿਸ ਐਸੋਸੀਏਸ਼ਨ ਦੀ ਬੈਠਕ ਲਈ ਤਿੰਨ ਦੇਸ਼ਾਂ ਦੀ ਯਾਤਰਾ 'ਤੇ ਜਾਣਾ ਹੈ। ਉਹ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਜਾਣਾ ਚਾਹੁੰਦਾ ਹੈ। ਬੈਂਚ ਨੇ ਉਸ ਦੀ ਰਿੱਟ 'ਤੇ ਸੁਣਵਾਈ ਕਰਦਿਆਂ ਸ਼ਰਤਾਂ ਸਮੇਤ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ।


Related News